ਗੋਨਿਆਣਾ ’ਚ ਦਿਨ-ਦਿਹਾੜੇ 9.82
Published : Jul 6, 2021, 12:36 am IST
Updated : Jul 6, 2021, 12:36 am IST
SHARE ARTICLE
image
image

ਗੋਨਿਆਣਾ ’ਚ ਦਿਨ-ਦਿਹਾੜੇ 9.82

ਬਠਿੰਡਾ, 5 ਜੁਲਾਈ (ਬਲਵਿੰਦਰ ਸ਼ਰਮਾ) : ਅੱਜ ਦਿਨ-ਦਿਹਾੜੇ ਗੋਨਿਆਣਾ ਮੰਡੀ ’ਚ ਇਕ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਪਾਸੋਂ 9.82 ਲੱਖ ਰੁਪਏ ਦੀ ਲੁੱਟ-ਖੋਹ ਹੋ ਗਈ। ਜਿਸ ਕਾਰਨ ਪੁਲਿਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ, ਕਿਉਂਕਿ ਇਥੇ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ।
ਜ਼ਿਕਰਯੋਗ ਹੈ ਕਿ ਵੈਸੇ ਤਾਂ ਹਰ ਜਗ੍ਹਾ ਲੁੱਟ-ਖੋਹ ਦੇ ਹੋਰ ਜੁਰਮ ਹੋ ਰਹੇ ਹਨ, ਪ੍ਰੰਤੂ ਗੋਨਿਆਣਾ ਮੰਡੀ ਦਾ ਤਾਂ ਰੱਬ ਹੀ ਰਾਖਾ ਹੈ, ਜਿਥੇ ਅਕਸਰ ਕੋਈ ਨਾ ਕੋਈ ਵੱਡੀ ਘਟਨਾ ਵਾਪਰ ਜਾਂਦੀ ਹੈ। ਜਿਸ ਕਾਰਨ ਲੋਕਾਂ ’ਚ ਸਹਿਮ ਫੈਲਿਆ ਹੋਇਆ ਹੈ। ਸਤੰਬਰ 2020 ’ਚ ਇਥੋਂ ਦੇ ਲੱਖੀ ਜਵੈਲਰਜ਼ ਤੋਂ ਕੁੱਝ ਲੁਟੇਰੇ ਬੰਦੂਕ ਦੀ ਨੋਕ ’ਤੇ ਦਿਨਦਿਹਾੜੇ 2.5 ਕਰੋੜ ਦੇ ਗਹਿਣੇ ਲੁੱਟ ਕੇ ਲੈ ਗਏ ਸਨ। ਜਨਵਰੀ 2021 ’ਚ ਆੜ੍ਹਤਆ ਸੰਜੀਵ ਕੁਮਾਰ ਦੀਆਂ ਅੱਖ ’ਚ ਮਿਰਚਾਂ ਪਾ ਕੇ ਦਿਨ-ਦਿਹਾੜੇ 9 ਲੱਖ ਖੋਹ ਕੇ ਲੈ ਗਏ। ਇਸੇ ਤਰ੍ਹਾਂ ਅਪੈ੍ਰਲ 2021 ’ਚ ਰਾਤ ਸਮੇਂ ਤਿੰਨ ਦੁਕਾਨਾਂ ਦੇ ਸ਼ਟਰ ਟੁੱਟੇ, ਜਿਥੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਹੋਇਆ। ਅੱਜ ਪਿਛਲੇ 10 ਮਹੀਨਿਆਂ ’ਚ ਇਹ ਤੀਸਰੀ ਵੱਡੀ ਵਾਰਦਾਤ ਹੈ, ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਲੁਟੇਰੇ ਪੁਲਸ ਦੀ ਉੱਕਾ ਹੀ ਈਨ ਨਹੀਂ ਮੰਨ ਰਹੇ। 
ਅੱਜ ਸਵੇਰੇ 11.30 ਵਜੇ ਅਰਬਨ ਫਾਇਨਾਂਸ ਕੰਪਨੀ ਦਾ ਮੁਲਾਜ਼ਮ ਕੁਲਵਿੰਦਰ ਸਿੰਘ ਅਪਣੇ ਬੈਗ ’ਚ 9.82 ਲੱਖ ਰੁਪਏ ਲੈ ਕੇ ਬੈਂਕ ਵਲ ਨੂੰ ਜਾ ਰਿਹਾ ਸੀ ਤਾਂ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਤੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਲਿਆ। ਕੁਲਵਿੰਦਰ ਸਿੰਘ ਨੇ ਪੈਸੇ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾਕਾਮ ਰਿਹਾ। ਜਦੋਂ ਤਕ ਉਸ ਨੇ ਰੌਲਾ ਪਾਇਆ, ਉਦੋਂ ਤਕ ਲੁਟੇਰੇ ਫਰਾਰ ਹੋ ਚੁੱਕੇ ਸਨ। ਸੂਚਨਾ ਮਿਲਣ ’ਤੇ ਡੀ.ਐਸ.ਪੀ. ਭੁੱਚੋ ਅਸ਼ੋਕ ਕੁਮਾਰ ਅਤੇ ਥਾਣਾ ਨੇਹੀਆਂਵਾਲਾ ਦੇ ਮੁਖੀ ਬੂਟਾ ਸਿੰਘ ਉਥੇ ਪਹੁੰਚ ਗਏ। ਉਨ੍ਹਾਂ ਸਥਿਤੀ ਦਾ ਜਾਇਜ਼ਾ ਲਿਆ ਅਤੇ ਸ਼ਿਕਾਇਤਕਰਤਾ ਨੂੰ ਥਾਣੇ ਸੱਦ ਲਿਆ।
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਲੁਟੇਰਿਆਂ ਵਿਰੁਧ ਮੁਕੱਦਮਾ ਦਰਜ ਕਰ ਲਿਆ ਹੈ। ਆਸਪਾਸ ਦੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਜਾ ਰਹੇ ਹਨ, ਜਿਸ ਦੇ ਆਧਾਰ ’ਤੇ ਲੁਟੇਰਿਆਂ ਦੀ ਪਛਾਣ ਕੀਤੀ ਜਾਵੇਗੀ। ਉਮੀਦ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 
ਫੋਟੋ : 05ਬੀਟੀਡੀ6
ਸੀ.ਸੀ.ਟੀ.ਵੀ. ਫੁਟੇਜ਼ ’ਚ ਲੁਟੇਰੇ ਨੌਜ਼ਵਾਨ  -ਇਕਬਾਲ
 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement