
ਲੰਮੀ ਹੜਤਾਲ ਖ਼ਤਮ ਕਰਨ ਮਗਰੋਂ ਖਾਣਾ ਸ਼ੁਰੂ ਕਰਨ ਤੋਂ ਡਾਕਟਰੀ ਸਹਾਇਤਾ ਲੈਣੀ ਲਾਜ਼ਮੀ: ਬੇਟਾ ਗੁਰਪਿੰਦਰ ਸਿੰਘ
ਖੰਨਾ: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ 131 ਦਿਨਾਂ ਬਾਅਦ ਹੜਤਾਲ ਕੀਤੀ ਹੈ। ਹੜਤਾਲ ਖਤਮ ਹੋਣ ਤੋਂ ਬਾਅਦ ਪਰਿਵਾਰ ਨੇ ਦੱਸਿਆ ਹੈ ਕਿ ਡੱਲੇਵਾਲ ਨੂੰ ਖੰਨਾ ਨਰਸਿੰਗ ਹੋਮ ਵਿੱਚ ਦਾਖਲ ਕਰਵਾਇਆ ਹੈ। ਡੱਲੇਵਾਲ ਦੇ ਬੇਟੇ ਗੁਰਪਿੰਦਰ ਸਿੰਘ ਨੇ ਦੱਸਿਆ ਹੈ ਕਿ 131 ਦਿਨਾਂ ਦੀ ਹੜਤਾਲ ਤੋ ਬਾਅਦ ਇਕ ਦਮ ਡਾਈਟ ਸ਼ੁਰੂ ਨਹੀਂ ਕੀਤੀ ਜਾ ਸਕਦੀ ਸੀ।
ਉਨ੍ਹਾਂ ਨੇ ਕਿਹਾ ਹੈ ਕਿ ਲੰਮੀ ਹੜਤਾਲ ਖ਼ਤਮ ਕਰਨ ਮਗਰੋਂ ਖਾਣਾ ਸ਼ੁਰੂ ਕਰਨ ਤੋਂ ਪਹਿਲਾ ਡਾਕਟਰੀ ਸਹਾਇਤਾ ਲੈਣੀ ਲਾਜ਼ਮੀ ਸੀ। ਉਨ੍ਹਾਂ ਨੇਕਿਹਾ ਹੈ ਕਿ ਸਰੀਰ ਦੇ ਅੰਗਾਂ ਦੀ ਸਥਿਤੀ ਜਾਣਨ ਲਈ ਡਾਕਟਰਾਂ ਵੱਲੋਂ ਟੈਸਟ ਕੀਤੇ ਗਏ ਹਨ। ਉਨਾਂ ਨੇ ਕਿਹਾ ਹੈ ਕਿ ਕਈ ਟੈੱਸਮ ਪੌਜੀਟਿਵ ਆਏ ਹਨ। ਡੱਲੇਵਾਲ ਦੀ ਸਿਹਤ ਨੂੰ ਠੀਕ ਰੱਖਣ ਲਈ ਡਾਕਟਰੀ ਸਹਾਇਤਾ ਲਾਜ਼ਮੀ ਸੀ ਇਸ ਕਰਕੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।