ਲੋਕ ਸਭਾ ਚੋਣਾਂ : ਡਰੱਗ-ਸ਼ਰਾਬ-ਨਕਦੀ-ਗਹਿਣੇ ਫੜਨ ਦਾ ਰੀਕਾਰਡ 275 ਕਰੋੜ ਉਤੇ ਪਹੁੰਚਾ 
Published : May 6, 2019, 9:49 pm IST
Updated : May 6, 2019, 9:53 pm IST
SHARE ARTICLE
Lok Sabha elections: Drug-alcohol-cash seized record reaches to 275 crore
Lok Sabha elections: Drug-alcohol-cash seized record reaches to 275 crore

22 ਕਰੋੜ ਦਾ ਸੋਨਾ-ਚਾਂਦੀ, 212 ਕਰੋੜ ਦੀ ਡਰੱਗ ਬਾਕੀ ਨਕਦੀ ਫੜੀ

ਚੰਡੀਗੜ੍ਹ : ਸਰਹੱਦੀ ਸੂਬੇ ਪੰਜਾਬ ਵਿਚੋਂ ਇਨ੍ਹਾਂ ਲੋਕ ਸਭਾ ਚੋਣਾਂ ਲਈ 10 ਮਾਰਚ ਨੂੰ ਜ਼ਾਬਤਾ ਲੱਗਣ ਉਪਰੰਤ ਪਿਛਲੇ ਕੇਵਲ 56 ਦਿਨਾਂ ਵਿਚ ਵੱਖੋਂ-ਵੱਖ ਸੁਰੱਖਿਆ ਦਸਤੇ ਤੇ ਪੁਲਿਸ ਵਲੋਂ ਰਿਕਾਰਡ 275 ਕਰੋੜ ਦੀ ਡਰੱਗਜ਼, ਸ਼ਰਾਬ, ਪੋਸਤ, ਅਫ਼ੀਮ, ਨਕਦੀ ਤੇ ਗਹਿਣਏ ਜ਼ਬਤ ਕੀਤੇ ਗਏ ਹਨ। ਇਸ ਵੱਡੀ ਜ਼ਬਤੀ ਅਤੇ ਗ਼ੈਰ ਕਾਨੂੰਨੀ ਸਟਾਕ ਵਿਚ 12,28,781 ਲਿਟਰ ਸ਼ਰਾਬ, ਪੌਣੇ 8 ਟਨ , ਡਰੱਗਜ਼, ਭੁੱਕੀ, ਅਫ਼ੀਮ ਤੇ ਪੋਸਤ, 22 ਕਰੋੜ ਕੀਮਤ ਦੇ ਸੋਨਾ-ਚਾਂਦੀ ਦੇ ਗ਼ੈਰ-ਕਾਨੂੰਨੀ ਗਹਿਣੇ ਅਤੇ 31 ਕਰੋੜ ਦੀ ਨਕਦੀ ਸ਼ਾਮਲ ਹੈ। 

Dr. S. Karuna RajuDr. S. Karuna Raju

ਅੱਜ ਇਥੇ ਪ੍ਰੈੱਸ ਕਾਨਫ਼ਰੰਸ ਵਿਚ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ ਕਰਨਾ ਰਾਜੂ ਨੇ ਦਸਿਆ ਕਿ ਪੁਲਿਸ, ਸੁਰੱਖਿਆ ਟੀਮਾਂ, ਨਾਰਕੌਟਿਕ ਦਸਤੇ ਅਤੇ ਸੂਬਾਈ ਤੇ ਕੇਂਦਰ ਦੀਆਂ ਕਈ ਹੋਰ ਟੀਮਾਂ ਸਮੇਤ 23 ਜ਼ਿਲ੍ਹਾ ਹੈੱਡ ਕੁਆਰਟਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਹੁਣ ਤਕ ਦੀ ਵੱਡੀ ਖੇਪ ਅਤੇ ਜ਼ਬਤ ਕਤੀਆਂ ਵਸਤਾਂ ਇਕ ਰਿਕਾਰਡ ਬਣ ਗਿਆ ਹੈ। ਡਾ. ਰਾਜੂ ਦਾ ਕਹਿਣਾ ਹੈ ਕਿ 17 ਵੱਡੇ ਅਦਾਰਿਆਂ ਨੂੰ ਨੋਟਿਸ ਭੇਜ ਹਨ, 4 ਲਾਈਸੈਂਸ ਮੁਅੱਤਲ ਕੀਤੇ ਹਨ ਅਤੇ ਹੁਣ ਤਕ 97 ਪ੍ਰਤੀਸ਼ਤ ਲਾਈਸ਼ੈਂਸ ਸ਼ੁਦਾ ਹਥਿਆਰ, ਪੁਲਿਸ ਠਾਣਿਆਂ ਵਿਚ ਜਮ੍ਹਾ ਕਰਵਾ ਲਏ ਹਨ। 

Cash seizedCash seized

ਮੁੱਖ ਚੋਣ ਅਧਿਕਾਰੀ ਡਾ. ਰਾਜੂ, ਵਧੀਕ ਮੁੱਖ ਚੋਣ ਅਧਿਕਾਰੀ ਕਵਿਤਾ ਸਿੰਘ, ਹੋਰ ਅਫ਼ਸਰ ਤੇ ਸਟਾਫ਼ ਜੋ ਦਿਨ-ਰਾਤ, ਛੁੱਟੀ ਵਾਲੇ ਦਿਨ ਵੀ ਮਈ 19 ਦੀਆਂ ਵੋਟਾਂ ਪੁਆਣ ਲਈ ਡਿਉਟੀ ਉਤੇ ਤੈਨਾਤ ਰਹਿੰਦੇ ਹਨ, ਨੇ ਦਸਿਆ ਕਿ ਕੁੱਲ 23213 ਪੋਲਿੰਗ ਬੂਥਾਂ ਵਿਚੋਂ 14460 ਬੂਥਾਂ ਉੇਤ ਕਰੜੀ ਨਜ਼ਰ ਰੱਖੀ ਜਾ ਰਹੀ ਹੈ। ਇਨ੍ਹਾਂ ਵਿਚੋਂ 249 ਅਤੀ ਨਾਜ਼ੁਕ, 719 ਸੰਵੇਦਨਸ਼ੀਲ, 509 ਅਤੀ ਸੰਵੇਦਨਸ਼ੀਲ, ਕਰਾਰ ਦਿਤੇ ਗਏ ਹਨ। ਉਨ੍ਹਾਂ ਕਾਹ 12002 ਪੋਲਿੰਗ ਬੂਥਾਂ ਵਿਚ ਵੋਟਾਂ ਵਾਲੇ ਦਿਨ, ਚੱਲ ਰਹੀ ਕਾਰਵਾਈ ਨੂੰ, ਵੈੱਬ ਕਾਸਟਿੰਗ ਸਿਸਟਮ ਰਾਹੀਂ ਚੰਡੀਗੜ੍ਹ ਦੇ ਚੋਣ ਦਫ਼ਤਰ ਨਾਲ ਜੋੜ ਦਿਤਾ ਗਿਆ ਹੈ ਅਤੇ ਕਿਸੇ ਵੀ ਗੜਬੜੀ ਜਾਂ ਸੁਰੱਖਿਆ ਲੀ ਆਏ ਖਤਰੇ ਨੂੰ ਦੇਖਣ ਵਾਸਤੇ ਕੈਮਰੇ ਵਗੈਰਾਂ ਰਾਹੀਂ ਇਥੇ ਬੈਠੇ ਦੇਖਿਆ ਜਾ ਸਕੇਗਾ। ਤੁਰਤ ਐਕਸ਼ਨ ਦੇ ਹੁਕਮ ਵੀ ਦਿਤੇ ਜਾਣਗੇ। 

Seized LiquorSeized Liquor

ਪੰਜਾਬ ਦੀਆਂ ਕੁੱਲ 13 ਲੋਕ ਸਭਾ ਸੀਟਾਂ ਵਾਸਤੇ ਮੈਦਾਨ ਵਿਚ ਰਹਿ ਗਏ 278 ਉਮੀਦਵਾਰਾਂ ਨੂੰ ਤਾੜਨਾ ਕਰਦੇ ਹੋਏ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਫ਼ੌਜਦਾਰੀ ਮਾਮਲਿਆਂ ਵਿਚ ਗ੍ਰਸਤ, ਦੋਸ਼ੀ ਉਮੀਦਵਾਰ ਜਿਨ੍ਹਾਂ ਨਾਮਜ਼ਦਗੀ ਕਾਗ਼ਜ਼ਾਂ ਵਿਚ ਫ਼ਾਰਮ ਨੰ. 26 ਭਰਿਆ ਹੈ, ਉਹ ਅਪਣੇ ਵਿਰੁਧ ਦਰਜ ਅਦਾਲਤੀ ਕੇਸਾਂ ਦੇ ਵੇਰਵਾ 17 ਮਈ ਤਕ ਪ੍ਰਿੰਟ ਯਾਨੀ ਅਖ਼ਬਾਰਾਂ ਅਤੇ ਇਲੈਕਟ੍ਰਾਨਿਕ ਮੀਡੀਆ ਯਾਨੀ ਸਥਾਨਕ ਟੀ.ਵੀ. ਚੈਨਲਾਂ  ਉਤੇ ਤਿੰਨ ਵਾਰ, ਇਸ਼ਤਿਹਰ ਦੇ ਰੂਪ ਵਿਚ ਜ਼ਰੂਰ ਦੇਣ।

DrugsDrugs

ਕੁਤਾਹੀ ਕਰਨ ਵਾਲੇ ਉਮੀਦਵਾਰਾਂ ਜਾਂ ਕ੍ਰਿਮੀਨਲ ਰਿਕਾਰਡ ਛੁਪਾਉਣ ਵਾਲੇ ਉਮੀਦਵਾਰਾਂ ਵਿਰੁਧ ਸਖ਼ਤ ਕਰਵਾਈ ਕੀਤੀ ਜਾਵੇਗੀ। ਪੰਜਾਬ ਦੇ ਕੁੱਲ 2,07,81,211 ਵੋਟਰਾਂ ਲਈ ਬਣਾਏ 23,213 ਪੋਲਿੰਗ ਬੂਥਾਂ ਦੇ ਪ੍ਰਬੰਧਾਂ ਦੀ ਗੱਲ ਕਰਦੇ ਹੋਏ ਡਾ. ਰਾਜੂ ਨੇ ਦਸਿਆ ਕਿ ਕੇਂਦਰੀ ਫ਼ੋਰਸ ਦੀਆਂ 215 ਕੰਪਨੀਆਂ ਤੋਂ ਇਲਾਵਾ 50,000 ਦੇ ਕਰੀਬ ਪੁਲਿਸ ਜੁਆਨ, ਇਕ ਲੱਖ ਤੋਂ ਤੋਂ ਵੱਧ ਸਿਵਲ ਸਟਾਫ਼ ਤੈਨਾਤ ਕੀਤਾ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement