
Punjab News : ਦੋਵੇਂ ਨਾਭਾ ਜੇਲ 'ਚ ਹਨ ਬੰਦ, ਪਿੱਛੋਂ ਹੋਈ ਵੱਡੀ ਕਾਰਵਾਈ
Yellow paw walks on illegal house of drug-dealing mother-in-law and daughter-in-law Latest News in Punjabi : ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁਧ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਤਹਿਤ ਅੱਜ ਮੰਡੀ ਗੋਬਿੰਦਗੜ੍ਹ 'ਚ ਵੱਡੀ ਕਾਰਵਾਈ ਕੀਤੀ ਗਈ। ਪੁਲਿਸ ਅਤੇ ਨਗਰ ਕੌਂਸਲ ਨੇ ਮਿਲ ਕੇ ਇਕ ਨਸ਼ਾ ਤਸਕਰ ਪਰਵਾਰ ਦਾ ਗ਼ੈਰ-ਕਾਨੂੰਨੀ ਤੌਰ 'ਤੇ ਬਣਾਇਆ ਗਿਆ ਘਰ ਤੋੜ ਦਿਤਾ। ਇਹ ਘਰ ਮਾਸਟਰ ਕਾਲੋਨੀ, ਮੰਡੀ ਗੋਬਿੰਦਗੜ੍ਹ ਦੀ ਰਹਿਣ ਵਾਲੀ ਸਾਨੀਆ ਅਤੇ ਉਸ ਦੀ ਸੱਸ ਸੁਰੇਸ਼ ਕੌਰ ਦਾ ਸੀ। ਦੋਵੇਂ ਮਹਿਲਾਵਾਂ ਨਸ਼ਾ ਤਸਕਰੀ ਦੇ ਗੰਭੀਰ ਦੋਸ਼ਾਂ ਹੇਠ ਨਾਭਾ ਜੇਲ ਵਿਚ ਬੰਦ ਹਨ।
ਐਸਐਸਪੀ ਸ਼ੁਭਮ ਅਗਰਵਾਲ ਨੇ ਦਸਿਆ ਕਿ ਸਾਨੀਆ ’ਤੇ ਨਸ਼ਾ ਤਸਕਰੀ ਦੇ ਤਿੰਨ ਕੇਸ ਦਰਜ ਹਨ, ਜਦਕਿ ਉਸ ਦੀ ਸੱਸ ’ਤੇ ਵੀ ਨਸ਼ਾ ਤਸਕਰੀ ਨਾਲ ਸਬੰਧਤ ਕੇਸ ਚੱਲ ਰਹੇ ਹਨ। ਇਨ੍ਹਾਂ ਨੇ ਨਸ਼ਿਆਂ ਦੀ ਕਾਲੀ ਕਮਾਈ ਦੇ ਜ਼ਰੀਏ ਗ਼ੈਰ-ਕਾਨੂੰਨੀ ਨਿਰਮਾਣ ਕੀਤਾ ਹੋਇਆ ਸੀ।
ਨਗਰ ਕੌਂਸਲ ਨੇ ਇਸ ਗ਼ੈਰ-ਕਾਨੂੰਨੀ ਇਮਾਰਤ ਬਾਰੇ ਜਾਂਚ ਕਰਵਾਈ ਅਤੇ ਪੁਲਿਸ ਕੋਲੋਂ ਸੁਰੱਖਿਆ ਦੀ ਮੰਗ ਕੀਤੀ। ਨਗਰ ਕੌਂਸਲ ਵਲੋਂ ਦੋਨੋਂ ਮਹਿਲਾਵਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਸਨ, ਪਰ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਮਿਲਿਆ। ਅੱਜ ਨਗਰ ਕੌਂਸਲ ਅਤੇ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਉਨ੍ਹਾਂ ਦੇ ਗ਼ੈਰ-ਕਾਨੂੰਨੀ ਘਰ ਨੂੰ ਤੋੜ ਦਿਤਾ। ਐਸਐਸਪੀ ਸ਼ੁਭਮ ਅਗਰਵਾਲ ਖ਼ੁਦ ਭਾਰੀ ਪੁਲਿਸ ਫ਼ੋਰਸ ਸਮੇਤ ਮੌਕੇ 'ਤੇ ਮੌਜੂਦ ਰਹੇ ਅਤੇ ਪੂਰੀ ਕਾਰਵਾਈ ਨੂੰ ਅੰਜਾਮ ਦਿਤਾ ਗਿਆ।