ਨਵਜੋਤ ਸਿੱਧੂ ਨੇ ਦਰਿਆ ਬਿਆਸ ਵਿਚ ਮੱਛੀ ਦਾ 10 ਹਜ਼ਾਰ ਪੂੰਗ ਪਾ ਕੇ ਕੀਤੀ ਵਿਸ਼ਵ ਵਾਤਾਵਰਣ ਦੀ ਸ਼ੁਰੂਆਤ
Published : Jun 6, 2018, 4:38 am IST
Updated : Jun 6, 2018, 4:38 am IST
SHARE ARTICLE
navjot Singh Sidhu throwing fishes in Beas River
navjot Singh Sidhu throwing fishes in Beas River

ਵਿਸ਼ਵ ਵਾਤਾਵਰਣ ਦਿਵਸ ਮੌਕੇ ਪੰਜਾਬੀਆਂ ਨੂੰ ਵਾਤਾਵਰਣ ਪ੍ਰਤੀ ਜਾਗਣ ਦਾ ਹੋਕਾ ਦੇਣ ਦੇ ਇਰਾਦੇ ਨਾਲ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦਰਿਆ ਬਿਆਸ....

ਅੰਮ੍ਰਿਤਸਰ, ਵਿਸ਼ਵ ਵਾਤਾਵਰਣ ਦਿਵਸ ਮੌਕੇ ਪੰਜਾਬੀਆਂ ਨੂੰ ਵਾਤਾਵਰਣ ਪ੍ਰਤੀ ਜਾਗਣ ਦਾ ਹੋਕਾ ਦੇਣ ਦੇ ਇਰਾਦੇ ਨਾਲ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦਰਿਆ ਬਿਆਸ, ਜਿੱਥੇ ਕਿ ਬੀਤੇ ਦਿਨੀਂ ਇਕ ਮਿਲ ਵਿਚੋਂ ਸ਼ੀਰਾ ਰਿਸਣ ਕਾਰਨ ਸੈਂਕੜੇ ਜਲ ਜੀਵ ਮਾਰੇ ਗਏ ਸਨ, ਵਿਖੇ ਪਹੁੰਚ ਕੇ ਮੱਛੀ ਦਾ 10 ਹਜ਼ਾਰ ਪੂੰਗ ਦਰਿਆ ਵਿਚ ਪਾ ਕੇ ਜਵ ਅਤੇ ਜਲ ਜੀਵ ਬਚਾਉਣ ਦਾ ਹੋਕਾ ਦਿਤਾ। 

ਅੱਜ ਸਵੇਰੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਅਤੇ ਵਿਧਾਇਕ ਸੰਤੋਖ ਸਿੰਘ ਭਲਾਈਪੁਰਾ ਨਾਲ ਬਿਆਸ ਪੁੱਜੇ ਸ. ਸਿੱਧੂ ਕਿਸ਼ਤੀ 'ਤੇ ਸਵਾਰ ਹੋਏ ਅਤੇ ਦਰਿਆ ਦੇ ਵਿਚ ਜਾ ਕੇ ਮੱਛੀ ਪੂੰਗ ਪਾਉਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਦੇ ਸੈਂਕੜੇ ਹਮਾਇਤੀਆਂ ਨੇ ਦਰਿਆ ਬਚਾਉ, ਵਾਤਾਵਰਣ ਬਚਾਉ ਦਾ ਹੋਕਾ ਦਿੰਦੇ ਬੈਨਰ ਹੱਥਾਂ ਵਿਚ ਚੁੱਕੇ ਹੋਏ ਸਨ। ਸ. ਸਿੱਧੂ ਨੇ ਆਪ ਵੀ ਇਸ ਮੌਕੇ ਲੋਕਾਂ ਨੂੰ ਜਗਾਉਣ ਦੇ ਮਕਸਦ ਨਾਲ ਪਾਣੀ ਤੇ ਹਵਾ ਬਚਾਉਣ ਦੇ ਨਾਹਰੇ ਲਗਾਏ। 

ਇਸ ਮੌਕੇ ਮੀਡੀਏ ਨਾਲ ਗੱਲਬਾਤ ਕਰਦੇ ਸ. ਸਿੱਧੂ ਨੇ ਕਿਹਾ ਕਿ ਵਾਤਾਵਰਣ ਨੂੰ ਬਚਾਉਣਾ ਤੇ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਬਹੁੱਤ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਜੋ ਨੁਕਸਾਨ ਪੰਜਾਬ ਦੀ ਆਬੋ-ਹਵਾ ਦਾ ਹੋ ਚੁੱਕਾ ਹੈ, ਉਸ ਨੂੰ ਭਰਨਾ ਬੜਾ ਔਖਾ ਹੈ, ਪਰ ਇਸ ਵਿਚ ਸੁਧਾਰ ਕਰਨ ਦੀਆਂ ਕੋਸ਼ਿਸ਼ਾਂ ਤਾਂ ਹੋਣੀਆਂ ਚਾਹੀਦੀਆਂ ਹਨ।

ਉਨ੍ਹਾਂ ਭਰੋਸਾ ਦਿਤਾ ਕਿ ਉਹ ਪੰਜਾਬ ਦੇ ਦਰਿਆਈ ਪਾਣੀ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨ ਤਕ ਕੋਸ਼ਿਸ਼ ਜਾਰੀ ਰਹੇਗੀ। ਦਰਿਆ ਬਿਆਸ ਵਿਚ ਮੇਰੇ ਇਕੱਲੇ ਦੇ ਮੱਛੀਆਂ ਪਾਉਣ ਨਾਲ ਪੰਜਾਬ ਦਾ ਵਾਤਾਵਰਣ ਸਾਫ਼ ਨਹੀਂ ਹੋ ਜਾਣਾ, ਬਲਕਿ ਇਸ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਪੈਣਾ ਹੈ ਅਤੇ ਇਹ ਤਾਂ ਲੋਕਾਂ ਨੂੰ ਜਗਾਉਣ ਦੀ ਇਕ ਕੋਸ਼ਿਸ਼ ਹੈ। ਉਨ੍ਹਾਂ ਮੁੱਖ ਮੁੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਾਹਨਾ ਕੀਤੀ ਜਿੰਨਾ ਨੇ ਤੰਦਰੁਸਤ ਪੰਜਾਬ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ।  

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement