ਕੋਰੋਨਾ ਦੀ ਤੀਜੀ ਲਹਿਰ ਜ਼ਰੂਰ ਆਵੇਗੀ ਪਰ ਕਿੰਨੀ ਖ਼ਤਰਨਾਕ ਹੋਵੇਗੀ, ਅਜੇ ਕਿਹਾ ਨਹੀਂ ਜਾ ਸਕਦਾ
Published : May 6, 2021, 7:06 am IST
Updated : May 6, 2021, 7:06 am IST
SHARE ARTICLE
image
image

ਕੋਰੋਨਾ ਦੀ ਤੀਜੀ ਲਹਿਰ ਜ਼ਰੂਰ ਆਵੇਗੀ ਪਰ ਕਿੰਨੀ ਖ਼ਤਰਨਾਕ ਹੋਵੇਗੀ, ਅਜੇ ਕਿਹਾ ਨਹੀਂ ਜਾ ਸਕਦਾ

aਨਵੀਂ ਦਿੱਲੀ, 5 ਮਈ (ਸੁਖਰਾਜ ਸਿੰਘ) : ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਰੁਕਣ ਦਾ ਨਾਂ ਨਹੀਂ ਲੈ ਰਹੀ |  ਇਸੇ ਦੌਰਾਨ ਕੇਂਦਰ ਸਰਕਾਰ ਨੇ ਕੋਰੋਨਾ ਤੀਜੀ ਲਹਿਰ ਬਾਰੇ ਚਿਤਾਵਨੀ ਜਾਰੀ ਕਰ ਦਿਤੀ ਹੈ |  ਸਰਕਾਰ ਦੇ ਪਿ੍ੰਸੀਪਲ ਸਾਇੰਟਿਫ਼ਿਕ ਸਲਾਹਕਾਰ ਵਿਜੈ ਰਾਘਵਨ ਨੇ ਦਸਿਆ ਕਿ ਕੋਰੋਨਾ ਦੀ ਤੀਜੀ ਲਹਿਰ ਵੀ ਜ਼ਰੂਰ ਆਵੇਗੀ ਪਰ ਇਹ ਪੱਕਾ ਨਹੀਂ ਕਿਹਾ ਜਾ ਸਕਦਾ ਕਿ ਤੀਜੀ ਲਹਿਰ ਕਦੋਂ ਆਵੇਗੀ ਅਤੇ ਕਿੰਨੀ ਖ਼ਤਰਨਾਕ ਹੋਵੇਗੀ ਪਰ ਸਾਨੂੰ ਨਵੀਂ ਲਹਿਰ ਲਈ ਤਿਆਰ ਰਹਿਣਾ ਪਵੇਗਾ | ਰਾਘਵਨ ਬੁੱਧਵਾਰ ਨੂੰ  ਕੋਰੋਨਾ ਦੀ ਸਥਿਤੀ 'ਤੇ ਇਕ ਪ੍ਰੈੱਸ ਕਾਨਫ਼ਰੰਸ ਵਿਚ ਬੋਲ ਰਹੇ ਸਨ | ਉਨ੍ਹਾਂ ਇਥੇ ਇਹ ਵੀ ਸਪੱਸ਼ਟ ਕੀਤਾ ਕਿ ਜਿਸ ਤਰ੍ਹਾਂ ਦੀ ਸਥਿਤੀ ਦੂਜੀ ਲਹਿਰ ਦੀ ਗਤੀ ਹੈ ਤਾਂ ਇੰਜ ਲਗਦਾ ਹੈ ਕਿ ਤੀਜੀ ਲਹਿਰ ਛੇਤੀ ਆਵੇਗੀ ਅਤੇ ਕਈ ਮਾਹਰ ਤੀਜੀ ਲਹਿਰ ਦੀ ਆਮਦ ਅਕਤੂਬਰ 'ਚ ਮੰਨਦੇ ਹਨ |
ਇਸ ਪ੍ਰੈੱਸ ਕਾਨਫ਼ਰੰਸ ਵਿਚ ਕੇਂਦਰੀ ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ  ਨੇ ਦਸਿਆ ਕਿ ਕੋਰੋਨਾ  ਦੇ ਕੇਸ ਹਰ ਦਿਨ 2.4 ਫ਼ੀ ਸਦੀ ਰੇਟ ਵਲੋਂ ਵੱਧ ਰਹੇ ਹਨ | ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ 382315 ਮਾਮਲੇ ਦਰਜ ਕੀਤੇ ਗਏ ਹਨ |  12 ਸੂਬਿਆਂ ਵਿਚ ਇਕ ਲੱਖ ਤੋਂ ਜ਼ਿਆਦਾ,  7 ਰਾਜਾਂ ਵਿਚ 50 ਹਜ਼ਾਰ ਤੋਂ ਇਕ ਲੱਖ ਅਤੇ 17 ਰਾਜਾਂ ਵਿਚ 50 ਹਜ਼ਾਰ ਤੋਂ ਘੱਟ ਸਰਗਰਮ ਕੇਸ ਹਨ | 24 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ 15 ਫ਼ੀ ਸਦੀ ਤੋਂ ਜ਼ਿਆਦਾ ਪਾਜ਼ੇਟਿਵਿਟੀ ਰੇਟ ਹੈ | 10 ਰਾਜਾਂ ਵਿਚ ਇਹ 5 ਤੋਂ 15 ਫ਼ੀ ਸਦੀ ਅਤੇ ਤਿੰਨ ਵਿਚ 5 ਫ਼ੀ ਸਦੀ ਤੋਂ ਘੱਟ ਹੈ  | 
ਉਨ੍ਹਾਂ ਦਸਿਆ ਕਿ ਮਹਾਰਾਸ਼ਟਰ,  ਕਰਨਾਟਕ, ਆਂਧਰ  ਪ੍ਰਦੇਸ਼,  ਦਿੱਲੀ ਅਤੇ 
ਹਰਿਆਣਾ ਵਿਚ ਜ਼ਿਆਦਾ ਮੌਤਾਂ ਦੀ ਸੂਚਨਾ ਮਿਲ ਰਹੀ ਹੈ |  ਬੇਂਗਲੁਰੂ ਵਿਚ ਪਿਛਲੇ ਇਕ ਹਫ਼ਤੇ ਵਿਚ ਲਗਭਗ 1.49 ਲੱਖ ਮਾਮਲੇ ਸਾਹਮਣੇ ਆਏ ਹਨ | ਚੇਨਈ ਵਿਚ ਇਹ ਗਿਣਤੀ 38 ਹਜ਼ਾਰ ਰਹੀ ਹੈ | ਕੁੱਝ ਜ਼ਿਲਿ੍ਹਆਂ ਵਿਚ ਨਵੇਂ ਕੇਸ ਤੇਜ਼ੀ ਨਾਲ ਵੱਧ ਰਹੇ ਹਨ |  ਉਨ੍ਹਾਂ ਕਿਹਾ ਕਿ ਅਜੇ ਤਕ ਇਹੀ ਕਿਹਾ ਜਾ ਰਿਹਾ ਹੈ ਕਿ ਦੂਜੀ ਲਹਿਰ ਪਹਿਲੀ ਨਾਲੋਂ ਜ਼ਿਆਦਾ ਖ਼ਤਰਨਾਕ ਹੈ ਪਰ ਅਜੇ ਇਹ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਤੀਜੀ ਲਹਿਰ ਕਿੰਨੀ ਖ਼ਤਰਨਾਕ ਹੋਵੇਗੀ ਇਸ ਲਈ ਇਸ ਦੀ ਤਿਆਰੀ ਸਰਕਾਰਾਂ ਅਤੇ ਲੋਕਾਂ ਨੂੰ  ਪਹਿਲਾਂ ਕਰਨੀ ਪਵੇਗੀ |
ਜ਼ਿਕਰਯੋਗ ਹੈ ਕਿ ਦੇਸ਼ ਵਿਚ ਪਹਿਲੀ ਲਹਿਰ ਪਿਛਲੇ ਸਾਲ ਆਈ ਸੀ | ਸਾਢੇ ਤਿੰਨ ਮਹੀਨੇ ਤਕ ਮਾਮਲੇ ਵਧਦੇ ਰਹੇ ਸਨ ਤੇ ਬਾਅਦ ਵਿਚ ਇਹ 16 ਸਤੰਬਰ ਨੂੰ  ਸਿਖਰ 'ਤੇ ਆਈ ਸੀ |  ਉਸ ਦਿਨ ਇਕ ਦਿਨ ਵਿਚ 97 ਹਜ਼ਾਰ 860 ਨਵੇਂ ਮਾਮਲੇ ਸਾਹਮਣੇ ਆਏ ਸਨ | ਬਾਅਦ ਵਿਚ ਮਾਮਲੇ ਘੱਟ ਹੋਣ ਲੱਗੇ ਸਨ |  ਕਰੀਬ ਦੋ ਮਹੀਨੇ ਬਾਅਦ 19 ਨਵੰਬਰ ਨੂੰ  ਮਾਮਲੇ ਅੱਧੇ ਘੱਟ ਕੇ 46 ਹਜ਼ਾਰ ਰਹਿ ਗਏ ਸਨ | 
ਇਸ ਤੋਂ ਬਾਅਦ ਦੂਜੀ ਲਹਿਰ ਬੀਤੇ imageimageਮਾਰਚ 'ਚ ਸ਼ੁਰੂ ਹੋਈ ਸੀ | 1 ਮਾਰਚ ਨੂੰ  ਇਕ ਦਿਨ ਵਿਚ 12270 ਮਾਮਲੇ ਆਏ ਸਨ | ਇਸ ਤੋਂ ਬਾਅਦ ਹਰ ਦਿਨ ਮਾਮਲੇ ਵਧਦੇ ਰਹੇ | 1 ਅਪ੍ਰੈਲ ਨੂੰ  ਇਕ ਦਿਨ ਵਿਚ 75 ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਸਨ | ਇਕ ਮਹੀਨੇ ਬਾਅਦ 30 ਅਪ੍ਰੈਲ ਨੂੰ  ਇਕ ਦਿਨ ਵਿਚ 4. 02 ਲੱਖ ਮਾਮਲੇ ਸਾਹਮਣੇ ਆਏ |  ਵੱਖ-ਵੱਖ ਮਾਹਰਾਂ ਦਾ ਮੰਨਣਾ ਹੈ ਕਿ ਇਸ ਲਹਿਰ ਦਾ ਸਿਖਰ ਅਜੇ ਕੁੱਝ ਦਿਨਾਂ ਬਾਅਦ ਆਵੇਗਾ |     (ਏਜੰਸੀ) 

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement