
Patiala News: ਪੁਲਿਸ ਨੇ ਸਜ਼ਾ ਦੇਣ ਵਾਲਿਆਂ ਖ਼ਿਲਾਫ਼ ਮਾਮਲਾ ਕੀਤਾ ਦਰਜ, 2 ਗ੍ਰਿਫ਼ਤਾਰ
ਦੇਸ਼ ਦੁਨੀਆਂ ਵਿਚ ਅਕਸਰ ਔਰਤਾਂ ਤੇ ਹੁੰਦੇ ਤਸ਼ੱਦਦ ਦੀਆਂ ਖ਼ਬਰਾਂ ਨਸ਼ਰ ਹੁੰਦੀਆਂ ਰਹਿੰਦੀਆਂ ਹਨ। ਮਰਦ ਰੂਪੀ ਪ੍ਰਾਣੀ ਦਾ ਜਦੋਂ ਕਿਤੇ ਹੋਰ ਜ਼ੋਰ ਨਹੀਂ ਚੱਲਦਾ ਤਾਂ ਉਹ ਆਪਣਾ ਗੁੱਸਾ ਔਰਤ ਜਾਤੀ ਤੇ ਉਤਾਰ ਕੇ ਆਪਣੇ ਆਪ ਨੂੰ ਸੂਰਮਾ ਕਹਾਉਣ ਲੱਗ ਪੈਂਦਾ ਹੈ। ਇਸੇ ਤਰ੍ਹਾਂ ਦਾ ਮਾਮਲਾ ਰਾਜਪੁਰਾ ਦੇ ਇਕ ਪਿੰਡ ਤੋਂ ਸਾਹਮਣੇ ਆਇਆ ਹੈ।
ਦਰਅਸਲ ਜਿਸ ਔਰਤ ਨੂੰ ਭੀੜ ਨੇ ਤਾਲਿਬਾਨੀ ਸਜ਼ਾ ਦਿੱਤੀ ਹੈ, ਉਹ ਲੁਧਿਆਣਾ ਦੀ ਰਹਿਣ ਵਾਲੀ ਹੈ ਤੇ ਉਸ ਦੇ ਬੱਚੇ ਰਾਜਪੁਰਾ ਵਿਚ ਰਹਿੰਦੇ ਹਨ। ਉਹ ਇਥੇ ਆਪਣੇ ਬੱਚਿਆਂ ਨੂੰ ਮਿਲਣ ਵਾਸਤੇ ਆਈ ਸੀ ਤਾਂ ਕੁਝ ਲੋਕਾਂ ਨੇ ਉਸ ਨੂੰ ਫੜ੍ਹ ਕੇ ਖੰਭੇ ਨਾਲ ਬੰਨ੍ਹ ਲਿਆ ਤੇ ਉਸ ਦੀ ਕੁੱਟਮਾਰ ਕੀਤੀ। ਬਦਕਿਸਮਤੀ ਦੀ ਗੱਲ ਇਹ ਰਹੀ ਕਿ ਭੀੜ ਵਿਚੋਂ ਕਿਸੇ ਨੇ ਵੀ ਉਸ ਔਰਤ ਲਈ ਹਾਅ ਦਾ ਨਾਅਰਾ ਨਹੀਂ ਮਾਰਿਆ। ਬਲਕਿ ਭੀੜ ਤਮਾਸ਼ਬੀਨ ਬਣੀ ਰਹੀ।
ਇਹ ਸ਼ਰਮਨਾਕ ਵਾਰਦਾਤ ਰਾਜਪੁਰਾ ਦੇ ਨਜ਼ਦੀਕੀ ਪਿੰਡ ਜਨਸੂਆ ਵਿੱਚ ਵਾਪਰੀ ਹੈ। ਪਿੰਡ ਦੇ ਕੁੱਝ ਲੋਕਾਂ ਵੱਲੋਂ ਇਕ ਮਹਿਲਾ ਨੂੰ ਖੰਭੇ ਨਾਲ ਬੰਨ੍ਹ ਨੇ ਉਸ ਨੂੰ ਬੇਇੱਜ਼ਤ ਕੀਤਾ। ਮਿਲੀ ਜਾਣਕਾਰੀ ਅਨੁਸਾਰ ਜਿਸ ਮਹਿਲਾ ਨੂੰ ਖੰਭੇ ਨਾਲ ਬੰਨ੍ਹ ਕੇ ਬੇਇੱਜ਼ਤ ਕੀਤਾ ਗਿਆ ਹੈ ਉਸ ਦਾ ਬੇਟਾ ਇਕ 2 ਬੱਚਿਆਂ ਦੀ ਮਾਂ ਨੂੰ ਕਿਤੇ ਭਜਾ ਕੇ ਲੈ ਗਿਆ। ਜਿਸ ਦੀ ਉਮਰ ਅਜੇ 18 ਕੁ ਸਾਲ ਦੱਸੀ ਜਾ ਰਹੀ ਹੈ। ਜਿਵੇਂ ਹੀ ਉਨ੍ਹਾਂ ਲੋਕਾਂ ਨੂੰ ਪਤਾ ਲੱਗਾ ਕਿ ਉਹ ਔਰਤ ਉਸ ਮੁੰਡੇ ਦੀ ਮੈਂ ਹੈ ਤਾਂ ਉਨ੍ਹਾਂ ਨੇ ਉਸ ਨੂੰ ਚਾਰ ਚੁਫੇਰਿਓ ਘੇਰ ਲਿਆ। ਲੋਕਾਂ ਨੇ ਉਸ ਨੂੰ ਕਾਬੂ ਕਰ ਕੇ ਇਕ ਖੰਭੇ ਨਾਲ ਬੰਨ੍ਹ ਲਿਆ ਤੇ ਉਸ ਦੀ ਕੁੱਟਮਾਰ ਕੀਤੀ। ਥੋੜ੍ਹੇ ਸਮੇਂ ਬਾਅਦ ਪੁਲਿਸ ਦੇ 2 ਮੁਲਾਜ਼ਮ ਉਥੇ ਪਹੁੰਚੇ ਪਰ ਭੀੜ ਨੇ ਉਨ੍ਹਾਂ ਦੀ ਵੀ ਕੋਈ ਗੱਲ ਨਹੀਂ ਸੁਣੀ। ਇਸ ਤੋਂ ਬਾਅਦ ਔਰਤ ਨੂੰ ਛੁਡਵਾਉਣ ਲਈ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਬੁਲਾਇਆ ਗਿਆ। ਜਿਨ੍ਹਾਂ ਨੇ ਔਰਤ ਨੂੰ ਛੁਡਵਾ ਕੇ ਹਸਪਤਾਲ ਭਰਤੀ ਕਰਵਾਇਆ। ਪੁਲਿਸ ਨੇ ਪੀੜਤਾਂ ਦੇ ਬਿਆਨਾਂ ਤੇ ਪੰਜ ਮਹਿਲਾਵਾਂ ਸਮੇਤ ਕੁੱਲ 13 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਖਬਰ ਲਿਖਣ ਤੱਕ ਜਾਣਕਾਰੀ ਮਿਲ ਰਹੀ ਹੈ ਕਿ ਪੁਲਿਸ ਨੇ 2 ਮੁਲਜ਼ਮਾਂ ਨੂੰ ਕਾਬੂ ਵੀ ਕਰ ਲਿਆ।