
ਮੁਲਜ਼ਮਾਂ ਕੋਲੋਂ 1 ਕਿਲੋ 350 ਗ੍ਰਾਮ ਹੈਰੋਇਨ, 150 ਗ੍ਰਾਮ ਸਮੈਕ ਅਤੇ ਸਾਢੇ 17 ਲੱਖ ਰੁਪਏ ਹੋਏ ਬਰਾਮਦ
ਲੁਧਿਆਣਾ, 5 ਮਈ (ਕਿਰਨਵੀਰ ਸਿੰਘ ਮਾਂਗਟ) : ਐਸ.ਟੀ.ਐਫ਼. ਲੁਧਿਆਣਾ ਰੇਂਜ ਦੀ ਪੁਲਿਸ ਟੀਮ ਨੇ ਚੂਹੜਪੁਰ ਰੋਡ ਤੋਂ ਇਕ ਕਰੇਟਾ ਕਾਰ ਪੀਬੀ 10 ਜੀ ਐਸ 9192 ਸਵਾਰ ਦੋ ਦੋਸ਼ੀਆਂ ਨੂੰ 1 ਕਿਲੋ 350 ਗ੍ਰਾਮ ਹੈਰੋਇਨ, 150 ਗ੍ਰਾਮ ਸਮੈਕ, ਸਾਢੇ 17 ਲੱਖ ਰੁਪਏ ਡਰੱਗ ਮਨੀ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਹਚਾਣ ਅਮਿਤ ਸ਼ਰਮਾ ਅਤੇ ਰਾਜਨ ਕੁਮਾਰ ਦੇ ਰੂਪ ਵਿਚ ਹੋਈ ਹੈ।
ਜਾਣਕਾਰੀ ਅਨੁਸਾਰ ਐਸ.ਟੀ.ਐਫ਼. ਲੁਧਿਆਣਾ ਫਿਰੋਜਪੁਰ ਰੇਂਜ ਦੇ ਏ ਆਈ ਜੀ ਸਨੇਹਦੀਪ ਸ਼ਰਮਾਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਐਸ ਟੀ ਐਫ ਲੁਧਿਆਣਾ ਰੇਂਜ ਦੇ ਇੰਸਪੈਕਟਰ ਗੁਰਚਰਨ ਸਿੰਘ ਅਪਣੀ ਪੁਲਿਸ ਟੀਮ ਨਾਲ ਜੱਸੀਆਂ ਰੋਡ ਤਸਕਰਾਂ ਦੀ ਤਲਾਸ਼ ਵਿਚ ਗਸ਼ਤ ਕਰ ਰਹੇ ਸੀ ਏ.ਐਸ.ਆਈ. ਸੁਖਦੇਵ ਸਿੰਘ ਨੂੰ ਮੁਖਬਰੀ ਮਿਲੀ ਦੋ ਵਿਅਕਤੀ ਕਰੋੜਾਂ ਰੁਪਏ ਦੇ ਨਸ਼ੇ ਸਮੇਤ ਇਸ ਇਲਾਕਾ ਵਿਚ ਆ ਰਹੇ ਹਨ। ਜਿਸ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਚੂਹੜਪੁਰ ਰੋਡ ਤੋ ਂਕਰੇਟਾ ਕਾਰ ਵਿਚ ਦੋਵੇਂ ਦੋਸ਼ੀਆਂ ਨੂੰ ਕਾਬੂ ਕਰ ਤਲਾਸ਼ੀ ਦੌਰਾਨ ਨਗਦੀ ਅਤੇ ਹੈਰੋਇਨ ਸਮੈਕ ਬਰਾਮਦ ਕਰ ਕੇ ਦੋਵਾਂ ਮੁਲਜ਼ਮਾਂ ਵਿਰੁਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਗਈ।
ਪੁਲਿਸ ਵਲੋਂ ਦਿਤੀ ਗਈ ਜਾਣਕਾਰੀ ਅਨੁਸਾਰ ਅਮਿਤ ਸ਼ਰਮਾ ਨੇ ਪੁਲਿਸ ਦੀ ਜਾਂਚ ਵਿਚ ਦਸਿਆ ਕਿ ਉਹ ਡਰਾਇਵਰ ਦਾ ਕੰਮ ਕਰਦਾ ਹੈ ਅਤੇ ਦੂਸਰਾ ਮੁਲਜ਼ਮ ਰਾਜਨ ਕੁਮਾਰ ਕਾਜ ਬਟਣ ਲਗਾਉਣ ਦਾ ਕੰਮ ਕਰਦਾ ਹੈ ਅਤੇ ਨਸ਼ਾ ਕਰਨ ਦਾ ਆਦੀ ਹੈ ਉਸ ਵਿਰੁਧ ਪਹਿਲਾਂ ਵੀ ਨਸ਼ਾ ਤਸਕਰੀ ਦ ਅੱਧਾ ਦਰਜਨ ਮੁਕਦਮੇ ਦਰਜ ਹਨ। ਇਨ੍ਹਾਂ ਕੋਲੋਂ ਬਰਾਮਦ ਕੀਤੀ ਹੈਰੋਇਨ ਵਿਚ ਪੁਲਿਸ ਨੇ ਕਿਰਨ ਬਾਲਾ ਉਰਫ ਮੰਨਾਂ ਪਤਨੀ ਅਮਿਤ ਸ਼ਰਮਾ ਨੂੰ ਵੀ ਨਾਮਜਦ ਕੀਤਾ ਹੈ। ਮੁਲਜ਼ਮ ਇਹ ਹੈਰੋਇਨ ਅਪਣੇ ਗ੍ਰਾਹਕਾਂ ਨੂੰ ਦੇਣ ਲਈ ਲਿਜਾ ਰਹੇ ਸੀ ਪੁਲਿਸ ਨੇ ਦੋਸ਼ੀਆਂ ਨੂੰ ਅਦਲਾਤ ਵਿਚ ਪੇਸ਼ ਕਰ ਕੇ ਦੋ ਦਿਨਾਂ ਦੇ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰ ਰਹੀ ਹੈ ਕਿ ਮੁਲਜ਼ਮਾਂ ਨਾਲ ਹੋਰ ਕੌਣ ਕੌਣ ਜੁੜੇ ਹੋਏ ਹਨ।