
ਮਲੋਟ ਸ਼ਹਿਰ ਅੰਦਰ ਕਰੋਨਾ ਦੇ ਤਿੰਨ ਮਰੀਜ਼ ਸਾਹਮਣੇ ਆਏ ਹਨ ਜਿਸ ਨਾਲ ਤਹਿਸੀਲ ਮਲੋਟ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 8 ਹੋ ਗਈ ਹੈ। ਮਲੋਟ ਦੇ ਤਿੰਨ
ਸ੍ਰੀ ਮੁਕਤਸਰ ਸਾਹਿਬ/ਮਲੋਟ, 5 ਮਈ (ਰਣਜੀਤ ਸਿੰਘ): ਮਲੋਟ ਸ਼ਹਿਰ ਅੰਦਰ ਕਰੋਨਾ ਦੇ ਤਿੰਨ ਮਰੀਜ਼ ਸਾਹਮਣੇ ਆਏ ਹਨ ਜਿਸ ਨਾਲ ਤਹਿਸੀਲ ਮਲੋਟ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 8 ਹੋ ਗਈ ਹੈ। ਮਲੋਟ ਦੇ ਤਿੰਨ ਮਰੀਜ਼ਾਂ ਵਿਚੋਂ ਦੋ ਸਿਟੀ ਥਾਣੇ ਦੇ ਏ.ਐਸ.ਆਈ. ਹਨ, ਜਿਸ ਕਰ ਕੇ ਸਾਰੇ ਥਾਣੇ ਦੇ ਐਸ.ਐਚ.ਓ ਤਜਿੰਦਰਪਾਲ ਸਿੰਘ ਬਰਾੜ ਸਮੇਤ 20 ਕਰਮਚਾਰੀਆਂ ਨੂੰ ਥਾਣੇ ਅੰਦਰ ਹੀ ਇਕਾਂਤਵਾਸ ਕਰ ਦਿਤਾ ਹੈ।
ਇਸ ਸਬੰਧੀ ਐਸ.ਐਚ.ਓ ਤਜਿੰਦਪਾਲ ਸਿੰਘ ਨੇ ਦਸਿਆ ਕਿ ਥਾਣਾ ਸਿਟੀ ਮਲੋਟ ਦੇ ਸਾਰੇ ਸਟਾਫ਼ ਵਿੱਚ ਸ਼ਾਮਲ 20 ਮੈਂਬਰਾਂ ਨੂੰ ਇਕਾਂਤਵਾਸ ਕਰ ਦਿਤਾ ਹੈ। ਉਨ੍ਹਾਂ ਦਸਿਆ ਮੁਨਸ਼ੀ ਸਿਰਫ਼ ਫ਼ੋਨ ਉਪਰ ਸੂਚਨਾ ਜਾਂ ਦਰਖਾਸਤਾਂ ਲਵੇਗਾ ਅਗਰ ਕਿਸੇ ਨੇ ਦਸਤੀ ਦਰਖਾਸਤ ਦੇਣੀ ਹੋਵੇ ਤਾਂ ਸੰਤਰੀ ਨੂੰ ਇਕ ਮੀਟਰ ਦੀ ਦੂਰੀ ਤੋਂ ਬਾਹਰ ਹੀ ਫੜਾ ਸਕਦਾ ਹੈ। ਇਸ ਤੋਂ ਇਲਾਵਾ ਮੁੱਖ ਅਫ਼ਸਰ ਥਾਣੇ ਦੇ ਅੰਦਰੋਂ ਫ਼ੋਨ 'ਤੇ ਹੀ ਸੁਪਰਵੀਜ਼ਨ ਕਰੇਗਾ। ਇਸ ਤੋਂ ਇਲਾਵਾ ਮਲੋਟ ਸ਼ਹਿਰ ਦੇ ਏਕਤਾ ਨਗਰ ਦੀ ਇਕ ਗਲੀ ਅਤੇ ਗੁਰੂ ਨਾਨਕ ਨਗਰੀ ਦੀ ਇਕ ਗਲੀ ਨੂੰ ਵੀ ਪੂਰੀ ਤਰ੍ਹਾਂ ਸੀਲ ਕਰ ਦਿਤਾ ਹੈ।
File photo
ਪਰ ਇਸ ਦੇ ਬਾਵਜੂਦ ਸੀਲ ਕੀਤੀਆਂ ਗਲੀਆਂ ਵਿਚ ਪੁਲਿਸ ਕਰਮਚਾਰੀ ਨਦਾਰਦ ਦੇਖੇ ਗਏ, ਜਿਸ ਕਾਰਨ ਗਲੀ ਦੇ ਲੋਕ ਕੋਰੋਨਾ ਪਾਜ਼ੇਟਿਵ ਵਿਅਕਤੀਆਂ ਦੇ ਘਰਾਂ ਦੇ ਨੇੜੇ ਟਹਿਲਦੇ ਨਜ਼ਰ ਆਏ। ਉਧਰ ਉਪ ਮੰਡਲ ਦੇ ਪਿੰਡ ਚੰਨੂੰ ਵਿਖੇ ਚਾਰ ਮਜ਼ਦੂਰ ਕੋਰੋਨਾ ਪਾਜ਼ੇਟਿਵ ਆਉਣ ਕਰ ਕੇ ਸਾਰਾ ਪਿੰਡ ਸੀਲ ਕਰ ਦਿਤਾ ਹੈ ਅਤੇ ਇਨ੍ਹਾਂ ਮਰੀਜ਼ਾਂ ਨੂੰ ਇਲਾਜ ਲਈ ਕੋਰੋਨਾ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਭੇਜ ਦਿੱਤਾ ਹੈ। ਕੋਰੋਨਾ ਪਾਜ਼ੇਟਿਵ ਦੋਵਾਂ ਥਾਣੇਦਾਰਾਂ ਦੇ ਪਰਵਾਰਾਂ ਨੂੰ ਵੀ ਕੁਆਰੰਟੀਨ ਕੀਤਾ ਗਿਆ ਹੈ। ਜਦਕਿ ਥਾਣਾ ਮੁਖੀ ਤਜਿੰਦਰਪਾਲ ਸਿੰਘ ਬਰਾੜ ਥਾਣਾ ਸਦਰ ਮਲੋਟ ਸਥਿਤ ਆਪਣੀ ਰਿਹਾਇਸ਼ ਤੇ ਇਕਾਂਤਵਾਸ ਰਹਿਣਗੇ