Abohar Accident News : ਅਣਪਛਾਤੇ ਵਾਹਨ ਦੀ ਟੱਕਰ ’ਚ ਪਿੱਕਅੱਪ ਸਵਾਰ ਦੀ ਹੋਈ ਮੌਤ, ਇੱਕ ਜ਼ਖ਼ਮੀ 

By : BALJINDERK

Published : Apr 6, 2024, 4:30 pm IST
Updated : Apr 6, 2024, 4:30 pm IST
SHARE ARTICLE
ਜ਼ਖਮੀ
ਜ਼ਖਮੀ

Abohar Accident News : ਪਿੱਕਅੱਪ ਸਵਾਰ ਖਰਬੂਜੇ ਵੇਚ ਕੇ ਲੁਧਿਆਣਾ ਤੋਂ ਵਾਪਸ ਆ ਰਿਹਾ ਸੀ

Abohar Accident News : ਬੀਤੀ ਰਾਤ ਅਬੋਹਰ ਦੇ ਸੀਤੋ ਬਾਈਪਾਸ ’ਤੇ ਲੁਧਿਆਣਾ ’ਚ ਖਰਬੂਜੇ ਵੇਚ ਕੇ ਵਾਪਸ ਬੀਕਾਨੇਰ ਵਾਪਸ ਆ ਰਹੇ ਫਲ ਵਿਕਰੇਤਾ ਦੀ ਪਿਕਅੱਪ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਫਲ ਵਿਕਰੇਤਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਉਸਦਾ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਡਰਾਈਵਰ ਵਾਲ ਵਾਲ ਬਚ ਗਿਆ। ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ।

ਇਹ ਵੀ ਪੜੋ:Pseb Board News: ਪੰਜਾਬ ਸਰਕਾਰ ਨੇ ਸਾਰੇ ਸਕੂਲਾਂ ਨੂੰ ਜਾਰੀ ਕੀਤੇ ਸਖ਼ਤ ਹੁਕਮ, ਵਿਦਿਆਰਥੀਆਂ ਦੇ ਆਧਾਰ ਡਾਟਾ ਨੂੰ ਜਨਤਕ ਨਾ ਕੀਤਾ ਜਾਵੇ

ਪ੍ਰਾਪਤ ਜਾਣਕਾਰੀ ਅਨੁਸਾਰ 70 ਸਾਲਾ ਬਸ਼ੀਰ ਪੁੱਤਰ ਅਬਦੁਲ ਵਾਸੀ ਝੁੰਝੁਨੂ ਜ਼ਿਲ੍ਹਾ ਬੀਕਾਨੇਰ ਅਤੇ ਉਸ ਦਾ ਸਾਥੀ ਮੁੰਨਾ ਲਾਲ ਬੀਕਾਨੇਰ ਤੋਂ ਖਰਬੂਜ਼ੇ ਲੈ ਕੇ ਪਿਕਅੱਪ ਵਿਚ ਲੁਧਿਆਣਾ ਗਏ ਸਨ। ਬੀਤੀ ਰਾਤ ਉਹ ਖਰਬੂਜੇ ਉਤਾਰ ਕੇ ਵਾਪਸ ਬੀਕਾਨੇਰ ਆ ਰਿਹਾ ਸੀ ਜਦੋਂ ਉਸ ਦੀ ਕਾਰ ਸੀਤੋ ਬਾਈਪਾਸ ਕੋਲ ਪੁੱਜੀ ਤਾਂ ਇੱਕ ਵਾਹਨ ਨੇ ਉਸ ਦੇ ਪਿੱਕਅੱਪ ਨੂੰ ਟੱਕਰ ਮਾਰ ਦਿੱਤੀ।

ਇਹ ਵੀ ਪੜੋ:Punjab News : ਖਰੜ ਦੇ ਸੰਨੀ ਇਨਕਲੇਵ ਦੀ ਏਕਤਾ ਕਾਲੋਨੀ ’ਚ ਲੜਕੀ ਦਾ ਹੋਇਆ ਕਤਲ


ਟੱਕਰ ਇੰਨੀ ਜ਼ਬਰਦਸਤ ਸੀ ਕਿ ਪਿਕਅੱਪ ਦੇ ਪਹੀਏ ਉੱਡ ਗਏ ਅਤੇ ਬਸ਼ੀਰ ਦੀ ਮੌਤ ਹੋ ਗਈ, ਜਦਕਿ ਮੁੰਨਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਪਿਕਅੱਪ ਚਾਲਕ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਜ਼ਖਮੀ ਮੁੰਨਾ ਨੂੰ ਹਸਪਤਾਲ ਦਾਖ਼ਲ ਕਰਵਾਇਆ। ਸੂਚਨਾ ਮਿਲਣ ’ਤੇ ਥਾਣਾ ਸਿਟੀ 2 ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ:iPhone 16 series: ਆਈਫੋਨ 16 ਸੀਰੀਜ਼ ਦੇ ਮਾਡਲ, ਡਮੀ ਯੂਨਿਟ ਨਾਲ ਡਿਜ਼ਾਇਨ ਪੇਸ਼ ਕਰਨ ਜਾ ਰਿਹਾ


 (For more news apart from Pickup driver killed, one injured in collision with unknown vehicle News in Punjabi, stay tuned to Rozana Spokesman)

Location: India, Punjab, Fazilka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement