Ludhiana News : ਇਕ ਦਿਨ ਪਹਿਲਾਂ ਜੇਲ ਚੋਂ ਬਾਹਰ ਆਈ ਔਰਤ ਦੀ ਸ਼ੱਕੀ ਹਾਲਤ ਵਿਚ ਮੌਤ
Published : May 6, 2024, 1:38 pm IST
Updated : May 6, 2024, 1:38 pm IST
SHARE ARTICLE
 Woman death under suspicious circumstances in Ludhiana
Woman death under suspicious circumstances in Ludhiana

Ludhiana News : ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਖ਼ਦਸ਼ਾ

 Woman death under suspicious circumstances in Ludhiana : ਲੁਧਿਆਣਾ ਵਿੱਚ ਬੀਤੀ ਸ਼ਾਮ ਇਕ ਖਾਲੀ ਪਲਾਟ ਵਿੱਚ ਇੱਕ ਔਰਤ ਦੀ ਲਾਸ਼ ਸ਼ੱਕੀ ਹਾਲਾਤ ਵਿੱਚ ਪਈ ਮਿਲੀ। ਔਰਤ ਨਸ਼ੇ ਦੀ ਆਦੀ ਦੱਸੀ ਜਾਂਦੀ ਹੈ। ਉਹ ਸ਼ਨੀਵਾਰ ਨੂੰ ਸੰਗਰੂਰ ਜੇਲ ਤੋਂ ਜ਼ਮਾਨਤ 'ਤੇ ਰਿਹਾਅ ਹੋਈ ਸੀ। ਉਸ ਨੂੰ ਕੁੱਟਮਾਰ ਦੇ ਕੇਸ ਵਿੱਚ ਜੇਲਿਆ ਗਿਆ ਸੀ। ਮ੍ਰਿਤਕ ਔਰਤ ਦਾ ਨਾਂ ਪੂਜਾ ਹੈ ਅਤੇ ਉਸ ਦਾ ਵਿਆਹ ਕੁਝ ਸਾਲ ਪਹਿਲਾਂ ਬਲਕਾਰ ਸਿੰਘ ਨਾਲ ਹੋਇਆ ਸੀ।

ਇਹ ਵੀ ਪੜ੍ਹੋ: Haryana News: ਮੱਛਰ ਭਜਾਉਣ ਲਈ ਲਗਾਈ ਅਗਰਬੱਤੀ ਨਾਲ ਘਰ ਵਿਚ ਲੱਗੀ ਅੱਗ, ਜ਼ਿੰਦਾ ਸੜੇ ਭੈਣ-ਭਰਾ 

ਪੂਜਾ ਦਵਾਈ ਲੈ ਕੇ ਆਉਣ ਦੀ ਗੱਲ ਕਹਿ ਕੇ ਆਪਣੇ ਘਰੋਂ ਗਈ ਸੀ ਪਰ ਵਾਪਸ ਨਹੀਂ ਆਈ। ਪੂਜਾ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।

ਇਹ ਵੀ ਪੜ੍ਹੋ: Punjab News: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਰਾਹਤ, CAT ਨੇ DGP ਦੀ ਨਿਯੁਕਤੀ ਦੇ ਖਿਲਾਫ਼ ਦਾਇਰ ਪਟੀਸ਼ਨ ਕੀਤੀ ਖਾਰਜ 

ਜਾਣਕਾਰੀ ਮੁਤਾਬਕ ਪਿੰਡ ਸੇਢਾ ਦੀ ਰਹਿਣ ਵਾਲੀ ਪੂਜਾ ਦਾ ਸੰਗਰੂਰ 'ਚ ਵਿਆਹ ਹੋਇਆ ਸੀ। ਉਹ ਲੜਾਈ ਦੇ ਮਾਮਲੇ ਵਿੱਚ ਜੇਲ ਵਿਚ ਸੀ। ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਉਹ ਆਪਣੀ ਮਾਂ ਨਾਲ ਪਿੰਡ ਸੇਢਾ ਸਥਿਤ ਆਪਣੇ ਪੇਕੇ ਘਰ ਰਹਿਣ ਲੱਗ ਪਈ। ਕੱਲ੍ਹ ਆਪਣੀ ਮਾਂ ਤੋਂ 400 ਰੁਪਏ ਲੈ ਕੇ ਦਵਾਈ ਲੈਣ ਲਈ ਘਰੋਂ ਗਈ ਸੀ ਪਰ ਵਾਪਸ ਨਹੀਂ ਆਈ। ਉਸ ਦੀ ਮਾਂ ਨੇ ਕਾਫੀ ਭਾਲ ਕੀਤੀ ਪਰ ਉਸ ਦਾ ਕੁਝ ਪਤਾ ਨਹੀਂ ਲੱਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਰੀਰ 'ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਮਿਲਿਆ
ਐਤਵਾਰ ਨੂੰ ਪਿੰਡ ਬਾਜੜਾ ਮੋੜ ਵਿਖੇ ਮਹਾਵੀਰ ਕਲੋਨੀ ਦੇ ਖਾਲੀ ਪਲਾਟ 'ਚ ਇਕ ਲੜਕੀ ਦੀ ਲਾਸ਼ ਪਈ ਦੇਖ ਕੇ ਕੁਝ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ’ਤੇ ਥਾਣਾ ਮੇਹਰਬਾਨ ਦੀ ਪੁਲਿਸ ਮੌਕੇ ’ਤੇ ਪੁੱਜ ਗਈ। ਮ੍ਰਿਤਕ ਦੇ ਸਰੀਰ 'ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਮਿਲਿਆ। ਪੂਜਾ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਬੇਟੀ ਨਸ਼ੇ ਦੀ ਆਦੀ ਸੀ। ਫਿਲਹਾਲ ਪੁਲਿਸ ਨੂੰ ਸ਼ੱਕ ਹੈ ਕਿ ਮੌਤ ਨਸ਼ੇ ਕਾਰਨ ਹੋਈ ਹੈ ਪਰ ਮੌਤ ਦੇ ਕਾਰਨਾਂ ਦਾ ਪਤਾ ਅੱਜ ਪੋਸਟਮਾਰਟਮ ਤੋਂ ਬਾਅਦ ਲੱਗੇਗਾ।

(For more Punjabi news apart from  Woman death under suspicious circumstances in Ludhiana, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'Panth's party was displaced by the Badals, now it has become a party of Mian-Biv'

27 May 2024 3:42 PM

ਅਕਾਲੀਆਂ ਨੂੰ ਵੋਟ ਪਾਉਣ ਦਾ ਕੋਈ ਫ਼ਾਇਦਾ ਨਹੀਂ, ਪੰਜਾਬ ਦਾ ਭਲਾ ਸਿਰਫ਼ ਭਾਜਪਾ ਕਰ ਸਕਦੀ : Arvind Khanna

27 May 2024 3:19 PM

MLA Baljinder Kaur ਦਾ ਸੱਭ ਤੋਂ ਵੱਡਾ ਦਾਅਵਾ - 'Arvind Kejriwal ਜ਼ਰੂਰ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ'

27 May 2024 3:04 PM

ਮਨੁੱਖੀ ਅਧਿਕਾਰ ਕਾਰਕੁੰਨ ਪ੍ਰਭਲੋਚ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਸਣੇ ਜੈ ਸ਼ਬਦ ਦਾ ਸਮਝਾਇਆ ਮਤਲਬ

27 May 2024 2:57 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM
Advertisement