
ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਰਵੱਈਆ ਸੰਵਿਧਾਨ ਵਿਚ ਦਿੱਤੀ ਗਈ ਪ੍ਰਗਟਾਵੇ ਦੀ ਆਜ਼ਾਦੀ ‘ਤੇ ਵੱਡਾ ਹਮਲਾ ਹੈ।
ਚੰਡੀਗੜ੍ਹ: ਭਾਜਪਾ ਆਗੂ ਤਜਿੰਦਰ ਪਾਲ ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਭਾਜਪਾ ਦੇ ਬੁਲਾਰੇ ਤੇਜਿੰਦਰ ਬੱਗਾ ਨੂੰ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਅਤਿ ਨਿੰਦਣਯੋਗ ਹੈ। ਚੁੱਘ ਨੇ ਸਵਾਲ ਪੁੱਛਿਆ ਕਿ ਬੱਗਾ ਨੇ ਕਸੂਰ ਕੀ ਕੀਤਾ ਸੀ ਜੋ ਉਸ ਨੂੰ ਪੰਜਾਬ ਪੁਲਿਸ ਇੰਨੇ ਹਥਿਆਰਾਂ ਤੇ ਫੋਰਸ ਨਾਲ ਅਗਵਾ ਕਰਨ ਆ ਗਈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਰਵੱਈਆ ਸੰਵਿਧਾਨ ਵਿਚ ਦਿੱਤੀ ਗਈ ਪ੍ਰਗਟਾਵੇ ਦੀ ਆਜ਼ਾਦੀ ‘ਤੇ ਵੱਡਾ ਹਮਲਾ ਹੈ।
ਚੁੱਘ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਤਜਿੰਦਰ ਬੱਗਾ ਨੂੰ ਪਟਕਾ ਅਤੇ ਦਸਤਾਰ ਪਹਿਨਣ ਦੀ ਵੀ ਇਜਾਜ਼ਤ ਨਹੀਂ ਦਿੱਤੀ, ਇਹ ਸਰਕਾਰ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕਰਦੀ ਹੈ। ਇਸ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਕਿਵੇਂ ਆਮ ਆਦਮੀ ਪਾਰਟੀ ਸੰਵਿਧਾਨ ਵੱਲੋਂ ਦਿੱਤੇ ਧਾਰਮਿਕ ਅਧਿਕਾਰਾਂ ਨੂੰ ਨਸ਼ਟ ਕਰ ਰਹੀ ਹੈ। ਪੰਜਾਬ ਪੁਲਿਸ ਨੇ ਸਿੱਖ ਮਰਿਆਦਾ ਦਾ ਅਪਮਾਨ ਕੀਤਾ ਹੈ। ਕੇਜਰੀਵਾਲ ਦਿੱਲੀ ਵਿਚ ਆਪਣੇ ਸਿਆਸੀ ਵਿਰੋਧੀਆਂ ਨਾਲ ਹਿਸਾਬ ਚੁਕਾਉਣ ਲਈ ਪੰਜਾਬ ਪੁਲਸ ਦੀ ਖੁੱਲ੍ਹੇਆਮ ਦੁਰਵਰਤੋਂ ਕਰ ਰਹੇ ਹਨ।
ਆਪਣੇ ਸਿਆਸੀ ਬੌਸ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ‘ਤੇ ਸੂਬੇ ਦੇ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਦੀ ਦੁਰਵਰਤੋਂ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਦੇਸ਼ ਦੇ ਸੰਘੀ ਢਾਂਚੇ ਨੂੰ ਸੱਟ ਵੱਜ ਰਹੀ ਹੈ। ਤਰੁਣ ਚੁੱਘ ਨੇ ਕਿਹਾ ਕਿ ਇਸ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਕਿਵੇਂ ਆਮ ਆਦਮੀ ਪਾਰਟੀ ਸੰਵਿਧਾਨ ਦੁਆਰਾ ਗਾਰੰਟੀਸ਼ੁਦਾ ਧਾਰਮਿਕ ਅਧਿਕਾਰਾਂ ‘ਤੇ ਹਮਲਾ ਕਰ ਰਹੀ ਹੈ। ਪੰਜਾਬ ਪੁਲਿਸ ਨੇ ਸਿੱਖ ਮਰਿਆਦਾ ਦਾ ਅਪਮਾਨ ਕੀਤਾ ਹੈ। ਕੇਜਰੀਵਾਲ ਦਿੱਲੀ ਵਿਚ ਆਪਣੇ ਸਿਆਸੀ ਵਿਰੋਧੀਆਂ ਨਾਲ ਖਾਤੇ ਨਿਪਟਾਉਣ ਲਈ ਪੰਜਾਬ ਪੁਲਿਸ ਦੀ ਸ਼ਰੇਆਮ ਦੁਰਵਰਤੋਂ ਕਰ ਰਿਹਾ ਹੈ। ਚੁੱਘ ਨੇ ਕਿਹਾ, “ਇਹ ਕੇਜਰੀਵਾਲ ਦੀ ਅਪਰਾਧਿਕ ਕਾਰਵਾਈ ਹੈ ਜਿਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਹੋਰ ਭੂਮਿਕਾ ਨਿਭਾ ਰਹੇ ਹਨ।”
TajinderPal Bagga
‘ਆਪ’ ਸਰਕਾਰ ਵੱਲੋਂ ਕੀਤੇ ਗਏ ਚੋਣ ਵਾਅਦਿਆਂ ‘ਤੇ ਧਿਆਨ ਦੇਣ ਦੀ ਬਜਾਏ ਕੇਜਰੀਵਾਲ ਅਤੇ ਮਾਨ ਦੋਵੇਂ ਪੰਜਾਬ ‘ਚ ‘ਆਪ’ ਸਰਕਾਰ ਦੀ ਨਿਰਾਸ਼ਾਜਨਕ ਅਸਫ਼ਲਤਾ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਸ਼ਰਮਨਾਕ ਹਰਕਤਾਂ ਕਰ ਰਹੇ ਹਨ। ਭਗਵੰਤ ਮਾਨ ਸਰਕਾਰ ਵੱਲੋਂ 50 ਪੁਲਿਸ ਮੁਲਾਜ਼ਮਾਂ ਨੂੰ ਭੇਜਣਾ ਸ਼ਰਮਨਾਕ ਕਾਰਵਾਈ ਹੈ। ਭਗਵੰਤ ਮਾਨ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਆਪਣੇ ਸਿਆਸੀ ਮਾਲਕ ਨੂੰ ਖੁਸ਼ ਕੀਤਾ ਜਾ ਸਕੇ।
ਉਹਨਾਂ ਪੰਜਾਬ ਪੁਲਿਸ ਨੂੰ ਕਿਹਾ ਕਿ ਉ ਕੇਜਰੀਵਾਲ ਦੀ ਇੰਨੀ ਭਗਤੀ ਨਾ ਕਰਨ ਕਿ ਬਾਅਦ ਵਿਚ ਉਹਨਾਂ ਨੂੰ ਹੀ ਭੁਗਤਣਾ ਪੈ ਜਾਵੇ ਸਭ ਕੁੱਝ ਕਿਉਂਕਿ ਹਮੇਸ਼ਾਂ ਹੀ ਜਦੋਂ ਸੱਤਾ ਦਾ ਦੁਰਉਪਯੋਗ ਹੋਇਆ ਹਹੈ ਤਾਂ ਅਫ਼ਸਰਾਂ ਨੂੰ ਹੀ ਭੁਗਤਣਾ ਪਿਆ ਹੈ।
ਤਰੁਣ ਚੁੱਘ ਨੇ ਤਜਿੰਦਰ ਪਾਲ ਸਿੰਘ ਬੱਗਾ ਦੇ ਅਗਵਾ ਹੋਣ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਪੁਲਿਸ ਨੂੰ 10 ਸਵਾਲ ਵੀ ਕੀਤੇ ਹਨ।
1. ਸਵਾਲ : ਤਜਿੰਦਰ ਪਾਲ ਸਿੰਘ ਬੱਗਾ ਦਾ ਅਪਰਾਧ ਕੀ ਹੈ?
ਅਜਿਹਾ ਕਿਹੜਾ ਗੰਭੀਰ ਅਪਰਾਧ ਹੈ ਕਿ 50 ਹਥਿਆਰਬੰਦ ਪੰਜਾਬ ਪੁਲਿਸ ਦੇ ਜਵਾਨਾਂ ਨੇ ਬੱਗਾ ਦਾ ਅਣਮਨੁੱਖੀ ਤਰੀਕੇ ਨਾਲ ਅਗਵਾ ਕੀਤਾ?
2. ਸਵਾਲ : ਕੀ ਕੇਜਰੀਵਾਲ ਸਰਕਾਰ ਖ਼ਿਲਾਫ਼ ਬੋਲਣਾ ਅਪਰਾਧ ਹੈ?
ਕੀ ਹੁਣ ਦੇਸ਼ ਵਿਚ ‘ਪ੍ਰਗਟਾਵੇ ਦੀ ਆਜ਼ਾਦੀ’ ਖ਼ਤਮ ਹੋ ਗਈ ਹੈ।
3. ਸਵਾਲ : ਪੰਜਾਬ ਪੁਲਸ ਨੇ ਆਈ. ਪੀ. ਸੀ./ਸੀ. ਆਰ. ਪੀ. ਸੀ. ਦੇ ਤਹਿਤ ਦਿੱਲੀ ਪੁਲਸ ਥਾਣੇ ਨੂੰ ਸੂਚਿਤ ਕਿਉਂ ਨਹੀਂ ਕੀਤਾ?
Tarun Chugh
4. ਸਵਾਲ : ਪੰਜਾਬ ਪੁਲਿਸ ਦਾ ਅਜਿਹਾ ਵਤੀਰਾ
1. ਕੀ ਅਪਰਾਧਿਕ ਨਹੀਂ ਹੈ?
2. ਕੀ ਗ਼ੈਰ-ਕਾਨੂੰਨੀ ਨਹੀਂ ਹੈ?
3. ਕੀ ਇਹ ਗੈਰ-ਜ਼ਿੰਮੇਵਾਰਾਨਾ ਨਹੀਂ ਹੈ?
5. ਸਵਾਲ : ਕੀ ਕੇਜਰੀਵਾਲ ਨੇ ਦੇਸ਼ ਦੇ ਅੰਦਰ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਦਾ ਠੇਕਾ ਲਿਆ ਹੋਇਆ ਹੈ?
ਦੇਸ਼ ਭਰ ਦੇ ਅਖੌਤੀ ਮਨੁੱਖੀ ਅਧਿਕਾਰਾਂ ਦੀ ਦੁਹਾਈ ਦੇਣ ਵਾਲੇ ਮਸੀਹਾ ਹੁਣ ਚੁੱਪ ਕਿਉਂ ਹਨ?
06 ਸਵਾਲ :
1. ਕੁਮਾਰ ਵਿਸ਼ਵਾਸ ਦਾ
2. ਨਵੀਨ ਜਿੰਦਲ ਦਾ
3. ਅਲਕਾ ਲਾਂਬਾ ਦਾ
4. ਤਜਿੰਦਰ ਬੱਗਾ ਦਾ
5. ਪ੍ਰੀਤੀ ਗਾਂਧੀ ਦਾ
ਕੀ ਕਸੂਰ ਹੈ, ਕਿਉਂਕਿ ਉਹਨਾਂ ਨੇ ਕੇਜਰੀਵਾਲ ਸਰਕਾਰ ਖ਼ਿਲਾਫ਼ ਆਪਣੀ ਗੱਲ ਰੱਖੀ ਸੀ?
ਕੀ ਕੇਜਰੀਵਾਲ ਸਰਕਾਰ ਦੇ ਖ਼ਿਲਾਫ਼ ਬੋਲਣਾ ਦੇਸ਼ ਦੀ ਆਈ. ਪੀ. ਸੀ. ’ਚ ਨਵਾਂ ‘ਅਪਰਾਧ’ ਹੋ ਗਿਆ ਹੈ?
Tajinder Pal Singh Bagga, Arvind Kejriwal
7. ਸਵਾਲ : ਤਜਿੰਦਰ ਪਾਲ ਸਿੰਘ ਬੱਗਾ ਨੇ ਸਿਆਸੀ ਬਿਆਨ ਦਿੱਤਾ ਸੀ ਕਿ ‘ਕੇਜਰੀਵਾਲ ਨੂੰ ਚੈਨ ਨਾਲ ਨਹੀਂ ਸੌਣ ਦੇਵਾਂਗੇ।’ ਕੀ ਇਹ ਭੜਕਾਊ ਬਿਆਨ ਹੈ ਇਹ ਗੱਲ ਤਾਂ ਹਰ ਰੋਜ਼ ਕੋਈ ਨਾ ਕੋਈ ਲੀਡਰ ਕਹਿ ਦਿੰਦਾ ਹੈ।
ਕੀ ਇਹ ਅਜਿਹਾ ਗੁਨਾਹ ਹੈ ਕਿ ਤਜਿੰਦਰ ਬੱਗਾ ’ਤੇ
153-ਏ-ਦੰਗਾ ਕਰਵਾਉਣ ਦੀ ਧਾਰਾ
506-ਜਾਨੋਂ ਮਾਰਨ ਦੀ ਧਮਕੀ ਦੀ ਧਾਰਾ
505-ਭੜਕਾਊ ਭਾਸ਼ਣ ਦੇਣ ਦੀ ਧਾਰਾ ਲਗਾ ਦਿੱਤੀ ਗਈ।
8. ਸਵਾਲ : ਅੰਮ੍ਰਿਤਸਰ ’ਚ ਡਰੱਗਜ਼ ਮਾਫ਼ੀਆ ’ਤੇ ਝੂਠ ਬੋਲਣ ’ਤੇ ਕੇਜਰੀਵਾਲ ਖ਼ੁਦ ਅਦਾਲਤ ’ਚ ਲਿਖਤੀ ਮੁਆਫ਼ੀ ਮੰਗ ਚੁੱਕੇ ਹਨ।
9. ਸਵਾਲ : ਇਸੇ ਤਰ੍ਹਾਂ ਦੇ ਝੂਠੇ ਪਰਚੇ ਕੁਮਾਰ ਵਿਸ਼ਵਾਸ ਅਤੇ ਨਵੀਨ ਜਿੰਦਲ ’ਤੇ ਦਰਜ ਕਰਨ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੀ ਪੰਜਾਬ ਸਰਕਾਰ ਤੇ ਪੁਲਸ ਨੂੰ ਫਿਟਕਾਰ ਲਾ ਚੁੱਕਾ ਹੈ। ਅਦਾਲਤ ਦੇ ਫ਼ੈਸਲੇ ਦੀ ਕਾਪੀ ਨੰ. CRM-M-17450-2022 CRM-M-16003-2022 ਨਾਲ ਨੱਥੀ ਹੈ।
Bhagwant mann
10. ਸਵਾਲ : ਪੰਜਾਬ ਦੀ ਬਹਾਦਰ ਪੰਜਾਬ ਪੁਲਸ ਨੂੰ ਕੇਜਰੀਵਾਲ ਅਤੇ ਭਗਵੰਤ ਮਾਨ ਸਿਆਸੀ ਨਫ਼ਰਤ ਨੂੰ ਦਬਾਉਣ ਦੇ ਟੂਲਜ਼ ਵਜੋਂ ਵਰਤ ਰਹੇ ਹਨ, ਜਦਕਿ ਪੰਜਾਬ ਵਿਚ :
1. ਲਗਭਗ ਹਰ ਰੋਜ਼ 2 ਲੋਕਾਂ ਦੇ ਕਤਲ ਹੋ ਰਹੇ ਹਨ।
2. ਗੈਂਗਸਟਰ ਵਧ ਰਹੇ ਹਨ ਅਤੇ ਅਪਰਾਧੀ ਵਾਰਦਾਤਾਂ ਨੂੰ ਜੇਲ੍ਹ ਅਤੇ ਜੇਲ੍ਹ ’ਚੋਂ ਬਾਹਰ ਕਰ ਰਹੇ ਹਨ।
3. 50 ਦਿਨਾਂ ਦੀ ਸਰਕਾਰ ’ਚ ਡਰੱਗ ਮਾਫ਼ੀਆ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਹੋਈ ਹੈ।
4. ਕੇਜਰੀਵਾਲ ਦੇ ਆਸ਼ੀਰਵਾਦ ਨਾਲ ਭਗਵੰਤ ਮਾਨ ਦੀ 50 ਦਿਨਾਂ ਦੀ ਪੰਜਾਬ ਸਰਕਾਰ ’ਚ ਪੰਜਾਬ ’ਚ ਮੰਦਰ ’ਤੇ ਹੋਏ ਹਮਲਾ ਅਤੇ ਭਾਈਚਾਰੇ ਲੜਾਈ ਦੇਖਣ ਦੀ ਨੌਬਤ ਆ ਗਈ ਹੈ।
5. 50 ਦਿਨਾਂ ਦੀ ਕਾਰਗੁਜ਼ਾਰੀ ਜ਼ੀਰੋ ਅਤੇ ਸਿਰਫ਼ ‘ਬਦਲਾ ਤੇ ਬਦਲੀ ’ਚ ਰੁੱਝੀ ਹੈ ਭਗਵੰਤ ਮਾਨ ਸਰਕਾਰ’