
ਕੋਰੋਨਾ ਮਹਾਂਮਾਰੀ ਕਾਰਨ ਕੀਤੀ ਤਾਲਾਬੰਦੀ ਦੇ ਚਲਦਿਆਂ ਕੇਂਦਰ ਵਲੋਂ ਪੰਜਾਬ ਨੂੰ ਭੇਜੇ ਅਨਾਜ ਨੂੰ ਖ਼ੁਰਦ-ਬੁਰਦ ਕਰਨ ਦੇ
ਬਠਿੰਡਾ, 5 ਜੁਲਾਈ (ਸੁਖਜਿੰਦਰ ਮਾਨ) : ਕੋਰੋਨਾ ਮਹਾਂਮਾਰੀ ਕਾਰਨ ਕੀਤੀ ਤਾਲਾਬੰਦੀ ਦੇ ਚਲਦਿਆਂ ਕੇਂਦਰ ਵਲੋਂ ਪੰਜਾਬ ਨੂੰ ਭੇਜੇ ਅਨਾਜ ਨੂੰ ਖ਼ੁਰਦ-ਬੁਰਦ ਕਰਨ ਦੇ ਦੋਸ਼ ਲਗਾਉਂਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੂਬਾ ਸਰਕਾਰ ਕੋਲੋ ਹਿਸਾਬ ਮੰਗਿਆ ਹੈ। ਅੱਜ ਇਥੇ ਜਾਰੀ ਇਕ ਬਿਆਨ ਵਿਚ ਸ੍ਰੀਮਤੀ ਬਾਦਲ ਨੇ ਦਾਅਵਾ ਕੀਤਾ ਕਿ ਤਾਲਾਬੰਦੀ ਹੁੰਦਿਆਂ ਹੀ ਕੇਂਦਰ ਵਲੋਂ ਬਾਕੀ ਸੂਬਿਆਂ ਦੀ ਤਰਜ਼ 'ਤੇ ਪੰਜਾਬ ਨੂੰ ਵੀ 70 ਹਜ਼ਾਰ ਮੀਟਰਕ ਟਨ ਅਨਾਜ ਭੇਜਿਆ ਗਿਆ ਸੀ। ਜਿਸ ਤਹਿਤ ਹਰ ਲੋੜਵੰਦ ਨੂੰ ਪ੍ਰਤੀ ਮੈਂਬਰ ਮਹੀਨੇ ਦਾ ਪੰਜ ਕਿਲੋ ਅਨਾਜ ਦਿਤਾ ਜਾਣਾ ਸੀ
ਚਾਹੇ ਉਕਤ ਪਰਵਾਰ ਕੋਲ ਨੀਲਾ ਕਾਰਡ ਹੋਵੇ ਜਾਂ ਨਾ ਹੋਵੇ। ਕੇਂਦਰੀ ਮੰਤਰੀ ਕੇਂਦਰ ਦੇ ਇਸ ਸਹਿਯੋਗ ਨਾਲ ਪੰਜਾਬ ਦੀ ਅੱਧੀ ਆਬਾਦੀ ਨੂੰ ਇਹ ਸਹੂਲਤ ਮਿਲਣੀ ਸੀ ਪ੍ਰੰਤੂ ਪੰਜਾਬ ਸਰਕਾਰ ਨੇ ਕਥਿਤ ਤੌਰ 'ਤੇ ਅਨਾਜ 'ਚ ਘਪਲਿਆਂ ਕਰਦਿਆਂ ਸਿਰਫ਼ ਅਪਣੇ ਚਹੇਤਿਆਂ ਨੂੰ ਹੀ ਇਹ ਅਨਾਜ ਵੰਡਿਆ ਹੈ। ਉਨ੍ਹਾਂ ਕੈਪਟਨ ਸਰਕਾਰ 'ਤੇ ਕੇਂਦਰ ਤੋਂ ਆਏ ਰਾਸ਼ਨ ਦੀ ਵੰਡ 'ਚ ਘੋਟਾਲਾ ਕਰਨ ਦਾ ਦੋਸ਼ ਲਗਾÀੁਂਦਿਆਂ ਇਸ ਦੀ ਉਚ ਪਧਰੀ ਜਾਂਚ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਇਹ ਕਿਹਾ ਕਿ ਕੇਂਦਰ ਵਲੋਂ ਹੁਣ ਅਗਲੇ 5 ਮਹੀਨਿਆਂ ਲਈ ਰਾਸ਼ਨ ਵੀ ਭੇਜ ਦਿਤਾ ਗਿਆ, ਜਿਸ ਦੀ ਨਿਰਪੱਖ ਵੰਡ ਲਈ ਸੂਬੇ ਦੇ ਲੋਕਾਂ ਨੂੰ ਅਵਾਜ਼ ਉਠਾÀਣੀ ਪਏਗੀ।