
ਸੁਰੱਖਿਆ ਵਾਪਸੀ ਸਬੰਧੀ ਉਹਨਾਂ ਨੇ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਚਿੱਠੀ ਵੀ ਲਿਖੀ ਹੈ।
ਚੰਡੀਗੜ੍ਹ: ਸੰਗਰੂਰ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ ਨੇ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਮੈਂ ਪੰਥ ਦੀ ਧੀ ਹਾਂ ਅਤੇ ਮੇਰੀ ਰੱਖਿਆ ਖ਼ਾਲਸਾ ਪੰਥ ਹੀ ਕਰੇਗਾ। ਸੁਰੱਖਿਆ ਵਾਪਸੀ ਸਬੰਧੀ ਉਹਨਾਂ ਨੇ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਚਿੱਠੀ ਵੀ ਲਿਖੀ ਹੈ।
ਉਹਨਾਂ ਕਿਹਾ ਕਿ ਮੈ ਕੌਮੀ ਮਿਸ਼ਨ ਆਪਣੇ ਬੰਦੀ ਵੀਰਾਂ ਦੀ ਰਿਹਾਈ ਨੂੰ ਲੈ ਕੇ ਸੰਗਰੂਰ ਜ਼ਿਮਨੀ ਚੋਣ ਲੜਨ ਲਈ ਪੰਥਕ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਰੀ ਹਾਂ। ਨਾਮਜ਼ਦਗੀ ਪੇਪਰ ਦਾਖਲ ਕਰਾਉਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਮੈਨੂੰ ਪੁਲਿਸ ਸਕਿਉਰਟੀ ਮੁਹਈਆ ਕਰਵਾਈ ਗਈ।
ਕਮਲਦੀਪ ਕੌਰ ਨੇ ਕਿਹਾ, “ਮੇਰਾ ਪਰਿਵਾਰ ਪੰਥ ਦਾ ਪਰਿਵਾਰ ਹੈ, ਸ਼ਹੀਦਾਂ ਤੇ ਬੰਦੀ ਸਿੰਘਾਂ ਦਾ ਪਰਿਵਾਰ ਹੈ। ਮੈਨੂੰ ਖਾਲਸਾ ਪੰਥ ਅਤੇ ਸਮੂਹ ਪੰਜਾਬੀਆਂ ’ਤੇ ਮਾਣ ਹੈ ਕਿ ਇੱਕ ਧੀ ਅਤੇ ਭੈਣ ਹੋਣ ਦੇ ਨਾਤੇ ਮੇਰੀ ਸੁਰੱਖਿਆ ਖਾਲਸਾ ਪੰਥ ਕਰੇਗਾ। ਇਸ ਕਰਕੇ ਮੈ ਪੰਜਾਬ ਸਰਕਾਰ ਦੀ ਸਰਕਾਰੀ ਸਕਿਉਰਟੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ”।