
ਕੀਮਤੀ ਗਹਿਣੇ ਤੇ ਹਜ਼ਾਰਾਂ ਦੀ ਨਕਦੀ ਲੁੱਟ ਕੇ ਫ਼ਰਾਰ
ਨੰਗਲ, 7 ਮਈ (ਕੁਲਵਿੰਦਰ ਜੀਤ ਸਿੰਘ) : ਬੀਤੀ ਰਾਤ ਨਵਾਂ ਨੰਗਲ ਦੇ ਸੈਕਟਰ ਚਾਰ ਵਿਖੇ ਇੱਕ ਡਾਕਟਰ ਦੇ ਘਰ ਦੋ ਨਕਾਬਪੋਸ਼ਾ ਨੇ ਪਿਸਤੌਲ ਅਤੇ ਤਲਵਾਰ ਦੀ ਨੋਕ ਤੇ ਦਾਖਲ ਹੋ ਕੇ ਕਰੀਬ 20 ਤੋਲੇ ਸੋਨੇ ਦੇ ਗਹਿਣੇ ਅਤੇ 7 ਹਜ਼ਾਰ ਰੁਪਏ ਨਗਦੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਐਨ.ਐਫ਼.ਐਲ ਹਸਪਤਾਲ ਤੋਂ ਸੇਵਾ ਮੁਕਤ ਡਾ. ਆਰਐਸ ਹੈਯੰਕੀਂ ਅਤੇ ਉਨਾਂ ਦੀ ਪਤਨੀ ਰਜਿੰਦਰ ਕੌਰ ਨੇ ਦਸਿਆ ਕਿ ਬੀਤੀ ਰਾਤ ਕਰੀਬ 11:30 ਵਜੇ ਸਾਡੇ ਘਰ ਨੰਬਰ 48 ਟਾਈਪ 3 ਸੈਕਟਰ 4 ਨਵਾਂ ਨੰਗਲ ਵਿਖੇ ਕਿਸੇ ਵਿਆਕਤੀ ਨੇ ਉਨ੍ਹਾਂ ਦੇ ਘਰ ਦੀ ਘੰਟੀ ਵਜਾਈ, ਤਾਂ ਡਾਕਟਰ ਸਾਹਿਬ ਹੈਯੰਕੀ ਨੇ ਸਮਝਿਆ ਕਿ ਸ਼ਾਇਦ ਕੋਈ ਐਂਮਰਜੈਸੀਂ ਮਰੀਜ਼ ਵਿਖਾਉਣ ਆਇਆ ਹੋਵੇ ਤਾਂ ਅਪਣੇ ਘਰ ਦਾ ਦਰਵਾਜ਼ਾ ਖੋਲਿਆਂ ਤਾਂ ਨਕਾਬਪੋਸ਼ ਪਿਸਤੌਲ ਡਾਕਟਰ ਸਾਹਿਬ ਦੇ ਸਿਰ 'ਤੇ ਰੱਖ ਕੇ ਜਬਰੀ ਘਰ ਵਿਚ ਆ ਵੜੇ ਅਤੇ ਦੂਜੇ ਨਕਾਬਪੋਸ਼ ਦੇ ਹੱਥ ਵਿਚ ਤਲਵਾਰ ਫੜੀ ਹੋਈ ਸੀ ਉਹ ਗਹਿਣੇ ਅਤੇ ਨਗਦੀ ਦੀ ਮੰਗ ਕਰਨ ਲੱਗੇ ਅੱਗੋਂ ਜਦੋਂ ਉਨਾਂ ਨੂੰ ਕਿਹਾ ਕਿ ਪੈਸੇ ਅਤੇ ਗਹਿਣੇ ਤਾਂ ਬੈਂਕ ਵਿਚ ਹਨ ਤਾਂ ਉਨਾਂ ਡਾ. ਦੀ ਪਤਨੀ ਦੇ ਗਲ ਵਿਚ ਪਾਈ ਹੋਈ ਕਰੀਬ 12 ਤੋਲੇ ਸੋਨੇ ਦੀ ਚੇਨ ਅਤੇ ਕੰਨਾਂ ਦੇ ਟਾਪਸ ਲਾਹੁਣ ਲਈ ਕਿਹਾ ਅਤੇ ਡਾਕਟਰ ਸਾਹਿਬ ਦਾ ਬਟੂਆ ਵੀ ਲੈ ਲਿਆ ਜਿਸ ਵਿਚ ਕਰੀਬ ਸੱਤ ਹਜਾਰ ਰੁਪਏ ਸਨ ਅਤੇ ਜਾਂਦੇ ਹੋਏ ਬਾਹਰੋਂ ਘਰ ਦਾ ਦਰਵਾਜ਼ਾ ਬੰਦ ਕਰ ਕੇ ਚਲੇ ਗਏ।
Robbers robbed the doctor at the tip of a pistol
ਇਸ ਤੋਂ ਬਾਅਦ ਡਾਕਟਰ ਸਾਹਬ ਨੇ ਪੁਲਿਸ ਨੂੰ ਸੂਚਨਾ ਦਿਤੀ ਜਿਸ ਮਗਰੋਂ ਨਵਾਂ ਨੰਗਲ ਪੁਲਿਸ ਚੌਕੀਂ ਇੰਚਾਰਜ ਏ.ਐਸ.ਆਈ. ਸੋਹਨ ਲਾਲ ਅਤੇ ਨੰਗਲ ਪੁਲਿਸ ਥਾਣਾ ਮੁਖੀ ਸੰਨੀ ਖੰਨਾ ਨੇ ਘਰ ਦਾ ਦੌਰਾ ਕੀਤਾ ਅਤੇ ਬਿਆਨ ਦਰਜ ਕੀਤੇ। ਡਾਕਟਰ ਸਾਹਬ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਸਾਡੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਤੁਰਤ ਖੋਹ ਕਰਨ ਵਾਲੇ ਨਕਾਬਪੋਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਘਟਨਾ ਨੂੰ ਲੈ ਕੇ ਨਵਾਂ ਨੰਗਲ ਇਲਾਕੇ ਅੰਦਰ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੂਜੇ ਪਾਸੇ ਇਸ ਬਾਰੇ ਜਦੋਂ ਪੁਲਿਸ ਚੌਕੀਂ ਨਵਾ ਨੰਗਲ ਦੇ ਇੰਚਾਰਜ ਏ.ਐਸ.ਆਈ. ਸੋਹਣ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਪੁਲਿਸ ਨੇ ਰਾਤ ਹੀ ਘਟਨਾ ਵਾਲੇ ਸਥਾਨ ਦਾ ਦੌਰਾ ਕੀਤਾ ਅਤੇ ਡਾਕਟਰ ਸਾਹਿਬ ਦੇ ਬਿਆਨ ਦਰਜ ਕਰ ਕੇ ਅਣਪਛਾਤੇ ਨਕਾਬਪੋਸ਼ਾਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ ਅਤੇ ਵੱਖ ਵੱਖ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਜਲਦ ਤੋਂ ਜਲਦ ਖੋਹ ਨੂੰ ਇੰਜਾਮ ਦੇਣ ਵਾਲੇ ਨਕਾਬਪੋਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।