NEET Exam : NEET ਦੀ ਪ੍ਰੀਖਿਆ ’ਚੋਂ ਨੌਜਵਾਨਾਂ ਨੇ ਪੰਜਾਬ ਦਾ ਨਾਂ ਕੀਤਾ ਰੌਸ਼ਨ

By : BALJINDERK

Published : Jun 6, 2024, 4:40 pm IST
Updated : Jun 6, 2024, 4:40 pm IST
SHARE ARTICLE
ਗੁਨਮਯ ਗਰਗ  NEET ਦੀ ਪ੍ਰੀਖਿਆ ’ਚ ਦੇਸ਼ ਭਰ 'ਚੋਂ ਪਹਿਲਾ ਸਥਾਨ
ਗੁਨਮਯ ਗਰਗ NEET ਦੀ ਪ੍ਰੀਖਿਆ ’ਚ ਦੇਸ਼ ਭਰ 'ਚੋਂ ਪਹਿਲਾ ਸਥਾਨ

NEET Exam : ਗੁਨਮਯ ਗਰਗ ਨੇ 720 ਅੰਕਾਂ ਨਾਲ ਹਾਸਲ ਕਰ ਦੇਸ਼ ਭਰ 'ਚੋਂ ਪਹਿਲਾ ਸਥਾਨ, ਧਰੁਵ ਬਾਂਸਲ ਨੇ 283ਵਾਂ ਰੈਂਕ ਹਾਸਲ ਕੀਤਾ

NEET Exam: NEET ਦੀ ਪ੍ਰੀਖਿਆ ’ਚ ਪਟਿਆਲਾ ਦੇ ਗੁਨਮਯ ਗਰਗ ਨੇ ਪੂਰੇ ਇੰਡੀਆ ’ਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸ ਖੁਸ਼ੀ ਦੇ ਮੌਕੇ ’ਤੇ ਪਰਿਵਾਰ ਅਤੇ ਅਧਿਆਪਕਾਂ ਨੇ ਉਸਨੂੰ ਢੋਲ ਵਜਾ ਕੇ ਅਤੇ ਲੱਡੂ ਖਵਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਸਦੇ ਮਾਤਾ-ਪਿਤਾ ਖੁਦ ਡਾਕਟਰ ਹਨ ਅਤੇ ਹਮੇਸ਼ਾ ਹੀ ਉਸ ਨੂੰ ਪ੍ਰੇਰਿਤ ਕਰਦੇ ਹਨ ਕਿ ਉਹ ਅਧਿਆਪਕਾਂ ਅਤੇ ਪਰਿਵਾਰ ਦੇ ਸਹਿਯੋਗ ਨਾਲ ਹੀ ਅੱਜ ਦੇਸ਼ 'ਚ ਪਹਿਲਾ ਸਥਾਨ ਹਾਸਿਲ ਕਰਨ ’ਚ ਕਾਮਯਾਬ ਹੋਇਆ ਹੈ।
ਇਸ ਮੌਕੇ ਗੁਨਮਯ ਗਰਗ ਦੇ ਡਾਕਟਰ ਮਾਤਾ-ਪਿਤਾ ਨੇ ਦੱਸਿਆ ਕਿ ਗੁਨਮਯ ਸ਼ੁਰੂ ਤੋਂ ਹੀ ਆਪਣੇ ਇਮਤਿਹਾਨ ਲਈ ਸਖ਼ਤ ਮਿਹਨਤ ਕਰਦਾ ਰਿਹਾ ਹੈ ਅਤੇ ਅੱਜ ਉਸ ਦਾ ਨਤੀਜਾ ਆਇਆ ਹੈ। ਉਨ੍ਹਾਂ ਨੇ ਕਿਹਾ NEET ਦੀ ਪ੍ਰੀਖਿਆ ’ਚੋਂ ਚਾਹੁੰਦੇ ਸੀ ਕਿ ਉਨ੍ਹਾਂ ਦਾ ਰੈਂਕ ਦੇਸ਼ 'ਚ ਪਹਿਲੇ ਨੰਬਰ 'ਤੇ ਆਵੇ ਅੱਜ ਉਸਦਾ ਇਹ ਸੁਪਨਾ ਉਸ ਦੇ ਬੇਟੇ ਗੁਨਮਯ ਗਰਗ ਨੇ ਪੂਰਾ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸਕੂਲ, ਕਾਲਜ ਜਾਂ ਕਿਸੇ ਹੋਰ ਐਕਟੀਵਿਟੀ 'ਚੋਂ ਪਹਿਲਾ ਸਥਾਨ ਲੈਣਾ ਆਮ ਗੱਲ ਹੈ ਪਰ ਪੂਰੇ ਇੰਡੀਆ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਨਾ ਬਹੁਤ ਵੱਡੀ ਗੱਲ ਹੈ ਜੋ ਕਿ ਮੇਰੇ ਬੇਟੇ ਗੁਨਮਯ ਨੇ ਅੱਜ ਕਰ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਮੇਰੇ ਕੋਲ ਸ਼ਬਦ ਨਹੀਂ ਹਨ ਬਿਆਨ ਕਰਨ ਲਈ ਕਿ ਮੈਂ ਕਿੰਨਾ ਜ਼ਿਆਦਾ ਖੁਸ਼ ਹਾਂ।
ਬਰਨਾਲਾ ਦੇ ਧਰੁਵ ਬਾਂਸਲ ਨੇ ਨੀਟ ਪ੍ਰੀਖਿਆ ’ਚੋਂ 283ਵਾਂ ਰੈਂਕ ਕੀਤਾ ਹਾਸਲ
ਦੂਜਾ ਨੌਜਵਾਨ ਬਰਨਾਲਾ ਦਾ ਮੈਡੀਕਲ ਲਾਈਨ ਦੀ ਨੀਟ ਪ੍ਰੀਖਿਆ ਦੀ ਪਾਸ ਕੀਤੀ ਹੈ। ਪੰਜਾਬ ਭਰ ਤੋਂ ਵੱਡੀ ਗਿਣਤੀ ’ਚ ਬੱਚਿਆਂ ਨੇ ਚੰਗਾ ਨਾਮ ਕਮਾਇਆ ਹੈ। ਇਨ੍ਹਾਂ ’ਚੋਂ ਬਰਨਾਲਾ ਸ਼ਹਿਰ ਦੇ ਅਧਿਆਪਕ ਦੇ ਹੋਣਹਾਰ ਪੁੱਤਰ ਧਰੁਵ ਬਾਂਸਲ ਨੇ ਨੀਟ ਦੀ ਹੋਈ ਪ੍ਰੀਖਿਆ ’ਚ 720 ਅੰਕ ’ਚੋਂ 715 ਅੰਕ ਤੇ ਆਲ ਇੰਡੀਆ ’ਚ 283ਵਾਂ ਰੈਂਕ ਲੈ ਕੇ ਜਿੱਥੇ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ।
ਇਸ ਮੌਕੇ ਸਰਕਾਰੀ ਅਧਿਆਪਕ ਪਿਤਾ ਅਸ਼ਵਨੀ ਕੁਮਾਰ ਬਾਂਸਲ ਤੇ ਮਾਤਾ ਪਵਨਦੀਪ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਧਰੁਵ ਬਾਂਸਲ ਨੇ ਨੀਟ ਦੀ ਪਹਿਲੀ ਵਾਰ ਹੀ ਪ੍ਰੀਖਿਆ ਦਿੱਤੀ ਸੀ। ਜਿਸ ਦੇ ਲਈ ਉਸ ਨੇ ਸਖ਼ਤ ਮਿਹਨਤ ਕੀਤੀ ਤੇ ਉਹ ਨੀਟ ਦੀ ਤਿਆਰੀ ਲਈ 18 ਤੋਂ 20 ਘੰਟੇ ਰੋਜ਼ਾਨਾ ਪੜ੍ਹਾਈ ਕਰਦਾ ਰਿਹਾ। ਘਰ ਅੰਦਰ ਜਿੱਥੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਸੀ, ਉੱਥੇ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਸੀ।
ਇਸ ਮੌਕੇ ਧਰੁਵ ਬਾਂਸਲ ਗੱਲਬਾਤ ਕਰਦੇ ਹੋਏ ਦੱਸਿਆ ਕਿ  ਮਾਤਾ ਪਿਤਾ ਦੀ ਪ੍ਰੇਰਣਾ ਸਦਕਾ ਹੀ ਉਹ ਡਾਕਟਰ ਬਣਨ ਦਾ ਸੁਪਨਾ ਪੂਰਾ ਕਰ ਸਕੇਗਾ। ਉਸ ਦੀ ਜ਼ਿੰਦਗੀ ਦਾ ਉਦੇਸ਼ ਹੈ ਕਿ ਉਹ MD ਕਰਕੇ ਲੋਵੜੰਦ ਲੋਕਾਂ ਦੀ ਸੇਵਾ ਕਰ ਸਕੇ। 

(For more news apart from Youth brought glory to Punjab by NEET Exam News in Punjabi, stay tuned to Rozana Spokesman)

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement