ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ 3 ਵਿਦਿਆਰਥਣਾਂ ਨੂੰ ਮਿਲਿਆ ਕੌਮੀ ਐਵਾਰਡ 

By : KOMALJEET

Published : Jun 6, 2023, 6:40 pm IST
Updated : Jun 6, 2023, 6:42 pm IST
SHARE ARTICLE
3 PAU students win nat’l biotech youth award
3 PAU students win nat’l biotech youth award

ਬਾਇਓਟੈਕਨਾਲੋਜੀ 'ਚ ਪਾਏ ਯੋਗਦਾਨ ਲਈ ਨੈਸ਼ਨਲ ਬਾਇਓਟੈਕ ਯੂਥ ਐਵਾਰਡ-2023 ਨਾਲ ਕੀਤਾ ਗਿਆ ਸਨਮਾਨਤ 

ਮਾਇਕ੍ਰੋਬਾਇਆਲੋਜੀ ਵਿਭਾਗ ਦੀਆਂ ਵਿਦਿਆਰਥਣਾਂ ਹਨ ਪ੍ਰੀਤੀਮਾਨ ਕੌਰ, ਰੀਆ ਬਾਂਸਲ ਅਤੇ ਕੁਮਾਰੀ ਸਵਾਤੀ ਪਾਂਡੇ 

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦੇ ਮਾਈਕਰੋਬਾਇਓਲੋਜੀ ਵਿਭਾਗ ਦੀਆਂ ਤਿੰਨ ਵਿਦਿਆਰਥਣਾਂ ਪ੍ਰੀਤੀਮਾਨ ਕੌਰ, ਰੀਆ ਬਾਂਸਲ ਅਤੇ ਸਵਾਤੀ ਪਾਂਡੇ ਨੂੰ 'ਰਾਸ਼ਟਰੀ ਬਾਇਓਟੈਕ ਯੂਥ ਐਵਾਰਡ, 2023' ਨਾਲ ਸਨਮਾਨਤ ਕੀਤਾ ਗਿਆ ਹੈ।

ਇਹ ਪੁਰਸਕਾਰ ਮਾਈਕ੍ਰੋਬਾਇਓਲੋਜਿਸਟਸ ਸੋਸਾਇਟੀ ਆਫ਼ ਇੰਡੀਆ (ਐਮ.ਬੀ.ਐਸ.ਆਈ.) ਵਲੋਂ ਮਹਾਰਾਸ਼ਟਰ 'ਚ 20 ਅਤੇ 21 ਮਈ ਨੂੰ ਕਰਵਾਏ ਗਏ 'ਇੰਡਸਟਰੀ-ਅਕੈਡਮੀਆ ਮੀਟ ਫ਼ਾਰ ਸਟੂਡੈਂਟਸ ਐਂਡ ਅਰਬਨ ਇੰਡੀਆ ਆਨ ਬਾਇਓਮੇਕ ਇਨ ਇੰਡੀਆ' 'ਤੇ ਦੋ-ਰੋਜ਼ਾ ਰਾਸ਼ਟਰੀ ਪੱਧਰ ਦੇ ਵਿਦਿਆਰਥੀ ਸੰਮੇਲਨ ਦੌਰਾਨ ਦਿਤਾ ਗਿਆ। ਕਾਨਫ਼ਰੰਸ ਵਿਚ, ਮਾਈਕ੍ਰੋਬਾਇਓਲੋਜੀ ਜਾਂ ਬਾਇਓਟੈਕਨਾਲੋਜੀ ਵਿਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਵੱਖ-ਵੱਖ ਸੂਬਿਆਂ ਤੋਂ 40 ਪੁਰਸਕਾਰ ਜੇਤੂਆਂ ਦੀ ਚੋਣ ਕੀਤੀ ਗਈ, ਜਿਨ੍ਹਾਂ ਵਿਚ ਤਿੰਨ ਵਿਦਿਆਰਥਣਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸ਼ਾਮਲ ਹਨ।

ਇਹ ਵੀ ਪੜ੍ਹੋ:  ਸਕਾਲਰਸ਼ਿਪ ਨਾ ਆਉਣ ਕਾਰਨ ਕਿਸੇ ਵੀ ਵਿਦਿਆਰਥੀ ਨੂੰ ਪੇਪਰ 'ਚ ਬੈਠਣ ਤੋਂ ਨਾ ਰੋਕਣ ਸਰਕਾਰੀ ਅਤੇ ਨਿਜੀ ਵਿਦਿਅਕ ਸੰਸਥਾਵਾਂ : ਹਰਜੋਤ ਸਿੰਘ ਬੈਂਸ  

ਜਾਣਕਾਰੀ ਅਨੁਸਾਰ ਪ੍ਰੀਤੀਮਾਨ ਕੌਰ ਨੂੰ ਉਸ ਦੇ ਐਮ.ਐਸ.ਸੀ. ਪ੍ਰੋਜੈਕਟ 'ਬਾਇਓਸੋਰਪਸ਼ਨ ਆਫ਼ ਇਲੈਕਟ੍ਰਾਨਿਕ ਵੇਸਟ ਥਰੂ ਮਾਈਕਰੋਬਾਇਲ ਕਲਚਰ: ਏ ਬਾਇਓਰੀਮੀਡੀਏਸ਼ਨ ਟੈਕਨਾਲੋਜੀ' ਲਈ ਇਹ ਪੁਰਸਕਾਰ ਮਿਲਿਆ ਹੈ ਜਿਸ ਨੂੰ ਪ੍ਰੀਤੀਮਾਨ ਨੇ ਡਾ : ਸ਼ਿਵਾਨੀ ਸ਼ਰਮਾ, ਮਾਈਕੋਲੋਜਿਸਟ (ਮਸ਼ਰੂਮਜ਼) ਦੀ ਅਗਵਾਈ ਹੇਠ ਪੂਰਾ ਕੀਤਾ। ਰੀਆ ਬਾਂਸਲ ਨੂੰ ਆਲੂ ਲਈ ਤਰਲ ਪੀ.ਐਸ.ਬੀ. ਬਾਇਓਫਰਟੀਲਾਈਜ਼ਰ ਦੇ ਵਿਕਾਸ 'ਤੇ ਕੇਂਦਰਿਤ ਉਸ ਦੀ ਡਾਕਟਰੇਟ ਖੋਜ ਲਈ ਸਨਮਾਨਤ ਕੀਤਾ ਗਿਆ।ਰੀਆ ਨੇ ਅਪਣੀ ਇਹ ਖੋਜ ਡਾ: ਪ੍ਰਤਿਭਾ ਵਿਆਸ, ਸਹਾਇਕ ਪ੍ਰੋਫੈਸਰ (ਮਾਈਕ੍ਰੋਬਾਇਓਲੋਜੀ) ਦੀ ਅਗਵਾਈ ਹੇਠ ਕੀਤੀ ਹੈ। 

ਇਸ ਤੋਂ ਇਲਾਵਾ ਯੂਨੀਵਰਸਿਟੀ ਦੀ ਤੀਜੀ ਵਿਦਿਆਰਥਣ ਸਵਾਤੀ ਪਾਂਡੇ ਨੂੰ ਡਾਕਟਰ ਕੇਸ਼ਾਨੀ ਦੇ ਮਾਰਗਦਰਸ਼ਨ ਹੇਠ, 'ਵੈਲੋਰਾਈਜ਼ੇਸ਼ਨ ਆਫ਼ ਬਰੂਅਰਜ਼ ਸਪੈਂਡ ਗ੍ਰੇਨ ਟੂ ਅਰਾਬਿਨੋਕਸੀਲਾਨਜ਼ ਅਤੇ ਇਕ ਨੋਵਲ ਸਿੰਬਾਇਓਟਿਕ ਸਪਲੀਮੈਂਟ' ਲਈ ਡਾਕਟਰੇਟ ਖੋਜ ਪ੍ਰਾਜੈਕਟ ਲਈ ਇਸ ਕੌਮੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ।

Location: India, Maharashtra

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement