
ਪੀਜੀਆਈ ਚੰਡੀਗੜ੍ਹ ਉੱਤਰ ਭਾਰਤ ਵਿਚ ਇਕਲੌਤਾ ਅਜਿਹਾ ਮੈਡੀਕਲ ਸੰਸਥਾਨ ਹੈ ਜਿਥੇ ਰੋਜ਼ਾਨਾ ਹਜ਼ਾਰਾਂ ਲੋਕ ਅਲੱਗ-ਅਲੱਗ ਰਾਜਾਂ ਵਿਚ ਇਲਾਜ ਲਈ ਆਉਂਦੇ ਹਨ
ਚੰਡੀਗੜ੍ਹ - ਪੀਜੀਆਈ ਚੰਡੀਗੜ੍ਹ ਉੱਤਰ ਭਾਰਤ ਵਿਚ ਇਕਲੌਤਾ ਅਜਿਹਾ ਮੈਡੀਕਲ ਸੰਸਥਾਨ ਹੈ ਜਿਥੇ ਰੋਜ਼ਾਨਾ ਹਜ਼ਾਰਾਂ ਲੋਕ ਅਲੱਗ-ਅਲੱਗ ਰਾਜਾਂ ਵਿਚ ਇਲਾਜ ਲਈ ਆਉਂਦੇ ਹਨ। ਪੀਜੀਆਈ ਦੀ ਨਵੀਂ ਓਪੀਡੀ ’ਚ ਬੁੱਧਵਾਰ ਨੂੰ ਇਲਾਜ ਦੇ ਲਈ ਇਕ ਦਿਨ ਵਿਚ 11,199 ਮਰੀਜ਼ ਆਏ। ਇਹਨਾਂ ਵਿਚ 10,982 ਮਰੀਜ਼ ਆਮ ਤੇ ਵਿਸ਼ੇਸ਼ ਓਪੀਡੀ ਵਿਚ ਜਦਕਿ 217 ਮਰੀਜ਼ ਐਮਰਜੈਂਸੀ ਓਪੀਡੀ 'ਚ ਇਲਾਜ ਲਈ ਆਏ।ਇਹਨਾਂ ਚ ਕੀ ਮਰੀਜ਼ ਅਜਿਹੇ ਹਨ ਜਿਨ੍ਹਾਂ ਦਾ ਪਿਛਲੇ 5 ਤੋਂ 10 ਸਾਲਾਂ ਤੋਂ ਇਲਾਜ ਚੱਲ ਰਿਹਾ ਹੈ।
ਡਿਪਟੀ ਡਾਇਰੈਕਟਰ ਕੁਮਾਰ ਗੌਰਵ ਧਵਨ ਨੇ ਦੱਸਿਆ ਕਿ ਪੀਜੀਆਈ 'ਚ ਜਲਦੀ ਹੀ ਹਸਪਤਾਲ ਸੂਚਨਾ ਪ੍ਰਣਾਲੀ-2 ਸਾਫਟਵੇਅਰ ਸ਼ੁਰੂ ਕੀਤਾ ਜਾਵੇਗਾ, ਇਸ ਸਾਫਟਵੇਅਰ ਦੇ ਰਾਹੀ ਓਪੀਡੀ ਦਾ ਕਰਡ ਬਣਾਉਣ ਦੇ ਲਈ ਬਾਕੀ ਮਰੀਜ਼ਾਂ ਨੂੰ ਡਾਕਟਰ ਦੇ ਕਮਰੇ ਦੇ ਬਾਹਰ ਆਪਣੀ ਵਾਰੀ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਸਾਫਟਵੇਅਰ ਦੇ ਰਾਹੀ ਮਰੀਜ਼ ਨੂੰ ਇਕ ਟੋਕਨ ਦਿੱਤਾ ਜਾਵੇਗਾ। ਇਸ ਟੋਕਨ ਤੇ ਮਰੀਜ਼ ਨੂੰ ਇਕ ਸਮਾਂ ਦਿੱਤਾ ਜਾਵੇਗਾ। ਜਿਸ ਨਾਲ ਉਹ ਸਿੱਧਾ ਡਾਕਟਰ ਨੂੰ ਜਾ ਕੇ ਦਿਖਾ ਸਕਣਗੇ।
ਪੀਜੀਆਈ 'ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਉੱਤਰਾਖੰਡ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਹੋਰ ਸੂਬਿਆਂ ਤੋਂ ਲੋਕ ਇਲਾਜ ਦੇ ਲਈ ਆਉਂਦੇ ਹਨ।