
ਬਟਾਲਾ: ਬਟਾਲਾ ਕਾਦੀਆਂ ਰੋਡ 'ਤੇ ਮੁਹੱਲਾ ਵਾਲਮੀਕਿ ਦੇ ਨਜ਼ਦੀਕ ਅਣਪਛਾਤੇ ਲੁਟੇਰਿਆਂ ਵਲੋਂ ਇਕ ਵਿਅਕਤੀ ਤੋਂ 2 ਲੱਖ 91 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਆਰ. ਆਰ. ਟ੍ਰੇਡਜ਼ ਕੰਪਨੀ ਦੇ ਮਾਲਕ ਰਾਜੇਸ਼ ਕੁਮਾਰ ਅਤੇ ਉਨ੍ਹਾਂ ਦੇ ਦੋਸਤ ਸੰਜੂ ਸੇਠ ਨੇ ਦਸਿਆ ਕਿ ਉਨ੍ਹਾਂ ਦੀ ਬਟਾਲਾ ਕਾਦੀਆਂ ਰੋਡ ਦੇ ਨਜ਼ਦੀਕ ਕੋਲਡ ਡ੍ਰਿੰਕ ਦੀ ਏਜੰਸੀ ਹੈ।
Crime
ਸਨਿਚਰਵਾਰ ਸਵੇਰੇ ਉਨ੍ਹਾਂ ਨੇ ਅਪਣੇ ਇਕ ਕਰਮਚਾਰੀ ਨੂੰ 2 ਲੱਖ 91 ਹਜ਼ਾਰ ਰੁਪਏ ਦੇ ਕੇ ਬੈਂਕ ਵਿਚ ਜਮ੍ਹਾਂ ਕਰਵਾਉਣ ਲਈ ਭੇਜਿਆ, ਜਦੋਂ ਕਰਮਚਾਰੀ ਮੋਪਡ 'ਤੇ ਸਵਾਰ ਹੋ ਕੇ ਏਜੰਸੀ ਤੋਂ ਬੈਂਕ ਜਾ ਰਿਹਾ ਸੀ ਤਾਂ ਚਰਚ ਦੇ ਕੋਲ 3 ਅਣਪਛਾਤੇ ਨਾਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰੇ ਉਨ੍ਹਾਂ ਤੋਂ ਪੈਸੇ ਖੋਹ ਕੇ ਫ਼ਰਾਰ ਹੋ ਗਏ। ਜਿਸ ਦੀ ਸੂਚਨਾ ਥਾਣਾ ਕਾਦੀਆਂ ਦੀ ਪੁਲਿਸ ਨੂੰ ਦਿਤੀ ਗਈ।
ਮੌਕੇ 'ਤੇ ਪਹੁੰਚੇ ਐਸ. ਐਚ. ਓ. ਪਰਮਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਘਟਨਾ ਦਾ ਜਾਇਜ਼ਾ ਲਿਆ ਅਤੇ ਘਟਨਾ ਸਥਾਨ ਦੇ ਨੇੜੇ ਲੱਗੇ ਕੈਮਰਿਆਂ ਦੀ ਚੈਕਿੰਗ ਕੀਤੀ।