ਏ.ਸੀ. ਗੱਡੀਆਂ ਤੇ ਐਸ਼ੋ-ਆਰਾਮ ਛੱਡ ਇਹ ਸਰਪੰਚ ਲਗਾਉਂਦਾ ਹੈ ਗੰਨੇ ਦੇ ਰਸ ਦੀ ਰੇਹੜੀ

By : KOMALJEET

Published : Jul 6, 2023, 3:16 pm IST
Updated : Jul 6, 2023, 4:16 pm IST
SHARE ARTICLE
Sarpanch Madan Singh
Sarpanch Madan Singh

ਬਾਬੇ ਨਾਨਕ ਦੇ ਸੰਦੇਸ਼ 'ਕਿਰਤ ਕਰੋ, ਵੰਡ ਛਕੋ' ਨੂੰ ਅਪਣੇ ਜੀਵਨ ਵਿਚ ਅਪਨਾਇਆ : ਸਰਪੰਚ ਮਦਨ ਸਿੰਘ 

''ਮਿਹਨਤ ਕਰਨ ਨਾਲ ਕੋਈ ਨੀਵਾਂ ਨਹੀਂ ਹੁੰਦਾ ਸਗੋਂ ਬੱਚਿਆਂ ਨੂੰ ਵੀ ਮਿਲਦੀ ਸੇਧ''
ਖ਼ੁਦ ਦੇ 4 ਬੱਚੇ ਹੋਣ ਦੇ ਬਾਵਜੂਦ 1 ਹੋਰ ਧੀ ਲਈ ਗੋਦ

ਅੰਮ੍ਰਿਤਸਰ (ਕੋਮਲਜੀਤ ਕੌਰ, ਸਰਵਣ ਸਿੰਘ ਰੰਧਾਵਾ): ਅੱਜ ਦੇ ਸਮੇਂ ਵਿਚ ਅਹੁਦਾ ਮਿਲਦੇ ਹੀ ਲੋਕਾਂ ਦਾ ਰਹਿਣ-ਸਹਿਣ ਅਤੇ ਜ਼ਿੰਦਗੀ ਜਿਊਣ ਦਾ ਢੰਗ ਬਦਲ ਜਾਂਦਾ ਹੈ ਪਰ ਅੰਮ੍ਰਿਤਸਰ ਦੇ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਵਡਾਲਾ ਭਿੱਟੇਵੱਡ ਦਾ ਸਰਪੰਚ ਮਦਨ ਸਿੰਘ ਇਸ ਦੇ ਉਲਟ ਕਿਰਤ ਕਰਨ ਨੂੰ ਤਰਜੀਹ ਦਿੰਦਾ ਹੈ ਅਤੇ ਇਲਾਕੇ ਵਿਚ ਹੋਰਨਾਂ ਲਈ ਮਿਸਾਲ ਬਣਿਆ ਹੋਇਆ ਹੈ। 

ਦੱਸ ਦੇਈਏ ਕਿ 2019 ਵਿਚ ਹੋਈਆਂ ਚੋਣਾਂ ਦੌਰਾਨ ਮਦਨ ਸਿੰਘ ਸਰਪੰਚ ਚੁਣੇ ਗਏ ਸਨ। ਉਦੋਂ ਤੋਂ ਹੀ ਉਨ੍ਹਾਂ ਨੇ ਨਾ ਸਿਰਫ਼ ਅਪਣੇ ਪਿੰਡ ਦੇ ਵਿਕਾਸ ਕਾਰਜ ਕਰਵਾਏ ਸਗੋਂ ਹੱਥੀਂ ਕਿਰਤ ਕਰਨੀ ਵੀ ਇਸੇ ਤਰ੍ਹਾਂ ਹੀ ਜਾਰੀ ਰੱਖੀ। ਉਹ ਖਾਲਸਾ ਕਾਲਜ ਅੰਮ੍ਰਿਤਸਰ ਦੇ ਪਿਛਲੇ ਪਾਸੇ ਰਾਮਤੀਰਥ ਰੋਡ 'ਤੇ ਗੰਨੇ ਦੇ ਰਸ ਦੀ ਰੇਹੜੀ ਲਗਾਉਂਦੇ ਹਨ ਅਤੇ ਅਪਣੇ ਪ੍ਰਵਾਰ ਦਾ ਗੁਜ਼ਾਰਾ ਚਲਾਉਂਦੇ ਹਨ।

ਇਹ ਵੀ ਪੜ੍ਹੋ: ਥਾਣੇ 'ਚ ਮੇਰੇ ਕਪੜੇ ਲਾਹ ਕੇ 4 ਪੁਲਿਸ ਵਾਲਿਆਂ ਨੇ ਲਗਾਇਆ ਕਰੰਟ, 2 ਦਿਨ ਕੁੱਟਿਆ-ਮਾਰਿਆ : ਪੀੜਤ ਲੜਕੀ 

ਰੋਜ਼ਾਨਾ ਸਪੋਕਸਮੈਨ ਨਾਲ ਗਲਬਾਤ ਕਰਦਿਆਂ ਸਰਪੰਚ ਮਦਨ ਸਿੰਘ ਨੇ ਦਸਿਆ ਕਿ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਸੰਦੇਸ਼ 'ਕਿਰਤ ਕਰੋ, ਵੰਡ ਛਕੋ' ਨੂੰ ਅਪਣੇ ਜੀਵਨ ਵਿਚ ਅਪਣਾਇਆ ਹੈ ਅਤੇ ਉਹ ਕਰੀਬ 30 ਸਾਲ ਤੋਂ ਇਸ ਕਿੱਤੇ ਨਾਲ ਜੁੜੇ ਹੋਏ ਹਨ। ਮਦਨ ਸਿੰਘ ਦਾ ਕਹਿਣਾ ਹੈ ਕਿ ਪਿੰਡ ਲਈ ਮਿਲੀ ਗ੍ਰਾਂਟ ਉਨ੍ਹਾਂ ਨੇ ਇਮਾਨਦਾਰੀ ਨਾਲ ਵਰਤੀ ਹੈ ਅਤੇ ਤਕਰੀਬਨ 75 ਫ਼ੀ ਸਦੀ ਵਿਕਾਸ ਕਾਰਜ ਵੀ ਕਰਵਾ ਚੁੱਕੇ ਹਨ।

ਇਹ ਵੀ ਪੜ੍ਹੋ: ਦੋ ਘੰਟੇ ਪਏ ਮੀਂਹ ਨੇ ਜਲਥਲ ਕੀਤਾ ਲੁਧਿਆਣਾ, ਸੜਕਾਂ 'ਤੇ ਘੁੰਮ ਰਿਹਾ ਕੈਮੀਕਲ ਵਾਲਾ ਪਾਣੀ : ਸਾਂਸਦ ਰਵਨੀਤ ਸਿੰਘ ਬਿੱਟੂ

ਪੁਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਮਦਨ ਸਿੰਘ ਨੇ ਦਸਿਆ ਕਿ ਅਰਾਮਦਾਇਕ ਜ਼ਿੰਦਗੀ ਜਿਉਣੀ ਹਰ ਕਿਸੇ ਦੀ ਇੱਛਾ ਹੁੰਦੀ ਹੈ ਪਰ ਮੈਂ ਇਹ ਸੱਭ ਅਪਣੀ ਮਿਹਨਤ ਸਦਕਾ ਹੀ ਪ੍ਰਾਪਤ ਕਰਨਾ ਹੈ। ਜੇਕਰ ਪਰਮਾਤਮਾ ਨੇ ਇਥੋਂ ਤਕ ਪਹੁੰਚਾਇਆ ਹੈ ਤਾਂ ਮਿਹਨਤ 'ਤੇ ਬਲ 'ਤੇ ਉਹ ਗੱਡੀ ਵੀ ਖਰੀਦਣਗੇ ਪਰ ਲੋਕਾਂ ਦਾ ਪੈਸਾ ਲੋਕਾਂ ਲਈ ਹੀ ਵਰਤਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਮਿਹਨਤ ਕਰਨ ਨਾਲ ਕੋਈ ਨੀਵਾਂ ਨਹੀਂ ਹੁੰਦਾ ਸਗੋਂ ਸਾਡੇ ਬੱਚੇ ਵੀ ਸਾਨੂੰ ਦੇਖ ਕੇ ਮਿਹਨਤ ਦੇ ਰਾਹ 'ਤੇ ਤੁਰਦੇ ਹਨ। ਦੱਸ ਦੇਈਏ ਕਿ ਮਦਨ ਸਿੰਘ ਦੇ ਚਾਰ ਅਪਣੇ ਬੱਚੇ ਹਨ ਅਤੇ ਇਕ ਧੀ ਨੂੰ ਗੋਦ ਲਿਆ ਹੈ। ਉਨ੍ਹਾਂ ਦੇ ਬੱਚੇ ਪੜ੍ਹਾਈ ਦੇ ਨਾਲ-ਨਾਲ ਅਪਣੇ ਮਾਪਿਆਂ ਦੇ ਕੰਮ ਵਿਚ ਹੱਥ ਵੀ ਵਟਾਉਂਦੇ ਹਨ।

ਸਰਪੰਚ ਮਦਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੋਚ ਮੁਤਾਬਕ ਬਹੁਤ ਸਾਰੇ ਪਿੰਡ ਦੇ ਕੰਮ ਨੇਪਰੇ ਚੜ੍ਹ ਚੁੱਕੇ ਹਨ ਅਤੇ ਹੁਣ ਉਹ ਪਿੰਡ ਵਿਚ ਹੀ ਇਕ ਪੈਲੇਸ ਬਣਵਾਉਣਾ ਚਾਹੁੰਦੇ ਹਨ ਜਿਥੇ ਗ਼ਰੀਬ ਮਾਪੇ ਅਪਣੇ ਬੱਚਿਆਂ ਦਾ ਮੁਫ਼ਤ ਵਿਆਹ ਕਰ ਸਕਣ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement