
ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੁਲਿਸ ਵਲੋਂ ਪਾਰਟੀ ਆਗੂਆਂ ਦੇ ਘਰਾਂ ਤੇ ਛਾਪੇ ਮਾਰਨ
ਚੰਡੀਗੜ੍ਹ, 5 ਜੂਨ (ਗੁਰਉਪਦੇਸ਼ ਭੁੱਲਰ): ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੁਲਿਸ ਵਲੋਂ ਪਾਰਟੀ ਆਗੂਆਂ ਦੇ ਘਰਾਂ ਤੇ ਛਾਪੇ ਮਾਰਨ ਦਾ ਦੋਸ਼ ਲਾਉਂਦੇ ਹੋਏ 6 ਜੂਨ ਨੂੰ ਸਾਕਾ ਨੀਲਾ ਤਾਰਾ ਦੇ ਘੱਲੂਘਾਰਾ ਦਿਨ ਦੇ ਮੌਕੇ ਸੂਬੇ ਭਰ 'ਚ ਖਾਲਿਸਤਾਨ ਦਿਵਸ ਮਨਾਉਣ ਦਾ ਸੱਦਾ ਦਿਤ ਹੈ। ਮਾਨ ਦਾ ਕਹਿਣਾ ਹੈ ਕਿ ਉਹ ਹਰ ਸਾਲ ਦਰਬਾਰ ਸਾਹਿਬ 'ਚ ਅਰਦਾਸ ਕਰ ਕੇ ਸਾਕਾ ਨੀਲਾ ਤਾਰਾ ਦਿਵਸ ਮਨਾਉਂਦੇ ਹਨ ਜੋ ਲੋਕਤੰਤਰੀ ਤੇ ਸ਼ਾਂਤਮਈ ਹੁੰਦਾ ਹੈ ਪਰ ਪੁਲਿਸ ਨੇ ਜਿਥੇ ਦਰਬਾਰ ਸਾਹਿਬ ਦੇ ਆਸਪਾਸ ਭਾਰੀ ਤੈਨਾਤੀ ਕਰਕੇ ਦਹਿਸ਼ਤ ਪੈਦਾ ਕਰਨ ਦਾ ਯਤਨ ਕੀਤਾ ਹੈ,
Simarjit Singh mann
ਉਥੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਮੁੱਖ ਆਗੂਆਂ ਦੇ ਘਰਾਂ ਚ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਜਲੰਧਰ ਤੇ ਕਪੂਰਥਲਾ ਵਿਖੇ ਸਵੇਰੇ ਛਾਪੇਮਾਰੀ ਕੀਤੀ ਹੈ ਤਾਂ ਜੋ ਘੱਲੂਘਾਰਾ ਦਿਵਸ ਮਨਾਉਣ ਤੋਂ ਰੋਕਿਆ ਜਾ ਸਕੇ। ਮਾਨ ਨੇ ਆਪਣੀ ਪਾਰਟੀ ਦੇ ਵਰਕਰਾਂ ਨੂੰ 6 ਜੂਨ ਨੂੰ ਖਾਲਿਸਤਾਨ ਦਿਵਸ ਮਨਾ ਕੇ ਅਪਣੀ ਆਵਾਜ਼ ਬੁਲੰਦ ਕਰਨ ਅਤੇ ਆਪੋ-ਅਪਣੀਆਂ ਥਾਵਾਂ 'ਤੇ ਅਰਦਾਸ ਕਰ ਕੇ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਸ਼ਾਂਤਮਈ ਤੇ ਲੋਕਤੰਤਰੀ ਤਰੀਕੇ ਨਾਲ ਆਜ਼ਾਦ ਸਿੱਖ ਰਾਜ ਲਈ ਖਾਲਿਸਤਾਨ ਦੀ ਜਦੋਜਹਿਦ ਜਾਰੀ ਰੱਖਣ ਦਾ ਸੰਕਲਪ ਵੀ ਲਿਆ ਜਾਵੇਗਾ।