ਪੰਜਾਬ ਸਰਕਾਰ ਵੱਲੋਂ ਮੰਤਰੀਆਂ ਦੇ ਅਹੁਦਿਆਂ 'ਚ ਫੇਰਬਦਲ 
Published : Jun 6, 2019, 7:05 pm IST
Updated : Jun 6, 2019, 8:11 pm IST
SHARE ARTICLE
Captain Amarinder Singh
Captain Amarinder Singh

ਨਵਜੋਤ ਸਿੰਘ ਸਿੱਧੂ ਦੇ ਖੰਭ ਕੁਤਰੇ ; ਸੈਰ ਸਪਾਟਾ ਅਤੇ ਸਥਾਨਕ ਸਰਕਾਰਾਂ ਮੰਤਰਾਲਾ ਖੋਹਿਆ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕ ਸਭਾ ਚੋਣਾਂ ਤੋਂ ਬਾਅਦ ਅੱਜ ਪਹਿਲੀ ਕੈਬਨਿਟ ਮੀਟਿੰਗ ਕੀਤੀ ਗਈ। ਇਸ ਮੌਕੇ ਕਈ ਅਹਿਮ ਫ਼ੈਸਲੇ ਲਏ ਗਏ। ਮੀਟਿੰਗ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸ਼ਾਮਲ ਨਾ ਹੋਣ ਕਾਰਨ ਅੱਜ ਕਾਫ਼ੀ ਗਹਿਮਾਗਹਿਮੀ ਵਾਲਾ ਮਾਹੌਲ ਬਣਿਆ ਰਿਹਾ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਕੈਪਟਨ ਸਰਕਾਰ ਨੇ ਮੰਤਰੀਆਂ ਦੇ ਅਹੁਦਿਆਂ 'ਚ ਵੱਡੇ ਫ਼ੇਰਬਦਲ ਕੀਤੇ ਹਨ। ਸਿੱਧੂ ਤੋਂ ਸੈਰ ਸਪਾਟਾ ਅਤੇ ਸਥਾਨਕ ਸਰਕਾਰਾਂ ਮੰਤਰਾਲਾ ਖੋਹ ਲਿਆ ਗਿਆ ਹੈ। 
ਮੰਤਰੀਆਂ ਨੂੰ ਵਿਭਾਗਾਂ ਦੀ ਕੀਤੀ ਵੰਡ ਇਸ ਪ੍ਰਕਾਰ ਹੈ :-

  1. ਬ੍ਰਹਮ ਮਹਿੰਦਰਾ - ਸਥਾਨਕ ਸਰਕਾਰਾਂ, ਸੰਸਦੀ ਮਾਮਲੇ, ਚੋਣਾਂ ਅਤੇ ਰਿਮੂਵਲ ਆਫ਼ ਗ੍ਰੀਵੈਂਸਿਸ ਮੰਤਰਾਲਾ
  2. ਨਵਜੋਤ ਸਿੰਘ ਸਿੱਧੂ - ਬਿਜਲੀ ਅਤੇ ਨਿਆਉਣਯੋਗ ਊਰਜਾ ਮੰਤਰਾਲਾ
  3. ਮਨਪ੍ਰੀਤ ਸਿੰਘ ਬਾਦਲ - ਵਿੱਤ, ਯੋਜਨਾ ਅਤੇ ਪ੍ਰੋਗਰਾਮ ਮੰਤਰਾਲਾ
  4. ਓਮ ਪ੍ਰਕਾਸ਼ ਸੋਨੀ - ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਆਜ਼ਾਦੀ ਘੁਲਾਟੀਏ ਅਤੇ ਫੂਡ ਪ੍ਰੋਸੈਸਿੰਗ ਮੰਤਰਾਲਾ
  5. ਸਾਧੂ ਸਿੰਘ ਧਰਮਸੋਤ - ਜੰਗਲਾਤ, ਪ੍ਰਿੰਟਿੰਗ ਤੇ ਸਟੇਸ਼ਨਰੀ ਅਤੇ ਐਸਸੀ/ਬੀਸੀ ਭਲਾਈ ਮੰਤਰਾਲਾ
  6. ਤ੍ਰਿਪਤ ਰਜਿੰਦਰ ਸਿੰਘ - ਪੇਂਡੂ ਅਤੇ ਪੰਚਾਇਤ ਵਿਭਾਗ, ਪਸ਼ੂ ਪਾਲਨ, ਮੱਛੀ ਤੇ ਡੇਅਰੀ ਵਿਕਾਸ ਅਤੇ ਉੱਚ ਸਿੱਖਿਆ ਮੰਤਰਾਲਾ
  7. ਰਾਣਾ ਗੁਰਮੀਤ ਸਿੰਘ ਸੋਢੀ - ਖੇਡ ਅਤੇ ਯੁਵਾ ਮੰਤਰਾਲਾ ਅਤੇ ਐਨਆਰਆਈ ਮਾਮਲੇ ਮੰਤਰਾਲਾ
  8. ਚਰਨਜੀਤ ਸਿੰਘ ਚੰਨੀ - ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਰੁਜ਼ਗਾਰ ਵਿਕਾਸ ਅਤੇ ਸੈਰ-ਸਪਾਟਾ ਤੇ ਸੱਭਿਆਚਾਰ ਮੰਤਰਾਲਾ
  9. ਅਰੁਣਾ ਚੌਧਰੀ - ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਮੰਤਰਾਲਾ
  10. ਰਜ਼ਿਆ ਸੁਲਤਾਨਾ - ਵਾਟਰ ਸਪਲਾਈ ਤੇ ਸੈਨੀਟੇਸ਼ਨ ਅਤੇ ਆਵਾਜਾਈ ਮੰਤਰਾਲਾ
  11. ਸੁਖਜਿੰਦਰ ਸਿੰਘ ਰੰਧਾਵਾ - ਕੋਆਪ੍ਰੇਸ਼ਨ ਅਤੇ ਜੇਲ ਮੰਤਰਾਲਾ
  12. ਸੁਖਬਿੰਦਰ ਸਿੰਘ ਸਰਕਾਰੀਆ - ਵਾਟਰ ਰਿਸੋਰਸਿਜ਼, ਮਾਈਨਿੰਗ ਤੇ ਜਿਓਲਾਜੀ, ਹਾਊਸਿੰਗ ਤੇ ਸ਼ਹਿਰੀ ਵਿਕਾਸ ਮੰਤਰਾਲਾ
  13. ਗੁਰਪ੍ਰੀਤ ਸਿੰਘ ਕਾਂਗੜ - ਮਾਲੀਆ, ਮੁੜ ਵਸੇਬਾ ਅਤੇ ਆਪਦਾ ਮੰਤਰਾਲਾ
  14. ਬਲਬੀਰ ਸਿੰਘ ਸਿੱਧੂ - ਸਿਹਤ ਤੇ ਪਰਵਾਰ ਕਲਿਆਣ ਵਿਭਾਗ ਅਤੇ ਲੇਬਰ ਮੰਤਰਾਲਾ
  15. ਵਿਜੇ ਇੰਦਰ ਸਿੰਗਲਾ - ਸਕੂਲ ਸਿੱਖਿਆ ਅਤੇ ਪਬਲਿਕ ਵਰਕਜ਼ ਮੰਤਰਾਲਾ
  16. ਸ਼ਾਮ ਸੁੰਦਰ ਅਰੋੜਾ - ਉਦਯੋਗ ਅਤੇ ਕਾਮਰਸ ਮੰਤਰਾਲਾ
  17. ਭਾਰਤ ਭੂਸ਼ਣ ਆਸ਼ੂ - ਖਾਦ ਤੇ ਸਪਲਾਈ ਅਤੇ ਕੰਜਿਊਮਰ ਅਫ਼ੇਅਰਜ਼ ਮੰਤਰਾਲਾ

List-1List-1

List-2List-2

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement