ਕੁਲਦੀਪ ਬਰਾੜ ਦੀ ਚਰਚਿਤ ਪੁਸਤਕ 'ਸਾਕਾ ਨੀਲਾ ਤਾਰਾ'
Published : Jun 6, 2021, 1:55 am IST
Updated : Jun 6, 2021, 1:55 am IST
SHARE ARTICLE
image
image

ਕੁਲਦੀਪ ਬਰਾੜ ਦੀ ਚਰਚਿਤ ਪੁਸਤਕ 'ਸਾਕਾ ਨੀਲਾ ਤਾਰਾ'

ਜਨਰਲ ਸੁਬੇਗ ਸਿੰਘ ਦੀ ਵਿਉਂਤਬੰਦੀ ਨੇ ਭਾਰਤੀ ਫ਼ੌਜ ਨੂੰ  ਲੰਮਾ ਸਮਾਂ ਪਾਈ ਰੱਖਿਆ ਵਖ਼ਤ

ਕੋਟਕਪੂਰਾ, 5 ਜੂਨ (ਗੁਰਿੰਦਰ ਸਿੰਘ) : ਗਾਰਡੀਅਨ ਲੰਡਨ ਅਤੇ 'ਟਾਈਮਜ਼ ਆਫ਼ ਇੰਡੀਆ' ਦੇ ਦੋ ਪੱਤਰਕਾਰਾਂ ਵਲੋਂ 3 ਜੂਨ ਸ਼ਾਮ ਨੂੰ  ਕਰਫ਼ਿਊ ਦੇ ਬਾਵਜੂਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਕੀਤੀ ਇੰਟਰਵਿਊ ਦੇ ਅਨੇਕਾਂ ਪਹਿਲੂਆਂ ਨੂੰ  ਸਿੱਖ ਵਿਰੋਧੀ ਮੀਡੀਏ ਨੇ ਗ਼ਲਤ ਨਜ਼ਰੀਏ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਪੰਥਕ ਹਲਕਿਆਂ ਵਿਚ ਉਕਤ ਇੰਟਰਵਿਊ ਦਾ ਸਤਿਕਾਰਤ ਨਜ਼ਰੀਏ ਨਾਲ ਸਵਾਗਤ ਕੀਤਾ ਗਿਆ | 
ਲੈਫ਼. ਜਨ. ਕੁਲਦੀਪ ਬਰਾੜ ਦੀ ਚਰਚਿਤ ਪੁਸਤਕ 'ਸਾਕਾ ਨੀਲਾ ਤਾਰਾ' ਵਿਚ ਕੁਲਦੀਪ ਬਰਾੜ ਨੇ ਲਿਖਿਆ ਹੈ ਕਿ ਸਾਨੂੰ ਸੱਭ ਤੋਂ ਵੱਡਾ ਡਰ ਇਸ ਗੱਲ ਦਾ ਸੀ ਕਿ ਅੰਦਰ ਜਨਰਲ ਸੁਬੇਗ ਸਿੰਘ ਵਰਗੇ ਦੇ ਹੱਥ 'ਚ ਕਮਾਨ ਹੈ, ਜਿਸ ਨੇ ਬੰਗਲਾਦੇਸ਼ 'ਚ 90,000 ਫ਼ੌਜ਼ੀਆਂ ਦੇ ਹੱਥ ਖੜੇ ਕਰਵਾਏ ਸਨ | ਸਾਨੂੰ ਡਰ ਸੀ ਕਿ ਸਾਡੀ ਸੀਆਈਡੀ ਨੂੰ  ਉਹ ਹਾਥੀ ਦੇ ਦੰਦ ਵਾਂਗ ਕੁਝ ਹੋਰ ਵਿਖਾਏ ਤੇ ਕਰੇ ਕੁੱਝ ਹੋਰ | ਅਸੀਂ ਹਥਿਆਰਾਂ ਦੀ ਗਿਣਤੀ ਦਾ ਪਤਾ ਕਰਨ ਲਈ ਹਵਾਈ ਫਾਇਰ ਕਰਦੇ ਰਹੇ, ਅੱਗੋਂ ਸਾਨੂੰ ਦੁਨਾਲੀ ਰਫ਼ਲਾਂ ਦੇ ਫ਼ਾਇਰ ਜਵਾਬ 'ਚ ਮਿਲੇ, ਅਸੀਂ ਬਹੁਤ ਖ਼ੁਸ਼ ਹੋਏ ਕਿ ਸਾਡੀ ਜਾਣਕਾਰੀ ਸਹੀ ਹੈ | ਸਾਡੀ ਫ਼ੌਜ ਲਈ ਅਕਾਲ ਤਖ਼ਤ 'ਤੇ ਕਬਜ਼ਾ ਕਰਨਾ 4-5 ਘੰਟੇ ਦਾ ਕੰਮ ਸੀ, 2 ਜੂਨ ਸ਼ਾਮ ਨੂੰ  ਉਪਰੋਂ ਮਿਲੀਆਂ ਹਦਾਇਤਾਂ ਮੁਤਾਬਕ 14 ਗੁਰਸਿੱਖ ਫ਼ੌਜ਼ੀ ਭਿੰਡਰਾਂਵਾਲੇ ਨਾਲ ਰਜ਼ਾਮੰਦੀ ਕਰਨ ਲਈ ਭੇਜੇ ਤੇ ਕੱੁਝ ਵਿਸ਼ੇਸ਼ ਪੈਕੇਜ ਸੰਤਾਂ ਲਈ ਭੇਜਿਆ ਪਰ ਭਿੰਡਰਾਂਵਾਲੇ ਨੇ 14 ਫ਼ੌਜੀਆਂ 'ਤੇ ਅਜਿਹਾ ਪ੍ਰਭਾਵ ਪਾਇਆ ਕਿ ਉਹ ਮੁੜ ਵਾਪਸ ਨਾ ਆਏ | ਜਨਰਲ ਕੁਲਦੀਪ ਬਰਾੜ ਮੁਤਾਬਿਕ ਅਸੀਂ 10 ਕੁ ਵਜੇ ਰਾਤ ਨੂੰ  2200 ਜਵਾਨ ਮੇਨ ਦਰਵਾਜ਼ੇ ਰਾਹੀਂ ਅੰਦਰ ਤੋਰ ਦਿਤੇ ਤੇ 1700 ਜਵਾਨਾਂ ਨੂੰ  ਕਵਰ ਫ਼ਾਇਰਿੰਗ ਬਣਾ ਕੇ 


ਰਖਿਆ ਗਿਆ | ਸਾਡੇ ਜਵਾਨ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਜਦੋਂ ਰੀਂਗਦੇ ਅੰਦਰ ਜਾ ਰਹੇ ਸਨ ਤਾਂ ਇਕ ਵਾਰ ਸ਼ਾਇਦ ਰੱਬ ਵੀ ਭੈਭੀਤ ਹੋ ਗਿਆ ਹੋਵੇਗਾ ਅਤੇ ਜਿਨ੍ਹਾਂ ਨਾਲ ਮੁਕਾਬਲਾ ਸੀ, ਉਨ੍ਹਾਂ ਕੋਲ ਬਸ ਦੇਸੀ ਹਥਿਆਰ ਤੇ ਸਾਬਕਾ ਫ਼ੌਜ਼ੀ ਸੁਬੇਗ ਸਿੰਘ ਸੀ, ਜਦੋਂ ਐਨੀ ਫ਼ੌਜ ਅੰਦਰ ਚੱਲੀ ਤਾਂ ਸੀਨੀਅਰ ਅਫ਼ਸਰ ਵੀ ਇਹ ਕਹਿਣ ਲੱਗੇ ਕਿ ਜੇਕਰ ਸਰਕਾਰ ਇਹ ਪਾਵਰ ਸਾਡੇ ਹੱਥਾਂ 'ਚ ਦੇਵੇ ਤਾਂ ਅਸੀਂ ਚੀਨ, ਪਾਕਿਸਤਾਨ ਨੂੰ  ਹਿੰਦੁਸਤਾਨ 'ਚ ਮਿਲਾ ਦੇਵਾਂਗੇ | ਸਾਨੂੰ ਸਿਰਫ਼ ਜਨਰਲ ਸੁਬੇਗ ਸਿੰਘ ਦਾ ਫ਼ਿਕਰ ਸੀ ਕਿ ਉਹ ਬਹੁਤ ਤੇਜ਼ ਦਿਮਾਗ਼ ਹੈ, ਸਾਡੇ ਜਵਾਨ ਇਕ ਦੂਜੇ ਤੋਂ ਅੱਗੇ ਹੋ ਕੇ ਪਰਮਵੀਰ ਚੱਕਰ ਹਾਸਲ ਕਰਨਾ ਚਾਹੁੰਦੇ ਸਨ | ਸਾਡਾ ਅਨੁਮਾਨ ਸੀ ਕਿ ਅਸੀਂ ਰਾਤੋ-ਰਾਤ ਦਰਬਾਰ ਸਾਹਿਬ 'ਤੇ ਕਬਜ਼ਾ ਕਰ ਲਵਾਂਗੇ | ਸਾਨੂੰ ਭਿਡਰਾਂਵਾਲੇ 'ਤੇ ਹਾਸਾ ਆ ਰਿਹਾ ਸੀ ਕਿ ਕਿਹੜੀਆਂ ਤੋਪਾਂ ਦੇ ਆਸਰੇ ਹਥਿਆਰ ਸੁੱਟਣ ਨੂੰ  ਤਿਆਰ ਨਹੀਂ ਸੀ | ਅਸੀਂ 2 ਜੂਨ ਨੂੰ  10.30 ਵਜੇ ਰਾਤ ਫ਼ੌਜ਼ ਨੂੰ  ਅੰਦਰ ਜਾਣ ਦੀ ਹਰੀ ਝੰਡੀ ਦੇ ਦਿਤੀ | ਸਾਡਾ 2200 ਜਵਾਨ ਪੂਰੀ ਤਰ੍ਹਾਂ ਅੰਦਰ ਛਾ ਗਿਆ, ਲੋੜ ਪੈਣ 'ਤੇ 2600 ਜਵਾਨ ਤਿਆਰ ਰੱਖੇ ਸਨ, 1700 ਕਵਰ ਫ਼ਾਇਰਿੰਗ ਲਈ ਸੀ, ਜਦੋਂ ਸਾਡੇ ਜਵਾਨ ਪੂਰੀ ਤਰਾਂ ਅੰਦਰ ਫੈਲ ਗਏ ਤਾਂ ਉਹ ਭਾਣਾ ਵਰਤਿਆ ਜੋ ਅਸੀਂ ਕਦੇ ਸੋਚਿਆ ਵੀ ਨਹੀਂ ਸੀ | ਦਿੱਲੀ ਤਕ ਵਾਇਰਲੈਸ ਖੜਕ ਗਏ | ਇਕ ਦਮ ਹਾਹਾਕਾਰ ਮਚ ਗਈ, ਚੀਕਾਂ ਅਸਮਾਨ ਨੂੰ  ਪਾੜ ਰਹੀਆਂ ਸਨ, ਦਿਲ ਕੰਬਾਊ ਵੈਣ ਸਾਡੇ ਤੋਂ ਸੁਣੇ ਨਹੀਂ ਜਾ ਰਹੇ ਸਨ, ਕਿਉਂਕਿ ਭਿੰਡਰਾਂਵਾਲੇ ਦੇ ਸਾਥੀਆਂ ਨੇ ਇਕਦਮ ਫਾਇਰ ਖੋਲ੍ਹ ਦਿਤੇ, ਸਾਡੇ ਕਵਰ ਜਵਾਨਾਂ ਨੂੰ  ਪਤਾ ਨਹੀਂ ਲੱਗ ਰਿਹਾ ਸੀ ਕਿ ਗੋਲੀ ਕਿਧਰੋਂ ਆ ਰਹੀ ਹੈ | ਗੋਲੀ ਐਨੀ ਨੇੜਿਉਂ ਆ ਰਹੀ ਸੀ, ਜਿਸ ਕਰ ਕੇ ਸਾਡੇ ਜਵਾਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਸੀ | 
ਅਖੀਰ ਹਾਈ ਅਲਰਟ ਅਲਾਰਮ ਵਜਾਉਣਾ ਪਿਆ, ਜਿਸ ਤਰਾਂ 1962 ਦੀ ਜੰਗ ਵੇਲੇ ਵਰਤਿਆ ਸੀ, ਸਾਡੇ ਜਵਾਨ ਐਨੇ ਘਬਰਾ ਗਏ ਕਿ ਹਥਿਆਰ ਸੁੱਟ ਕੇ ਭੱਜਣਾ ਪਿਆ, ਸਾਡੇ ਲਈ ਬਹੁਤ ਸ਼ਰਮ ਵਾਲੀ ਗੱਲ ਸੀ ਕਿ ਦੁਸ਼ਮਣ ਦਾ ਬਿਨਾ ਨੁਕਸਾਨ ਕੀਤੇ ਅਸੀਂ ਅਪਣੇ 2076 ਜਵਾਨ ਮੌਤ ਦੇ ਮੂੰਹ 'ਚ ਪਾ ਬੈਠੇ, ਬਾਅਦ 'ਚ 8 ਜੂਨ ਨੂੰ  ਪਤਾ ਲੱਗਾ ਕਿ ਜਦੋਂ ਸਾਡੇ ਸਾਰੇ ਜਵਾਨ ਸਰੋਵਰ ਦੇ ਚਾਰੇ ਪਾਸੇ ਫੈਲ ਗਏ ਤਾਂ ਬਿਲਡਿੰਗ ਦੇ ਅੰਦਰ ਕੰਧਾਂ 'ਚ ਧਰਤੀ ਤੋਂ 3 ਇੰਚ ੳੁੱਚੀਆਂ ਵਰਮੇ ਨਾਲ 2-2 ਇੰਚ ਲੰਮੀਆਂ ਮੋਰੀਆਂ ਕੀਤੀਆਂ ਹੋਈਆਂ ਸਨ, ਸਾਡੇ ਜਵਾਨ ਉਪਰ ਗੋਲੀਆਂ ਚਲਾਉਂਦੇ ਰਹੇ ਜਦਕਿ ਗੋਲੀਆਂ ਧਰਤੀ ਕੱਢ ਰਹੀ ਸੀ, ਮੈਨੂੰ ਪਹਿਲਾਂ ਸ਼ੱਕ ਸੀ ਕਿ ਜਨਰਲ ਸੁਬੇਗ ਸਿੰਘ ਵਰਗਾ ਫ਼ੌਜ਼ੀ ਹਕੀਕਤ 'ਤੇ ਪਰਦਾ ਪਾ ਕੇ ਕੋਈ ਚੱਕਰਵਿਊ ਰਚੇਗਾ | 
ਅਗਲੇ ਦਿਨ ਅਸੀਂ ਹੈਲੀਕਾਪਟਰ ਰਾਹੀਂ 912 ਕਮਾਂਡੋ ਬਿਲਡਿੰਗਾਂ 'ਤੇ ਉਤਾਰ ਕੇ ਮੋਰਚਿਆਂ 'ਤੇ ਗਰਨੇਡ ਸੁੱਟਣ ਦੀ ਸਕੀਮ ਬਣਾਈ | ਇਸ ਤਰ੍ਹਾਂ ਹੀ ਕੀਤਾ ਗਿਆ | ਗਰਨੇਡਾਂ ਨਾਲ ਲੱਦੇ ਸਾਡੇ ਕਮਾਂਡੋ ਬਿਲਡਿੰਗਾਂ 'ਤੇ ਉੱਤਰ ਗਏ, ਕਮਾਂਡੋ ਜਮਦੂਤਾਂ ਦਾ ਰੂਪ ਧਾਰਨ ਕਰੀ ਬੈਠੇ ਸਨ ਤੇ ਵਾਇਰਲੈਸ 'ਤੇ ਕਾਰਵਾਈ ਦੀ ਮੰਗ ਕਰ ਰਹੇ ਸਨ ਪਰ ਅਚਾਨਕ ਹੀ ਐਸੀ ਆਕਾਸ਼ੀ ਬਿਜਲੀ ਸਾਡੇ ਜਵਾਨਾਂ 'ਤੇ ਪੈਣੀ ਸ਼ੁਰੂ ਹੋਈ ਕਿ ਇਹ ਆਕਾਸ਼ੀ ਬਿਜਲੀ ਕੋਈ ਹੋਰ ਨਹੀਂ, ਮਸ਼ੀਨਗੰਨਾਂ ਦੀਆਂ ਗੋਲੀਆਂ ਸਨ ਤੇ ਇਹ 1800 ਮੀਟਰ ਤਕ ਜਾਂਦੀਆਂ ਸਨ, ਸਾਡੀ ਸੀਆਈਡੀ ਐਨੀ ਨਿਕੰਮੀ ਨਿਕਲੀ ਕਿ ਜਿਸ ਕਰ ਕੇ ਸਾਡਾ ਐਨਾ ਨੁਕਸਾਨ ਹੋ ਗਿਆ ਕਿ ਜਿੰਨਾ ਪਾਕਿਸਤਾਨ ਨਾਲ ਯੁੱਧ 'ਚ ਵੀ ਨਹੀਂ ਹੋਇਆ ਸੀ | 
ਸਾਫ਼ ਪਤਾ ਲਗਦਾ ਸੀ ਕਿ ਇਹ ਗੋਲੀ ਕਿਸੇ ਫ਼ੌਜ਼ੀ ਅਫ਼ਸਰ ਦੀ ਸਕੀਮ ਤੋਂ ਬਿਨਾਂ ਨਹੀਂ ਚਲ ਸਕਦੀ, ਉਹ ਫ਼ੌਜ਼ੀ ਅਫ਼ਸਰ ਜਨਰਲ ਸੁਬੇਗ ਸਿੰਘ ਸੀ, ਜਦੋਂ ਸਾਡੇ ਕਮਾਂਡੋ ਉੱਤਰ ਰਹੇ ਸਨ ਤਾਂ ਫ਼ੌਜ ਵਲੋਂ ਧੂੰਆਂ ਧਾਰ ਗੋਲੀ ਚਲਾਈ ਗਈ ਕਿ ਸਮੂਹ ਮੋਰਚਿਆਂ 'ਚ ਬੈਠੇ ਖਾੜਕੂਆਂ ਵਲੋਂ ਕਮਾਂਡੋਆਂ ਦੇ ਉਤਰਨ 'ਚ ਕੋਈ ਰੁਕਾਵਟ ਨਾ ਆਵੇ ਪਰ ਉੱਚੇ ਬੁੰਗਿਆਂ ਵਿਚ ਅਤੇ ਉੱਚੀ ਪਾਣੀ ਦੀ ਟੈਂਕੀ 'ਚ ਸੁਬੇਗ ਸਿੰਘ ਨੇ ਕੰਧਾਂ 'ਚ ਮੋਰੀਆਂ ਕਰ ਕੇ ਭਾਰੀ ਮਸ਼ੀਨਗੰਨਾਂ ਲਈ ਜ਼ਬਰਦਸਤ ਮੋਰਚਾਬੰਦੀ ਕੀਤੀ ਸੀ | ਜਦੋਂ ਕਮਾਡੋਆਂ ਦੀ ਮੌਤ ਦੀ ਹਨੇਰੀ ਝੁੱਲੀ ਤਾਂ ਗੋਲੀਆਂ ਇਨ੍ਹਾਂ ਤਿੰਨਾਂ ਥਾਵਾਂ ਤੋਂ ਆਈਆਂ ਸਨ, ਸਾਰੇ ਕਮਾਂਡੋ ਮਾਰੇ ਗਏ | ਭਾਰਤੀ ਫ਼ੌਜ਼ ਦੀ ਸਿੰਘਾਂ ਹੱਥੋਂ ਹੋਈ ਦੁਰਦਸ਼ਾ ਬਾਰੇ ਲੈਫ਼. ਜਨ. ਕੁਲਦੀਪ ਬਰਾੜ ਦੀ ਜ਼ੁਬਾਨੀ ਮੁਤਾਬਕ ਜਦ ਗੁਰੂ ਰਾਮਦਾਸ ਲੰਗਰ ਵਾਲੇ ਪਾਸੇ ਤੋਂ ਦਰਬਾਰ ਸਾਹਿਬ ਵਲ ਨੂੰ  ਟੈਂਕ ਅੰਦਰ ਜਾਣ ਲੱਗੇ ਤਾਂ ਲੰਗਰ ਹਾਲ ਵਾਲੇ ਮੋਰਚੇ ਤੋਂ ਸਿੰਘਾਂ ਨੇ ਭਾਰਤੀ ਫ਼ੌਜ਼ ਦੇ ਟੈਂਕਾਂ 'ਤੇ ਗੋਲੀਬਾਰੀ ਕੀਤੀ ਪਰ ਇਸ ਮੋਰਚੇ 'ਚ ਟੈਂਕ ਭੰਨਣ ਵਾਲਾ ਕੋਈ ਹਥਿਆਰ ਨਹੀਂ ਸੀ, ਮੋਰਚੇ 'ਚ ਸਿੰਘ ਲਾਚਾਰ ਜਾਪਣ ਲੱਗੇ ਕਿ ਟੈਂਕਾਂ ਦਾ ਅਸਾਲਟਾਂ ਨਾਲ ਕਿਵੇਂ ਮੁਕਾਬਲਾ ਕੀਤਾ ਜਾਵੇ ਤਾਂ ਉਦੋਂ ਇਕ ਗੁਮਨਾਮ ਨਿਹੰਗ ਸਿੰਘ, ਜਿਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਉਹ ਕਿਹੜੀ ਜਥੇਬੰਦੀ ਨਾਲ ਸਬੰਧਤ ਸੀ, ਉਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਅੰਦਰ ਦਾਖ਼ਲ ਹੁੰਦੇ ਭਾਰਤੀ ਫ਼ੌਜ ਦੇ ਟੈਂਕਾਂ ਨੂੰ  ਨਾ ਸਹਾਰ ਸਕਿਆ | ਉਹ ਇਕੱਲਾ ਹੀ ਜੈਕਾਰੇ ਗਜਾਉਂਦਾ ਹੱਥ ਵਿਚ 'ਬਰਛਾ' ਲੈ ਕੇ ਟੈਂਕਾਂ 'ਤੇ ਟੁੱਟ ਪਿਆ, ਸ਼ਾਇਦ ਉਹ ਬਰਛੇ ਨਾਲ ਟੈਂਕ ਚਾਲਕ ਨੂੰ  ਮਾਰਨਾ ਚਾਹੁੰਦਾ ਹੋਵੇ ਪਰ ਟੈਂਕ ਉਤੇ ਚੜ੍ਹਨ ਤੋਂ ਪਹਿਲਾਂ ਹੀ ਫ਼ੌਜੀਆਂ ਨੇ ਬਰਸਟ ਮਾਰ ਕੇ ਉਸ ਨੂੰ  ਸ਼ਹੀਦ ਕਰ ਦਿਤਾ | ਧੰਨ ਨੇ ਗੁਰੂ ਕੇ ਖ਼ਾਲਸੇ ਦੇ ਹੌਂਸਲੇ ਜਿਹੜੇ ਟੈਂਕਾਂ ਦਾ ਮੁਕਾਬਲਾ ਬਰਛਿਆਂ ਨਾਲ ਵੀ ਕਰ ਲੈਂਦੇ ਹਨ |
 

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement