
'ਨੌਂ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ' ਸੁਖਬੀਰ ਬਾਦਲ ਦੀ ਰੇਡ 'ਤੇ ਢੁਕਦੈ : ਵਿਧਾਇਕ ਬੈਂਸ
ਲੁਧਿਆਣਾ 5 ਜੁਲਾਈ (ਪ੍ਰਮੋਦ ਕੌਸ਼ਲ) : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਟਿਪਣੀ ਕਰਦਿਆਂ ਕਿਹਾ ਕਿ ਰੇਤੇ ਦੀ ਮਾਈਨਿੰਗ ਹੁੰਦੀ ਦੇਖ ਸੁਖਬੀਰ ਬਾਦਲ ਵਲੋਂ ਪਾਈ ਰੌਲੀ ਨੇ ਇਸ ਕਹਾਵਤ ਨੂੰ ਸਾਬਤ ਕਰ ਦਿਤਾ ਹੈ ਕਿ Tਨੌਂ ਸੌ ਚੂਹਾ ਖਾਹ ਕੇ ਬਿੱਲੀ ਹੱਜ ਨੂੰ ਚੱਲੀU |
ਵਿਧਾਇਕ ਬੈਂਸ ਨੇ ਸੁਖਬੀਰ ਬਾਦਲ ਨੂੰ ਕਰੜੇ ਹੱਥੀਂ ਲੈਦਿਆਂ ਕਿਹਾ ਕਿ ਪੰਜਾਬ ਅੰਦਰ ਰੇਤਾ-ਬਜਰੀ ਚੋਰੀ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਰਾਜ ਵਿਚ ਅਕਾਲੀ ਦਲ ਵਲੋਂ ਹੀ ਸ਼ੁਰੂਆਤ ਕੀਤੀ ਗਈ ਸੀ | ਕਾਂਗਰਸ ਸਰਕਾਰ ਨੇ ਵੀ ਇਸ ਉਪਰ ਰੋਕ ਲਾਉਣ ਦੀ ਬਜਾਏ ਅਪਣੀਆਂ ਹਿੱਸੇਦਾਰੀਆਂ ਇਨ੍ਹਾਂ ਖੱਡਾਂ ਵਿਚ ਪਾਈਆਂ | ਬੈਂਸ ਨੇ ਕਿਹਾ ਕਿ ਪਹਿਲਾਂ ਕਦੇ ਵੀ ਪੰਜਾਬ ਵਿਚ ਰੇਤਾ-ਬਜਰੀ ਦੀ ਚੋਰੀ ਨਹੀਂ ਸੀ ਹੁੰਦੀ | 2016 ਵਿਚ ਰੇਤ-ਬਜਰੀ ਦੀ ਮਾਈਨਿੰਗ ਨੂੰ ਰੋਕਣ ਲਈ ਬੈਂਸ ਭਰਾਵਾਂ ਵਲੋਂ ਸਰਕਾਰ ਵਿਰੁਧ ਸਤਿਆਗ੍ਰਹਿ ਅੰਦੋਲਨ ਸ਼ੁਰੂ ਕੀਤਾ ਗਿਆ ਸੀ | ਉਸ ਮੌਕੇ ਅਕਾਲੀ ਭਾਜਪਾ ਸਰਕਾਰ ਵਲੋਂ ਬੈਂਸ ਭਰਾਵਾਂ ਸਮੇਤ 29 ਬੰਦਿਆਂ 'ਤੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ | ਜਿਸ ਕਾਰਨ ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਨੂੰ ਚਾਰ ਮਹੀਨੇ ਜੇਲ ਵਿਚ ਬੰਦ ਰਹਿਣਾ ਪਿਆ ਸੀ | ਉਨ੍ਹਾਂ ਕਿਹਾ ਕਿ ਜਦੋਂ ਰੋਪੜ ਵਿਖੇ ਰੇਤ ਮਾਫ਼ੀਆ ਨੂੰ ਰੋਕਣ ਲਈ ਸਤਿਆਗ੍ਰਹਿ ਅੰਦਲਨ ਸ਼ੁਰੂ ਕੀਤਾ ਗਿਆ ਸੀ ਜਿਸ ਦੌਰਾਨ ਪੁਲਿਸ ਵਲੋਂ 40 ਬੰਦਿਆਂ ਨੂੰ ਗਿ੍ਫਤਾਰ ਕੀਤਾ ਗਿਆ ਅਤੇ 4 ਸਾਲਾਂ ਤਕ ਇਸ ਮੁਕੱਦਮੇ ਦੀਆਂ ਤਰੀਕਾਂ ਭੁਗਤਣ ਤੋਂ ਬਾਅਦ ਮਾਣਯੋਗ ਅਦਾਲਤ ਵਲੋਂ ਉਨ੍ਹਾਂ ਨੂੰ ਬਾਇੱਜ਼ਤ ਬਰੀ ਕਰ ਦਿਤਾ ਗਿਆ ਸੀ |
ਵਿਧਾਇਕ ਬੈਂਸ ਨੇ ਤੰਜ ਕਸਦਿਆਂ ਕਿਹਾ ਕਿ ਜੋ ਸੁਖਬੀਰ ਬਾਦਲ ਨੇ ਰੇਤਾ ਬਜਰੀ ਮਾਈਨਿੰਗ ਨੂੰ ਰੋਕਣ ਲਈ ਕਦਮ ਚੁੱਕਿਆ ਹੈ, ਉਹ ਉਸ ਦੇ ਵਿਰੁਧ ਨਹੀਂ ਪਰ ਹਾਸੋਹੀਣੀ ਗੱਲ ਇਹ ਹੈ ਕਿ ਸੁਖਬੀਰ ਬਾਦਲ ਦੇ ਰਾਜ ਵਿਚ ਹੀ ਰੇਤਾ ਬਜਰੀ ਦੀ ਲੁੱਟ-ਘਸੁੱਟ ਸ਼ੁਰੂ ਹੋਈ ਸੀ ਤੇ ਹੁਣ ਸੁਖਬੀਰ ਬਾਦਲ ਕਿਹੜੇ ਮੂੰਹ ਨਾਲ ਹੋ ਰਹੀ ਮਾਈਨਿੰਗ 'ਤੇ ਛਾਪੇਮਾਰੀ ਕਰ ਰਹੇ ਹਨ |
Ldh_Parmod_5_2: ਵਿਧਾਇਕ ਸਿਮਰਜੀਤ ਸਿੰਘ ਬੈਂਸ