
ਉਰਦੂ ਤੇ ਫਾਰਸੀ ਦੀ ਥਾਂ ਪੰਜਾਬੀ ਭਾਸ਼ਾ ਦਾ ਹੋਵੇਗਾ ਅਨੁਵਾਦ
ਮੁਹਾਲੀ : ਉਰਦੂ ਅਤੇ ਫਾਰਸੀ ਦੇ ਰਿਕਾਰਡ ਸ਼ਬਦਾਂ ਨੂੰ ਹੁਣ ਮਾਲ ਵਿਭਾਗ ਦੇ ਰਿਕਾਰਡ ਤੋਂ ਹਟਾਇਆ ਜਾਵੇਗਾ। ਇਹ ਸ਼ਬਦ ਨਵੀਂ ਪੀੜ੍ਹੀ ਦੇ ਪਟਵਾਰੀ, ਕਾਨੂੰਗੋ, ਤਹਿਸੀਲਦਾਰ, ਨੰਬਰਦਾਰ ਅਤੇ ਜ਼ਮੀਨ ਮਾਲਕਾਂ ਲਈ ਸਿਰਦਰਦੀ ਬਣ ਰਹੇ ਹਨ। ਹਾਲਾਂਕਿ ਕਈ ਥਾਵਾਂ ’ਤੇ ਪਟਵਾਰੀਆਂ ਨੇ ਕੁਝ ਔਖੇ ਸ਼ਬਦਾਂ ਨੂੰ ਨਵੇਂ ਰਿਕਾਰਡ ਵਿਚ ਤਬਦੀਲ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਪਰ 1947 ਤੋਂ ਦੇਸ਼ ਦੀ ਆਜ਼ਾਦੀ ਤੋਂ ਬਾਅਦ 150 ਤੋਂ ਵੱਧ ਸ਼ਬਦਾਂ ਨੂੰ ਨਹੀਂ ਹਟਾਇਆ ਗਿਆ। ਹੁਣ ਉਰਦੂ ਅਤੇ ਫਾਰਸੀ ਸ਼ਬਦਾਂ ਦੀ ਥਾਂ ਪੰਜਾਬੀ ਭਾਸ਼ਾ ਦਾ ਅਨੁਵਾਦ ਹੋਵੇਗਾ। ਇਹ ਹੁਕਮ ਪੰਜਾਬ ਦੇ ਮਾਲ ਮੰਤਰੀ ਬ੍ਰਹਮਸ਼ੰਕਰ ਜ਼ਿੰਪਾ ਨੇ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ: ਪਟਿਆਲਾ 'ਚ ਕਰੰਟ ਲੱਗਣ ਨਾਲ ਮਾਂ ਤੇ ਉਸਦੀ 10 ਮਹੀਨਿਆਂ ਦੀ ਮਾਸੂਮ ਬੱਚੀ ਦੀ ਮੌਤ
ਉਰਦੂ ਅਤੇ ਫ਼ਾਰਸੀ ਭਾਸ਼ਾਵਾਂ ਦਾ ਗਿਆਨ ਰੱਖਣ ਵਾਲੇ ਬਹੁਤ ਘੱਟ ਪਟਵਾਰੀ ਹਨ। ਮਾਲ ਵਿਭਾਗ ਨੇ ਰਿਕਾਰਡ ਦੇਖਣ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਤੋਂ ਬਚਣ ਲਈ ਪਟਵਾਰੀ, ਕਾਨੂੰਗੋ, ਤਹਿਸੀਲਦਾਰ ਆਦਿ ਅਧਿਕਾਰੀਆਂ ਨੂੰ ਡਿਕਸ਼ਨਰੀਆਂ ਦਿਤੀਆਂ ਹਨ।
ਇਹ ਵੀ ਪੜ੍ਹੋ: ਟਵਿੱਟਰ ਨੂੰ ਟੱਕਰ ਦੇਣ ਲਈ ਮਾਰਕ ਜ਼ੁਕਰਬਰਗ ਨੇ 'ਥ੍ਰੈਡਸ' ਐਪ ਕੀਤੀ ਲਾਂਚ
ਰਿਕਾਰਡ ਵਿਚ ਉਰਦੂ ਅਤੇ ਫ਼ਾਰਸੀ ਦੇ ਸ਼ਬਦ ਬਹੁਤ ਹਨ। ਨਕਸ਼ੇ, ਫਰਦ, ਇੰਤਕਾਲ, ਜਮ੍ਹਾਂਬੰਦੀ ਆਦਿ ਉਰਦੂ ਵਿਚ ਹਨ। ਇਸ ਨੂੰ ਬਦਲਣਾ ਮੁਸ਼ਕਲ ਹੈ ਪਰ ਮਾਲ ਵਿਭਾਗ ਇਸ ਰਿਕਾਰਡ ਨੂੰ ਸਕੈਨ ਕਰਕੇ ਪੰਜਾਬੀ ਭਾਸ਼ਾ ਵਿਚ ਅਨੁਵਾਦਿਤ ਕਾਪੀ ਬਣਾਉਣ ਦੀ ਤਿਆਰੀ ਕਰ ਰਿਹਾ ਹੈ।