ਖ਼ਬਰਾਂ |

ਤਾਜ਼ਾ |

3-3 ਗੱਡੀਆਂ ਦੇ ਮਾਲਕ ਨੂੰ ਲਾਕਡਾਊਨ ਨੇ ਸਬਜ਼ੀ ਵੇਚਣ 'ਤੇ ਕੀਤਾ ਮਜ਼ਬੂਰ
Published : Jun 6, 2021, 4:10 pm IST
Updated : Jun 6, 2021, 4:10 pm IST
SHARE ARTICLE
Rachpal Singh
Rachpal Singh

ਸਬਜ਼ੀਆਂ ਵੇਚ ਕੇ ਕਰ ਰਿਹਾ ਪਰਿਵਾਰ ਦਾ ਗੁਜ਼ਾਰਾ

 ਗੁਰਦਾਸਪੁਰ (ਅਵਤਾਰ ਸਿੰਘ)  ਕੋਰੋਨਾ ਮਹਾਂਮਾਰੀ(Corona)  ਕਾਰਨ ਦੇਸ਼ ਭਰ ਵਿੱਚ ਲਗਾਏ ਗਏ ਲਾਕਡਾਊਨ ਕਾਰਨ ਹਰ ਵਰਗ ਦਾ ਕਾਫੀ ਨੁਕਸਾਨ ਹੋਇਆ ਹੈ ਪਰ ਟੈਕਸੀ ਚਾਲਕਾਂ ( Taxi drivers) ਨੂੰ ਪਿਛਲੇ ਡੇਢ ਸਾਲ ਤੋਂ ‌ਦੋਹਰੀ ਮਾਰ ਪੈ ਰਹੀ ਹੈ।

Rachpal SinghRachpal Singh

ਕੋਰੋਨਾ ( corona) ਕਾਲ ਵਿੱਚ ਸਰਕਾਰ ਦੀਆਂ ਨੀਤੀਆਂ ਵੀ ਟੈਕਸੀ ਚਾਲਕਾਂ(  Taxi drivers)  ਲਈ ਘਾਤਕ ਸਾਬਤ ਹੋ ਰਹੀਆਂ ਹਨ ਜਿਸ ਕਰਕੇ ਟੈਕਸੀ ਚਾਲਕਾਂ(  Taxi drivers) ਨੂੰ ਵੀ ਹੁਣ ਆਪਣੀਆਂ ਗੱਡੀਆਂ ਵਿਚ ਸਬਜ਼ੀ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਪੈ ਰਿਹਾ ਹੈ।

Rachpal SinghRachpal Singh

ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ‌ ਸ਼ੇਖੂਪੁਰਾ ਦਾ ਰਹਿਣ ਵਾਲਾ ਰਛਪਾਲ ਸਿੰਘ( Rachpal Singh) ਕਹਿਣ ਨੂੰ ਤਾਂ ਤਿੰਨ ਗੱਡੀਆਂ ਦਾ ਮਾਲਕ ਹੈ ਪਰ ਹੁਣ ਇਨ੍ਹਾਂ ਗੱਡੀਆਂ ਵਿਚ ਸਵਾਰੀਆਂ ਨਹੀਂ ਬਲਕਿ ਸਬਜ਼ੀਆਂ ਢੋਅ ਰਿਹਾ ਹੈ।

Rachpal SinghRachpal Singh

ਗੱਲਬਾਤ ਕਰਦਿਆਂ ਰਛਪਾਲ ਸਿੰਘ( Rachpal Singh)ਨੇ ਦੱਸਿਆ ਕਿ ਇਕ ਤਾਂ ਕੋਰੋਨਾ ਦੀ ਮਾਰ ਤੇ ਉਪਰੋਂ ਸਰਕਾਰ ਦੇ ਟੈਕਸੀ ਉਪਰੇਟਰਾਂ ਨਾਲ ਵਿਤਕਰੇ ਕਾਰਨ ਟੈਕਸੀ ਚਾਲਕਾਂ(  Taxi drivers) ਲਈ ਆਪਣੇ ਪਰਿਵਾਰ ਲਈ ਰੋਜ਼ੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਿਲ ਹੋ ਰਿਹਾ ਹੈ ।

Rachpal SinghRachpal Singh

ਕੋਰੋਨਾ ਕਾਲ ਵਿੱਚ ਸਰਕਾਰ ਵੱਲੋਂ ਉਹਨਾਂ ਦੀ ਮਦਦ ਕਰਨਾ ਤਾਂ ਦੂਰ ਉਲਟਾ ਟੈਕਸ ਵੀ ਕਈ ਗੁਣਾ ਵਧਾ ਦਿੱਤਾ ਗਿਆ ਹੈ। ਜਦ ਕਿ ਗੱਡੀ ਦੀ ਰਿਪੇਅਰ ਅਤੇ ਕਿਸ਼ਤਾਂ ਤੋਂ ਇਲਾਵਾ ਘਰ ਦੇ ਖਰਚੇ ਵੀ ਓੰਨੇ ਹੀ ਹਨ ਪਰ ਆਮਦਨ ਜ਼ਰਾ ਵੀ ਨਹੀਂ।

Rachpal SinghRachpal Singh

ਉਹਨਾਂ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਜੇ ਸਰਕਾਰ ਨੇ ਟੈਕਸੀ ਓਪਰੇਟਰਾਂ ਵੱਲ ਧਿਆਨ ਨਾ ਦਿੱਤਾ ਤਾਂ ਜਲਦੀ ਹੀ ਤੇਜ਼ੀ ਨਾਲ ਕਰਜ਼ੇ ਹੇਠਾਂ ਦੱਬਦੇ ਜਾ ਰਹੇ ਟੈਕਸੀ ਓਪਰੇਟਰਾਂ ਵੱਲੋਂ ਵੀ ਪਰਿਵਾਰ ਸਮੇਤ ਆਤਮ ਹੱਤਿਆਵਾਂ ਕਰਨ ਦਾ ਸਿਲਸਿਲਾ ਚੱਲ ਨਿਕਲੇਗਾ।

 

ਅਨੁਸੂਚਿਤ ਜਾਤੀਆਂ ਦੇ ਵਿਦਿਅਰਥੀਆਂ ਦੇ ਭੱਵਿਖ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ -- ਕੈਂਥ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement