ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋ ਰਹੇ ਤਨਾਵਪੂਰਨ ਸਥਿਤੀ ਦੇ ਮਾਹੌਲ ’ਚ ਜੰਗ ਰੋਕਣ ਲਈ ਅਕਾਲੀ ਦਲ ਅੰਮ੍ਰਿਤਸਰ ਨੇ SGPC ਨੂੰ ਦਿੱਤਾ ਮੰਗ ਪੱਤਰ 

By : BALJINDERK

Published : May 6, 2025, 6:30 pm IST
Updated : May 6, 2025, 6:30 pm IST
SHARE ARTICLE
 ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ
ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ

ਅਗਰ ਭਾਰਤ ਪਾਕਿਸਤਾਨ ਵਿਚਾਲੇ ਹੁੰਦੀ ਹੈ ਜੰਗ ਤੇ ਸਭ ਤੋਂ ਜਿਆਦਾ ਪੰਜਾਬ ਅਤੇ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਹੋ ਸਕਦਾ ਹੈ ਨੁਕਸਾਨ - ਇਮਾਨ ਸਿੰਘ ਮਾਨ 

Amritsar News in Punjabi : ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣ ਰਹੇ ਜੰਗ ਦੇ ਮਾਹੌਲ ਨੂੰ ਲੈ ਕੇ ਜਿੱਥੇ ਇੱਕ ਪਾਸੇ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਹੁਣ ਪੂਰੇ ਭਾਰਤ ’ਚ ਵੱਖ-ਵੱਖ ਥਾਵਾਂ ’ਤੇ ਮੌਕ ਡਰਿਲ ਕਰਨ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।  ਉੱਥੇ ਦੂਸਰਾ ਪਾਸਿਓ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਭਾਰਤ ਅਤੇ ਪਾਕਿਸਤਾਨ ਵਿਚਕਾਰ ਲਗਾਤਾਰ ਵੱਧ ਰਹੇ ਤਨਾਵ ਅਤੇ ਜੰਗ ਦੀ ਸੰਭਾਵਨਾ ਨੂੰ ਰੋਕਣ ਲਈ ਇੱਕ ਮੰਗ ਪੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦਿੱਤਾ ਗਿਆ।

ਇਸ ਦੌਰਾਨ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਕਿਹਾ ਕਿ ਇਹ ਜੰਗ ਦੀ ਸੰਭਾਵਨਾ ਸਿਰਫ ਦੋ ਰਾਜਾਂ ਦੀ ਨਹੀਂ ਸਿੱਖ ਕੌਮ ਅਤੇ ਪੰਜਾਬ ਲਈ ਵੱਡਾ ਸੰਕਟ ਹੈ। ਦੋਵਾਂ ਦੇਸ਼ਾਂ ਕੋਲ ਪਰਮਾਣੂ ਵਰਗੇ ਖਤਰਨਾਕ ਹਥਿਆਰ ਹਨ ਜੇਕਰ ਜੰਗ ਲੱਗੀ ਤਾਂ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਅਤੇ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਹੋਵੇਗਾ ਚਾਹੇ ਉਹ ਭਾਰਤ ’ਚ ਹੋਣ ਚਾਹੇ ਉਹ ਪਾਕਿਸਤਾਨ ’ਚ ਹੋਣ ਅਜਿਹੀਆਂ ਹਾਲਾਤਾਂ ਵਿੱਚ ਸਾਡੇ ਇਤਿਹਾਸਿਕ ਗੁਰਦੁਆਰੇ ਜਿੰਨਾਂ ਵਿੱਚ ਨਨਕਾਣਾ ਸਾਹਿਬ ਦਰਬਾਰ ਸਾਹਿਬ ਲਾਹੌਰ ਕਰਤਾਰਪੁਰ ਸਾਹਿਬ ਅਤੇ ਹੋਰ ਪਵਿੱਤਰ ਅਸਥਾਨ ਵੀ ਸ਼ਾਮਿਲ ਹੈ।

ਇਮਾਨ ਸਿੰਘ ਮਾਨ ਨੇ ਕਿਹਾ ਜੇਕਰ ਇਹ ਹਮਲਾ ਹੁੰਦਾ ਹੈ ਤਾਂ ਇਹ ਸਾਡੀ ਰੂਹਾਨੀ ਵਿਰਾਸਤ ਤੇ ਹੋਣ ਵਾਲਾ ਹਮਲਾ ਹੋਵੇਗਾ। ਉਹਨਾਂ ਕਿਹਾ ਪਹਿਲਗਾਮ ਕਸ਼ਮੀਰ ਵਿੱਚ 26 ਬੇਕਸੂਰ ਮਤਾ ਬੇਹਦ ਦੁਖਦਾਈ ਹਨ ਪਰ ਇਹਨਾਂ ਮੌਤਾਂ ਦੇ ਅਧਾਰ ’ਤੇ ਪੂਰੇ ਖੇਤਰ ਨੂੰ ਜੰਗ ਵੱਲ ਧੱਕਣਾ ਗਲਤ ਗੱਲ ਹੈ। 

 (For more news apart from Akali Dal Amritsar submitted a demand letter SGPC stop war in midst tense situation between India and Pakistan News in Punjabi, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement