
ਖਾਲੀ ਪਲਾਟ ’ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼
ਅਬੋਹਰ, 6 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ) : ਸ਼ਹਿਰ ਦੇ ਨਵੀਂ ਆਬਾਦੀ ਖੇਤਰ ਵਿਚ ਇਕ ਨਵਜੰਮੇ ਬੱਚੇ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਨੂੰ ਕੁੱਤੇ ਨੋਚ-ਨੋਚ ਕੇ ਖਾ ਰਹੇ ਸਨ। ਥਾਣਾ ਸਿਟੀ-2 ਦੀ ਪੁਲਿਸ ਨੇ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਕੇ ਅਗਲੇਰੀ ਜਾਂਚ ਆਰੰਭ ਦਿਤੀ ਹੈ।
ਜਾਣਕਾਰੀ ਅਨੁਸਾਰ ਸਥਾਨਕ ਨਵੀ ਆਬਾਦੀ ਗਲੀ ਨੰਬਰ 13-14 ਵਿਚ ਇਕ ਨਿੱਜੀ ਸਕੂਲ ਦੇ ਨਾਲ ਖਾਲੀ ਪਏ ਪਲਾਂਟ ਵਿਚ ਇੱਕ ਮਾਂ ਨੇ ਅਪਣੇ ਨਵਜੰਮੇ ਬੱਚੇ ਨੂੰ ਜਨਮ ਤੋਂ ਦੇ ਕੇ ਕੂੜੇ ਦੇ ਢੇਰ ਵਿਚ ਸੁੱਟ ਦਿੱਤਾ, ਜਿਸ ਨੂੰ ਕੁੱਤਿਆਂ ਨੇ ਨੋਚ ਕੇ ਖਾ ਲਿਆ ਜਦ ਆਸ-ਪਾਸ ਦੇ ਲੋਕਾਂ ਨੂੰ ਇਸ ਬਾਬਤ ਪਤਾ ਲੱਗਾ ਤਾਂ ਤਦ ਤਕ ਕੁੱਤੇ ਲੱਤਾਂ ਨੋਚ ਚੁੱਕੇ ਸਨ। ਇਸ ਬਾਬਤ ਥਾਣਾ ਸਿਟੀ 2 ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿਤਾ। ਥਾਣਾ ਸਿਟੀ 2 ਪੁਲਿਸ ਵਲੋਂ ਅਣਪਛਾਤੀ ਔਰਤ ਵਿਰੁਧ ਮਾਮਲਾ ਦਰਜ ਕਰਨ ਉਪਰੰਤ ਜਾਂਚ ਆਰੰਭੀ ਜਾਵੇਗੀ।
ਫੋਟੋ ਫਾਈਲ : ਅਬੋਹਰ-ਖਾਲਸਾ 6^5
ਕੈਪਸ਼ਨ : ਜਾਣਕਾਰੀ ਦਿੰਦੇ ਪੁਲਿਸ ਮੁਲਾਜਮ ਅਤੇ ਲੋੋਕ। ਇਨਸੈਟ ਵਿੱਚ ਮ੍ਰਿਤਕ ਨਵਜੰਮਾ ਬੱਚਾ। (ਖਾਲਸਾ)