
ਬੀਤੀ ਸ਼ਾਮ ਕਸਬਾ ਕਲਾਨੌਰ ਦੇ ਬਟਾਲਾ ਰੋਡ ਉਤੇ ਗੌਰਮਿੰਟ ਸਕੂਲ ਦੇ ਨੇੜੇ ਸੜਕ ਦੀ ਖਸਤਾ ਹਾਲਤ ਹੋਣ ਕਾਰਨ
ਕਲਾਨੌਰ, 5 ਜੁਲਾਈ (ਗੁਰਦੇਵ ਸਿੰਘ ਰਜਾਦਾ): ਬੀਤੀ ਸ਼ਾਮ ਕਸਬਾ ਕਲਾਨੌਰ ਦੇ ਬਟਾਲਾ ਰੋਡ ਉਤੇ ਗੌਰਮਿੰਟ ਸਕੂਲ ਦੇ ਨੇੜੇ ਸੜਕ ਦੀ ਖਸਤਾ ਹਾਲਤ ਹੋਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਿਸ਼ਾਨ ਸਿੰਘ (21)ਪ ੁੱਤਰ ਕਸ਼ਮੀਰ ਸਿੰਘ ਮੁਹੱਲਾ ਨਵਾਂ ਕੱਟੜਾ ਵਾਸੀ ਕਲਾਨੌਰ ਜੋ ਕਿ ਸ਼ੁੱਧ ਪਾਣੀ ਦੇ ਫ਼ਿਲਟਰ ਦੀ ਰਿਪੇਅਰ ਕਰਨ ਦਾ ਕੰਮ ਕਰਦਾ ਸੀ।
File Photo
ਮੋਟਰਸਾਈਕਲ ਉਤੇ ਫ਼ਿਲਟਰ ਠੀਕ ਕਰਨ ਜਾ ਰਿਹਾ ਸੀ ਤਾਂ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਜਿਸ ਦੌਰਾਨ ਉਹ ਸੜਕ ਉਤੇ ਡਿੱਗ ਪਿਆ ਤਾਂ ਉਸ ਨੂੰ ਗੰਭੀਰ ਹਾਲਤ ਵਿਚ ਕਲਾਨੌਰ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿੱਥੋਂ ਡਾਕਟਰਾਂ ਵਲੋਂ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿਤਾ ਗਿਆ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਜਦੋਂ ਮੌਤ ਦੀ ਖ਼ਬਰ ਕਲਾਨੌਰ ਪਹੁੰਚੀ ਤਾਂ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।