
ਹੁਸ਼ਿਆਰਪੁਰ ਦੇ ਦਸੂਹਾ ਦਾ ਰਹਿਣ ਵਾਲਾ ਸਾਹਬ ਸਿੰਘ
Hoshiarpur News: ਹੁਸ਼ਿਆਰਪੁਰ ਦੇ ਦਸੂਹਾ ਨੇੜੇ ਮੋਰੀਆ ਪਿੰਡ ਦਾ ਸਾਹਬ ਸਿੰਘ ਨਾਮ ਦਾ ਇੱਕ ਨੌਜਵਾਨ ਅਤੇ ਹੋਰ ਘਰੋਂ ਅਮਰੀਕਾ ਲਈ ਨਿਕਲੇ ਸਨ ਪਰ ਰਸਤੇ ਵਿੱਚ ਉਨ੍ਹਾਂ ਨੂੰ ਅਗਵਾਕਾਰਾਂ ਨੇ ਫੜ ਲਿਆ। ਪਰਿਵਾਰ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਉਕਤ ਨੌਜਵਾਨ ਦੀ ਇੱਕ ਵੀਡੀਓ ਉਨ੍ਹਾਂ ਕੋਲ ਪਹੁੰਚੀ ਜਿਸ ਵਿੱਚ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਸਾਹਬ ਸਿੰਘ ਦੀ ਮਾਂ ਨੇ ਦੱਸਿਆ ਕਿ 13 ਅਕਤੂਬਰ 2024 ਨੂੰ ਸਾਹਿਬ ਸਿੰਘ ਨੂੰ ਇੱਕ ਏਜੰਟ ਰਾਹੀਂ ਅਮਰੀਕਾ ਭੇਜਿਆ ਗਿਆ ਸੀ ਪਰ ਰਸਤੇ ਵਿੱਚ ਕਿਸੇ ਨੇ ਉਸਨੂੰ ਅਗਵਾ ਕਰ ਲਿਆ। ਫਿਰ ਸਾਹਿਬ ਸਿੰਘ ਅਤੇ ਉਸਦੇ ਨਾਲ ਇੱਕ ਹੋਰ ਨੌਜਵਾਨ ਦੀ ਵੀਡੀਓ ਬਣਾਈ ਗਈ ਅਤੇ ਸਾਨੂੰ ਭੇਜੀ ਗਈ ਜਿਸ ਵਿੱਚ ਦੋਵੇਂ ਬੱਚਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਹੈ।
ਸਾਹਬ ਸਿੰਘ ਦੀ ਮਾਂ ਨੇ ਦੱਸਿਆ ਕਿ ਅਗਵਾਕਾਰ ਸਾਡੇ ਤੋਂ ਪੈਸੇ ਮੰਗ ਰਹੇ ਹਨ ਨਹੀਂ ਤਾਂ ਉਹ ਬੱਚਿਆਂ ਨੂੰ ਮਾਰ ਦੇਣਗੇ। ਇਸ ਮਾਮਲੇ ਸਬੰਧੀ ਅਸੀਂ ਏਜੰਟ ਵਿਰੁੱਧ ਦਸੂਹਾ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੱਚਿਆਂ ਨੂੰ ਸੁਰੱਖਿਅਤ ਦੇਸ਼ ਵਾਪਸ ਲਿਆਂਦਾ ਜਾਵੇ ਅਤੇ ਏਜੰਟ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਸਾਹਿਬ ਸਿੰਘ ਦੇ ਪਿਤਾ ਨੇ ਕਿਹਾ ਹੈ ਕਿ ਮੇਰੇ ਪੁੱਤ ਨੂੰ ਉਥੇ ਅਗਵਾ ਕੀਤਾ ਹੋਇਆ ਹੈ ਅਤੇ ਹੁਣ ਉਹ ਰੁਪਏ ਮੰਗ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਅਜਿਹੇ ਠੱਗ ਏਜੰਟ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ । ਉਨ੍ਹਾਂ ਨੇ ਕਿਹਾ ਹੈ ਕਿ ਸਾਡੇ ਬੱਚੇ ਹੀ ਵਾਪਸ ਆ ਜਾਣ ਇੰਨੇ ਹੀ ਬਹੁਤ ਹਨ।