AAP : ਮੁੱਖ ਮੰਤਰੀ ਭਗਵੰਤ ਮਾਨ ਨੇ ਸਰਦੂਲਗੜ੍ਹ ਰੈਲੀ ਵਿੱਚ ਹਰਸਿਮਰਤ ਬਾਦਲ ਨੂੰ ਲਿਆ ਆੜੇ ਹੱਥੀਂ
Published : May 6, 2024, 10:53 pm IST
Updated : May 6, 2024, 10:53 pm IST
SHARE ARTICLE
CM Bhagwant Mann
CM Bhagwant Mann

ਮੈਂ ਇੱਥੇ ਆਪਣੇ ਲਈ ਵੋਟਾਂ ਮੰਗਣ ਨਹੀਂ ਆਇਆ, ਮੈਂ ਤੁਹਾਡੇ ਬੱਚਿਆਂ ਦੇ ਭਵਿੱਖ ਲਈ ਵੋਟਾਂ ਮੰਗਣ ਆਇਆ ਹਾਂ: ਭਗਵੰਤ ਮਾਨ

Bathinda News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਹਰਸਿਮਰਤ ਬਾਦਲ, ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਬਾਦਲ ਅਤੇ ਹੋਰ ਵਿਰੋਧੀ ਆਗੂਆਂ ਨੂੰ ਆਪਣੀ ਸਰਕਾਰ ਦੌਰਾਨ ਪੰਜਾਬ ਨੂੰ ਲੁੱਟਣ ਅਤੇ ਪੰਜਾਬ ਵਿਰੋਧੀ ਫ਼ੈਸਲੇ ਲੈਣ ਲਈ ਆੜੇ ਹੱਥੀਂ ਲਿਆ। ਭਗਵੰਤ ਮਾਨ ਸਰਦੂਲਗੜ੍ਹ ਵਿੱਚ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ, ਜਿੱਥੇ ਉਨ੍ਹਾਂ ਨੇ ਲੋਕਾਂ ਦੀ ਭਾਰੀ ਭੀੜ ਨੂੰ ਸੰਬੋਧਨ ਕਰਦਿਆਂ ਦਹਾਕਿਆਂ ਤੋਂ ਪੰਜਾਬੀਆਂ ’ਤੇ ਹੋ ਰਹੇ ਅੱਤਿਆਚਾਰਾਂ ਲਈ ਬਾਦਲ ਪਰਿਵਾਰ ਦੀ ਆਲੋਚਨਾ ਕੀਤੀ।


ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਇੱਥੇ ਪ੍ਰਕਾਸ਼ ਸਿੰਘ ਬਾਦਲ ਵਰਗੇ ਦਿੱਗਜਾਂ ਨੂੰ ਹਰਾਇਆ ਹੈ, ਹੁਣ ਸਮਾਂ ਆ ਗਿਆ ਹੈ ਕਿ ਹਰਸਿਮਰਤ ਬਾਦਲ ਨੂੰ ਵੀ ਪਾਰਲੀਮੈਂਟ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਉਸੀ ਮੋਦੀ ਸਰਕਾਰ ਦੀ ਕੈਬਨਿਟ ਦਾ ਹਿੱਸਾ ਸਨ, ਜਿਸ ਨੇ ਕਿਸਾਨ ਵਿਰੋਧੀ ਬਿੱਲਾਂ ਨੂੰ ਮਨਜ਼ੂਰੀ ਦਿੱਤੀ ਸੀ, ਪ੍ਰਕਾਸ਼ ਸਿੰਘ ਬਾਦਲ ਸਮੇਤ ਪੂਰੇ ਬਾਦਲ ਪਰਿਵਾਰ ਨੇ ਇਨ੍ਹਾਂ ਬਿੱਲਾਂ ਦਾ ਬਚਾਅ ਕੀਤਾ, ਬਾਅਦ ਵਿੱਚ ਜਦੋਂ ਉਨ੍ਹਾਂ ਨੇ ਕਿਸਾਨ ਅੰਦੋਲਨ ਦਾ ਜ਼ੋਰ ਦੇਖਿਆ ਤਾਂ ਯੂ-ਟਰਨ ਲੈ ਲਿਆ। ਪਰ ਇਨ੍ਹਾਂ ਚੋਣਾਂ ਤੋਂ ਪਹਿਲਾਂ ਇਹ ਅਕਾਲੀ ਆਗੂ ਦਿੱਲੀ ਜਾ ਕੇ ਭਾਜਪਾ ਤੋਂ ਗੱਠਜੋੜ ਦੀ ਭੀਖ ਮੰਗ ਰਹੇ ਸਨ।

ਉਨ੍ਹਾਂ ਕਿਹਾ ਕਿ ਇਹ ਇਲਾਕਾ ਵੰਸ਼ਵਾਦੀ ਸਿਆਸਤਦਾਨਾਂ ਦਾ ਗੜ੍ਹ ਹੁੰਦਾ ਸੀ ਪਰ ਹੁਣ ਸਮਾਂ ਬਦਲ ਗਿਆ ਹੈ। ਤੁਸੀਂ ਸਾਰਿਆਂ ਨੂੰ ਹਰਾ ਕੇ ਆਮ ਲੋਕਾਂ ਨੂੰ ਚੁਣਿਆ। ਹੁਣ ਮੈਂ ਅੱਜ ਉਨ੍ਹਾਂ ਲੋਕਾਂ ਨਾਲ ਮੰਚ ਸਾਂਝਾ ਕਰ ਰਿਹਾ ਹਾਂ ਜਿਨ੍ਹਾਂ ਨੂੰ ਤੁਸੀਂ ਚੁਣਿਆ ਹੈ ਅਤੇ ਉਹ ਤੁਹਾਡੇ ਵਰਗੇ ਆਮ ਲੋਕ ਹਨ। ਉਨ੍ਹਾਂ ਕਿਹਾ ਕਿ ਉਹ (ਰਵਾਇਤੀ ਸਿਆਸਤਦਾਨ) ਇਸ ਗੱਲ ਤੋਂ ਅਣਜਾਣ ਸਨ ਕਿ ਉਨ੍ਹਾਂ ਨੂੰ ਮਾਸਟਰ ਦੇ ਮੁੰਡੇ ਦੀ ਹਨੇਰੀ ਵਿੱਚ ਮੌਕਾ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਹਰਸਿਮਰਤ ਬਾਦਲ ਨੂੰ ਹਰਾਉਣਾ ਯਕੀਨੀ ਬਣਾਓ, ਤਾਂ ਜੋ ਬਾਦਲ ਅਤੇ ਮਜੀਠੀਆ ਪਰਿਵਾਰ ਹਾਰਨ ਲਈ ਇੱਕ ਦੂਜੇ ਦਾ ਮਜ਼ਾਕ ਨਾ ਉਡਾ ਸਕਣ।

ਭਗਵੰਤ ਮਾਨ ਨੇ ਭਾਜਪਾ 'ਤੇ ਹਮਲਾ ਬੋਲਦਿਆਂ ਕਿਹਾ ਕਿ ਲੋਕ ਆਪਣੇ ਆਗੂਆਂ ਨੂੰ ਪੰਜਾਬ ਦੇ ਪਿੰਡਾਂ 'ਚ ਵੀ ਨਹੀਂ ਜਾਣ ਦੇ ਰਹੇ।  ਉਨ੍ਹਾਂ ਕਿਹਾ ਕਿ ਇਹੀ ਇਨਸਾਫ਼ ਹੈ ਕਿਉਂਕਿ ਕਿਸਾਨਾਂ ਦੇ ਧਰਨੇ ਦੌਰਾਨ ਦਿੱਲੀ ਦੇ ਹਾਕਮਾਂ ਨੇ ਸਾਡੇ ਕਿਸਾਨਾਂ ਨੂੰ ਦਿੱਲੀ ਨਹੀਂ ਆਉਣ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਸੋਚਦੇ ਹਨ ਕਿ ਉਹ ਆਮ ਆਦਮੀ ਪਾਰਟੀ ਨੂੰ ਖ਼ਤਮ ਕਰ ਸਕਦੇ ਹਨ, ਪਰ ਅਰਵਿੰਦ ਕੇਜਰੀਵਾਲ ਸਿਰਫ਼ ਇੱਕ ਵਿਅਕਤੀ ਹੀ ਨਹੀਂ, ਇੱਕ ਵਿਚਾਰ ਹਨ, ਇੱਕ ਸੋਚ ਹਨ, ਇਸ ਲਈ ਉਹ (ਭਾਜਪਾ) ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਰੋਕ ਨਹੀਂ ਸਕਣਗੇ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੰਮ ਦੀ ਰਾਜਨੀਤੀ ਕਰਦੀ ਹੈ। ਅਸੀਂ ਧਰਮ, ਨਫ਼ਰਤ ਜਾਂ ਵੰਡ ਦੀ ਰਾਜਨੀਤੀ ਨਹੀਂ ਕਰਦੇ।  ਉਨ੍ਹਾਂ ਕਿਹਾ ਕਿ ਭਾਜਪਾ 400 ਸੀਟਾਂ ਭੁੱਲ ਜਾਵੇ, ਉਨ੍ਹਾਂ ਦਾ ਜਹਾਜ਼ ਡੁੱਬ ਰਿਹਾ ਹੈ।

ਭਗਵੰਤ ਮਾਨ ਨੇ ਸੁਖਬੀਰ ਬਾਦਲ 'ਤੇ ਹਮਲਾ ਬੋਲਦਿਆਂ ਕਿਹਾ ਕਿ ਉਹ 'ਪਰਿਵਾਰ ਬਚਾਓ ਯਾਤਰਾ' ਕੱਢ ਰਹੇ ਹਨ, ਪਰ ਉਹ ਗਰਮੀ 'ਚ ਬਾਹਰ ਵੀ ਨਹੀਂ ਜਾ ਸਕਦੇ, ਉਨ੍ਹਾਂ ਨੇ ਆਪਣੀ ਜੀਪ 'ਤੇ ਛੱਤ ਪਾ ਲਈ ਹੈ।  ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦਿਲਚਸਪੀ ਸਿਰਫ਼ ਸੱਤਾ, ਪੈਸਾ ਅਤੇ ਜਾਇਦਾਦ ਇਕੱਠੀ ਕਰਨਾ ਹੈ।  ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਸੁਖ-ਵਿਲਾਸ ਨੂੰ ਸੱਤ ਤਾਰਾ ਹੋਟਲ ਬਣਾਇਆ ਹੈ। ਇਹ ਪੰਜਾਬੀਆਂ ਦੇ ਖ਼ੂਨ ਨਾਲ ਬਣਿਆ ਹੈ। ਉਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਅਤੇ ਸਾਡੇ ਪਰਿਵਾਰਾਂ, ਪੀੜ੍ਹੀਆਂ ਨੂੰ ਚਿੱਟੇ ਨਾਲ ਬਰਬਾਦ ਕੀਤਾ ਅਤੇ ਆਪਣੇ ਲਈ ਪਹਾੜਾਂ ਵਿੱਚ ਸੁਖ-ਵਿਲਾਸ ਬਣਾਏ। ਮਾਨ ਨੇ ਕਿਹਾ ਕਿ ਸੁੱਖ-ਵਿਲਾਸ ਦੇ ਹਰ ਕਮਰੇ ਦੇ ਨਾਲ ਇੱਕ ਪ੍ਰਾਈਵੇਟ ਪੂਲ ਹੈ, ਉਹ ਇਸ ਜ਼ਮੀਨ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾ ਕੇ ਇਸ ਜ਼ਮੀਨ ਉੱਤੇ ਇਕ ਸਕੂਲ ਬਣਾਉਣਗੇ। ਹਰ ਕਲਾਸ-ਰੂਮ ਦੇ ਨਾਲ ਪੂਲ ਵਾਲਾ ਇਹ ਪਹਿਲਾ ਸਕੂਲ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਲੋਕਾਂ ਦੀਆਂ ਕਰਤੂਤਾਂ ਨਾਲ ਭਰੀਆਂ ਫਾਈਲਾਂ ਦੇਖਦੇ ਹਨ, ਜਿੱਥੇ ਇਨ੍ਹਾਂ ਨੇ ਪੰਜਾਬ ਦਾ ਖ਼ਜ਼ਾਨਾ ਖ਼ੁਰਦ-ਬੁਰਦ ਕਰਕੇ ਆਪਣੇ ਮਹਿਲ ਉਸਾਰੇ ਹਨ।

ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਬਣਨ ਤੋਂ ਬਾਅਦ ਬਹੁਤ ਸਾਰੇ ਜਲ ਮਾਰਗ (ਕੱਸੀ, ਖਾਲ ਅਤੇ ਰਜਵਾਹੇ) ਮੁੜ ਖੁੱਲ੍ਹ ਗਏ ਹਨ। ਉਹ ਹਮੇਸ਼ਾ ਮੌਜੂਦ ਸਨ ਪਰ ਇਨ੍ਹਾਂ ਲੋਕਾਂ ਨੇ ਸਾਡੇ ਕਿਸਾਨਾਂ ਨੂੰ ਪਾਣੀ ਦੇਣ ਦੀ ਵੀ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਨੂੰ ਤਾਂ ਕੁਝ ਪਤਾ ਹੀ ਨਹੀਂ, ਉਨ੍ਹਾਂ ਦੇ ਆਪਣੇ ਖੇਤਾਂ ਤੱਕ  ਨਹਿਰਾਂ ਦਾ ਪਾਣੀ ਪਹੁੰਚਦਾ ਹੈ। ਇਸ ਲਈ ਉਹ ਕਿਸੇ ਹੋਰ ਦੀ ਪ੍ਰਵਾਹ ਕਿਉਂ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ 'ਕੱਸੀ' ਕੀ ਹੁੰਦੀ ਹੈ। ਮਾਨ ਨੇ ਉਨ੍ਹਾਂ ਬਾਦਲਾਂ, ਮਜੀਠੀਆ, ਬਾਜਵਾ, ਕੈਪਟਨ ਆਦਿ ਨੂੰ ਪੰਜਾਬੀ ਦਾ ਟੈਸਟ ਪਾਸ ਕਰਨ ਦੀ ਚੁਨੌਤੀ ਦਿੰਦਿਆਂ ਕਿਹਾ ਕਿ ਮੈਂ ਲਿਖਤੀ ਤੌਰ 'ਤੇ ਇਹ ਕਹਿ ਸਕਦਾ ਹਾਂ ਕਿ ਉਨ੍ਹਾਂ ਤੋਂ 20 ਨੰਬਰ ਲੈ ਕੇ ਵੀ ਪੰਜਾਬੀ ਦਾ ਲਿਖਤੀ ਟੈਸਟ ਪਾਸ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਹਰਸਿਮਰਤ ਬਾਦਲ ਨੂੰ ਹਰੀ ਅਤੇ ਲਾਲ ਮਿਰਚ ਵਿੱਚ ਵੀ ਫ਼ਰਕ ਨਹੀਂ ਪਤਾ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਪੰਜਾਬੀ ਦਾ ਅਖ਼ਬਾਰ ਵੀ ਨਹੀਂ ਪੜ੍ਹ ਸਕਦੇ, ਮੈਂ ਖ਼ੁਦ ਉਨ੍ਹਾਂ ਨੂੰ ਅਖ਼ਬਾਰ ਪੜ੍ਹ ਕੇ ਸੁਣਾਉਂਦਾ ਸੀ।

ਮਾਨ ਨੇ ਕਿਹਾ ਕਿ ਉਹ ਹਰ ਪੰਜ ਸਾਲ ਬਾਅਦ ਆਉਂਦੇ ਹਨ ਅਤੇ ਸਾਡੇ ਪੈਸੇ ਅਤੇ ਰਾਜ ਨੂੰ ਲੁੱਟਣ ਦਾ ਇਕ ਹੋਰ ਮੌਕਾ ਮੰਗਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਰਵਾਇਤੀ ਪਾਰਟੀਆਂ ਦੇ ਆਗੂ ਇਕ ਦੂਜੇ ਨਾਲ ਮਿਲੇ ਹੋਏ ਹਨ, ਉਹ ਵਾਰੀ-ਵਾਰੀ ਸਾਡੇ ਵਸੀਲਿਆਂ ਅਤੇ ਖ਼ਜ਼ਾਨੇ ਨੂੰ ਲੁੱਟਦੇ ਹਨ। ਮਾਨ ਨੇ ਲੋਕਾਂ ਨੂੰ ਕਿਹਾ ਕਿ ਮੈਂ  ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਸ਼ ਦੇ 43,000 ਸਰਕਾਰੀ ਨੌਕਰੀਆਂ ਦੇਣ ਤੋਂ ਬਾਅਦ  ਵੋਟਾਂ ਮੰਗਣ ਤੁਹਾਡੇ ਵਿਚਕਾਰ ਮੌਜੂਦ ਹਾਂ।

ਉਨ੍ਹਾਂ ਕਿਹਾ ਕਿ ਹਾਲ ਹੀ 'ਚ ਜਦੋਂ ਮੈਂ ਚੋਣ ਪ੍ਰਚਾਰ ਲਈ ਗੁਜਰਾਤ ਜਾ ਰਿਹਾ ਸੀ ਤਾਂ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀ ਫਲਾਈਟ 'ਚ ਇਕ ਕੁੜੀ ਨਾਲ ਮੇਰੀ ਮੁਲਾਕਾਤ ਹੋਈ। ਉਸ ਨੇ ਮੇਰਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਕੁਝ ਦਿਨ ਪਹਿਲਾਂ ਹੀ ਪਟਵਾਰੀ ਵਜੋਂ ਭਰਤੀ ਹੋਈ ਹਾਂ। ਮੇਰਾ ਟਰੇਨਿੰਗ ਪੀਰੀਅਡ ਚੱਲ ਰਿਹਾ ਹੈ ਪਰ ਤੁਹਾਡੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕਰਮਚਾਰੀਆਂ ਨੂੰ ਟਰੇਨਿੰਗ ਦੌਰਾਨ ਵੀ ਤਨਖ਼ਾਹ ਮਿਲੇਗੀ। ਮੈਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਮੈਨੂੰ ਸਰਕਾਰੀ ਨੌਕਰੀ ਮਿਲੇਗੀ ਤਾਂ ਪਹਿਲੀ ਤਨਖ਼ਾਹ ਦੇ ਪੈਸਿਆਂ ਨਾਲ ਮੈਂ ਆਪਣੀ ਦਾਦੀ ਸਮੇਤ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਫਲਾਈਟ ਰਾਹੀਂ ਦਿੱਲੀ ਲੈ ਕੇ ਜਾਵਾਂਗੀ। ਅੱਜ ਤੁਹਾਡਾ ਧੰਨਵਾਦ, ਮੇਰਾ ਇਹ ਸੁਪਨਾ ਪੂਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੁੜੀ ਦੀ ਗੱਲ ਸੁਣ ਕੇ ਮੈਨੂੰ ਖ਼ੁਸ਼ੀ ਵੀ ਹੋਈ ਅਤੇ ਮੈਂ ਭਾਵੁਕ ਵੀ ਹੋ ਗਿਆ।

ਮਾਨ ਨੇ ਕਿਹਾ ਕਿ ਦਿੱਲੀ ਵਿੱਚ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਭ੍ਰਿਸ਼ਟਾਚਾਰ ਨਾਲ ਸਾਡੇ ਦੇਸ਼ ਦਾ ਕਿੰਨਾ ਨੁਕਸਾਨ ਹੋਇਆ ਹੈ?  ਮੈਂ ਉਨ੍ਹਾਂ ਨੂੰ ਕਿਹਾ ਕਿ ਭ੍ਰਿਸ਼ਟਾਚਾਰ ਬੰਦ ਹੋਣ ਤੋਂ ਬਾਅਦ ਅਸੀਂ ਹਿਸਾਬ ਕਰਾਂਗਾ ਕਿਉਂਕਿ ਭ੍ਰਿਸ਼ਟਾਚਾਰ ਅਜੇ ਵੀ ਜਾਰੀ ਹੈ, ਸਿਖਰ 'ਤੇ ਲੁਟੇਰੇ ਹਨ ਜੋ ਇਸ ਦੇਸ਼ ਦੇ ਸਰੋਤ ਅਤੇ ਸੰਸਥਾਵਾਂ ਨੂੰ ਪੂੰਜੀਪਤੀਆਂ ਕੋਲ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਦਿਨ ਕੇਂਦਰ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣੇਗੀ ਅਤੇ ਅਰਵਿੰਦ ਕੇਜਰੀਵਾਲ ਪ੍ਰਧਾਨ ਮੰਤਰੀ ਬਣ ਜਾਣਗੇ, ਉਸ ਦਿਨ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਦਾ ਖ਼ਾਤਮਾ ਹੋ ਜਾਵੇਗਾ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ ਵਿਕਾਸ ਸਾਡੀ ਪਹਿਲੀ ਤਰਜੀਹ ਹੈ। ਮੁੱਖ ਮੰਤਰੀ ਬਣਨ ਤੋਂ ਬਾਅਦ ਮੈਂ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਅਤੇ ਕਿਹਾ ਕਿ ਕਿਸਾਨਾਂ ਨੂੰ ਬਿਨਾਂ ਕਿਸੇ ਕੱਟ ਦੇ 11 ਘੰਟੇ ਬਿਜਲੀ ਦਿੱਤੀ ਜਾਵੇ, ਤਾਂ ਜੋ ਉਨ੍ਹਾਂ ਦਾ ਸਮਾਂ ਅਤੇ ਊਰਜਾ ਬਰਬਾਦ ਨਾ ਹੋਵੇ।  ਉਨ੍ਹਾਂ ਕਿਹਾ ਕਿ ਇਸ ਨਾਲ ਬਿਜਲੀ ਦੀ ਬੱਚਤ ਵੀ ਹੁੰਦੀ ਹੈ ਅਤੇ ਪੰਜਾਬ ਨੇ ਬਾਕੀ ਬਿਜਲੀ ਵੱਡੇ ਸ਼ਹਿਰਾਂ ਨੂੰ 90 ਕਰੋੜ ਰੁਪਏ ਵਿੱਚ ਵੇਚ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਇੱਕ ਇਮਾਨਦਾਰ ਆਗੂ ਹਨ, ਉਨ੍ਹਾਂ ਨੇ ਜਨਤਾ ਦਾ ਇੱਕ ਪੈਸਾ ਵੀ ਨਹੀਂ ਖਾਧਾ ਕਿਉਂਕਿ ਉਹ ਕਦੇ ਵੀ ਲੋਕਾਂ ਦੇ ਭਰੋਸੇ ਨੂੰ ਤੋੜਨਾ ਨਹੀਂ ਚਾਹੁੰਦੇ।

ਮਾਨ ਨੇ ਕਿਹਾ ਕਿ ਅੱਜ ਸੁਖਬੀਰ ਬਾਦਲ ਕਹਿ ਰਿਹਾ ਹੈ ਕਿ ਉਹ ਕਿਸਾਨ ਹੈ। ਜੇਕਰ ਉਹ ਕਿਸਾਨ ਹਨ ਤਾਂ ਟਰਾਂਸਪੋਰਟ ਦਾ ਮਾਲਕ ਕੌਣ ਹੈ?  ਉਨ੍ਹਾਂ ਦੇ ਸੱਤ ਤਾਰਾ ਹੋਟਲਾਂ ਦਾ ਮਾਲਕ ਕੌਣ ਹੈ? ਮਾਨ ਨੇ ਕਿਹਾ ਕਿ ਕਾਂਗਰਸੀ, ਅਕਾਲੀ ਤੇ ਭਾਜਪਾ ਆਗੂਆਂ ਨਾਲ ਹੱਥ ਮਿਲਾਉਣ 'ਤੇ ਲੋਕ ਉਂਗਲਾਂ ਗਿਣਦੇ ਹਨ। ਦੂਜੇ ਪਾਸੇ ਉਨ੍ਹਾਂ (ਭਗਵੰਤ ਮਾਨ) ਨੂੰ ਐਨਾ ਪਿਆਰ ਤੇ ਸਮਰਥਨ ਮਿਲ ਰਿਹਾ ਹੈ ਕਿ ਉਹ ਸੱਤ ਜਨਮਾਂ ਵਿੱਚ ਵੀ ਇਸ ਪਿਆਰ ਦਾ ਕਰਜ਼ਾ ਨਹੀਂ ਚੁਕਾ ਸਕਦੇ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਾਡੀ ਸਰਕਾਰ ਤੁਹਾਡੇ ਲਈ ਕੰਮ ਕਰਦੀ ਰਹੇਗੀ, ਸਿਰਫ਼ 13 ਸੰਸਦ ਮੈਂਬਰ ਦੇ ਕੇ ਸਾਨੂੰ ਹੋਰ ਮਜ਼ਬੂਤ ਕਰੋ।

Location: India, Punjab, Mansa

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement