
ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਲਸੀਆਂ ਕਲਾਂ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ
ਤਰਨਤਾਰਨ : ਰੋਜ਼ੀ ਰੋਟੀ ਲਈ ਗੋਆ ਗਏ ਪੰਜਾਬੀ ਨੌਜਵਾਨ ਦੀ ਭਿਆਨਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਇੱਕ ਪ੍ਰਾਈਵੇਟ ਫੈਕਟਰੀ 'ਚ ਕੰਮ ਕਰਦੀ ਸੀ। ਪ੍ਰਾਈਵੇਟ ਫੈਕਟਰੀ 'ਚ ਕੈਮੀਕਲ ਵਾਲਾ ਸਿਲੰਡਰ ਫਟ ਜਾਣ ਕਾਰਨ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜਸਕਰਨ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਕਲਸੀਆਂ ਕਲਾਂ ਵਜੋਂ ਹੋਈ ਹੈ।
Death
ਮ੍ਰਿਤਕ ਨੌਜਵਾਨ ਜਸਕਰਨ ਸਿੰਘ ਦੀ ਦੇਹ ਨੂੰ ਗੋਆ ਤੋਂ ਲੈ ਕੇ ਪੁੱਜੇ ਪਿੰਡ ਦੇ ਨੌਜਵਾਨ ਜਸਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਅਸੀ ਇਕੱਠੇ ਗੋਆ ਦੇ ਸ਼ਹਿਰ ਮੁੜਗਾਓਂ ਦੇ ਕਸਬਾ ਬਿਰਲਾ ਦੇ ਜੁਆਰੀ ਨਗਰ ਵਿਚ ਬਣੀ ਇਕ ਪ੍ਰਾਈਵੇਟ ਫੈਕਟਰੀ ਜਬਾਰੀ ਐਗਰੋ ਕੈਮੀਕਲ ਲਿਮਟਿਡ ਵਿੱਚ ਕੰਮ ਕਰਦੇ ਸਨ। ਸਾਡੇ ਨਾਲ ਹੋਰ ਵੱਖ-ਵੱਖ ਸੂਬਿਆਂ ਦੇ ਨੌਜਵਾਨ ਵੀ ਕੰਮ ਕਰ ਰਹੇ ਸਨ।
Death
ਜਸਪ੍ਰੀਤ ਨੇ ਦੱਸਿਆ ਬੀਤੇ 8 ਮਹੀਨੇ ਪਹਿਲਾਂ ਕੰਪਨੀ ਬੰਦ ਹੋ ਗਈ ਸੀ। ਕੰਪਨੀ ਦੁਬਾਰਾ ਚਾਲੂ ਹੋਣ ’ਤੇ ਕੰਪਨੀ ਦੇ ਸੁਪਰਵਾਈਜ਼ਰ ਵੱਲੋਂ ਜਸਕਰਨ ਸਿੰਘ ਨੂੰ ਕੈਮੀਕਲ ਟੈਂਕਰ ਦੀ ਰਿਪੇਅਰ ਕਰਨ ਨੂੰ ਕਿਹਾ ਸੀ, ਜਿਸ ਵਿੱਚ ਜਸਕਰਨ ਸਿੰਘ ਦੇ ਨਾਲ ਬਿਹਾਰ ਤੋਂ ਮਿਥਣ ਜੈਨ ਅਤੇ ਬੰਗਾਲ ਤੋਂ ਇੰਦਰਜੀਤ ਗੋਸ਼ ਕੰਮ ਕਰ ਰਹੇ ਸਨ।
ਜਦੋਂ ਉਹਨਾਂ ਨੇ ਗੈਸ ਵੈਲਡਿੰਗ ਨਾਲ ਕੈਮੀਕਲ ਟੈਂਕਰ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਕੈਮੀਕਲ ਟੈਂਕਰ ਬਲਾਸਟ ਹੋ ਗਿਆ। ਬਿਹਾਰ ਦੇ ਮਿਥੁਨ ਜੈਨ ਅਤੇ ਬੰਗਾਲ ਦੇ ਇੰਦਰਜੀਤ ਘੋਸ਼ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਜਸਕਰਨ ਸਿੰਘ ਦੀ ਐਂਬੂਲੈਂਸ ਵਿਚ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।