
Jalandhar Accident : 3 ਤੋਂ 4 ਲੋਕ ਕਾਰ ’ਚ ਸਨ ਸਵਾਰ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
Jalandhar Accident : ਜਲੰਧਰ ਦੇ ਸਨੋਰਾ ਪੁਲ ਨੇੜੇ ਭਿਆਨਕ ਸੜਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਕਾਰ ਦੀ ਤੇਜ਼ ਰਫ਼ਤਾਰ ਕਾਰਨ ਵਾਪਰਿਆ। ਇਸ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਾਰ ਸਨੌਰਾ ਪੁਲ ਦੇ ਉੱਪਰ ਗਰਿੱਲ ’ਚ ਫਸ ਗਈ। ਇਸ ਹਾਦਸੇ ’ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ 'ਚ 3 ਤੋਂ 4 ਲੋਕ ਸਵਾਰ ਸਨ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਕਤ ਗੱਡੀ 'ਚ ਸਵਾਰ ਲੋਕ ਗਾਇਕ ਸਰਦਾਰ ਅਲੀ ਦੇ ਕਰੀਬੀ ਸਨ। ਖੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੌਰਾਨ ਗਰਿੱਲ ’ਚ ਫਸੀ ਕਾਰ ਨੂੰ ਕੱਢਣ ਲਈ ਕਰੇਨ ਅਤੇ ਗੈਸ ਕਟਰ ਮਸ਼ੀਨ ਮੰਗਵਾਈ ਗਈ ਹੈ। ਜਿਸ ਦੀ ਮਦਦ ਨਾਲ ਕਾਰ ਨੂੰ ਗਰਿੱਲ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
(For more news apart from Speeding car stuck in gril on Sanora bridge in Jalandhar News in Punjabi, stay tuned to Rozana Spokesman)