ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ 'ਚ ਹੰਗਾਮਾ, 'ਆਪ' ਦੇ ਸਾਰੇ ਕੌਂਸਲਰ ਮੁਅੱਤਲ 
Published : Jun 6, 2023, 1:58 pm IST
Updated : Jun 6, 2023, 1:58 pm IST
SHARE ARTICLE
Uproar in Chandigarh Municipal Corporation meeting, all councilors of 'AAP' suspended
Uproar in Chandigarh Municipal Corporation meeting, all councilors of 'AAP' suspended

ਜਦੋਂ ਕਾਂਗਰਸ ਤੇ ਭਾਜਪਾ ਨੇ 'ਆਪ' ਦੇ ਕੌਂਸਲਰ ਨੂੰ ਘੇਰਿਆ ਤਾਂ ਮਾਹੌਲ ਗਰਮਾ ਗਿਆ। 

ਚੰਡੀਗੜ੍ਹ:  ਅੱਜ ਚੰਡੀਗੜ੍ਹ  ਦੀ ਨਗਰ ਨਿਗਮ ਦੀ ਬੈਠਕ ਵਿਚ ਹੰਗਾਮਾ ਹੋਇਆ ਕਿਉਂਕਿ ‘ਆਪ’ ਦੇ ਕੌਂਸਲਰ ਨੇ ਕਾਂਗਰਸ ਵਿਚ ਜਾਣ ਵਾਲੀ ਤਰੁਣਾ ਮਹਿਤਾ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਕਾਂਗਰਸੀ ਕੌਂਸਲਰ ਨੇ ਕਿਹਾ ਕਿ ਅੱਜ ਕੱਲ੍ਹ ਜੋ ਕੌਂਸਲਰ ‘ਆਪ’ ਦਾ ਹਿੱਸਾ ਹਨ ਉਹ ਵੀ ਕਦੇ ਕਾਂਗਰਸ ਦਾ ਹਿੱਸਾ ਸਨ। ਏਜੰਡੇ ’ਤੇ ਚਰਚਾ ਕਰਨ ਤੋਂ ਪਹਿਲਾਂ ‘ਆਪ’ ਕੌਂਸਲਰ ਰਾਮ ਚੰਦਰ, ਕੁਲਜੀਤ ਨੇ ਭਾਜਪਾ ਦੇ ਨਾਮਜ਼ਦ ਕੌਂਸਲਰਾਂ ’ਤੇ ਨਾਜਾਇਜ਼ ਕੰਮ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਇਨ੍ਹਾਂ ਕਾਰਨ ਸੜਕ ਹਾਦਸੇ ਵਾਪਰਦੇ ਹਨ।

ਜਦੋਂ ਕਾਂਗਰਸ ਤੇ ਭਾਜਪਾ ਨੇ 'ਆਪ' ਦੇ ਕੌਂਸਲਰ ਨੂੰ ਘੇਰਿਆ ਤਾਂ ਮਾਹੌਲ ਗਰਮਾ ਗਿਆ। ਸੰਸਦ ਮੈਂਬਰ ਕਿਰਨ ਖੇਰ ਅਤੇ 'ਆਪ' ਕੌਂਸਲਰਾਂ ਵਿਚਾਲੇ ਨਿਗਮ ਹਾਊਸ 'ਚ ਕਾਫ਼ੀ ਬਹਿਸ ਹੋਈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸਾਰੇ ਕੌਂਸਲਰਾਂ ਨੂੰ ਮੀਟਿੰਗ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਚਲੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ।

SHARE ARTICLE

ਏਜੰਸੀ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement