ਐਸ.ਐਸ.ਸੀ. ਜੀ.ਡੀ.ਕਾਂਸਟੇਬਲ ਭਰਤੀ : 17 ਜੁਲਾਈ ਨੂੰ ਹੋਵੇਗਾ ਸਰੀਰਕ ਯੋਗਤਾ ਟੈਸਟ

By : KOMALJEET

Published : Jul 6, 2023, 3:08 pm IST
Updated : Jul 6, 2023, 3:08 pm IST
SHARE ARTICLE
representational Image
representational Image

ਪਰਫ਼ਾਰਮੈਂਸ ਦੇ ਅਧਾਰ 'ਤੇ ਹੋਵੇਗੀ ਚੋਣ 

ਜਲੰਧਰ : ਐ.ਐਸ.ਸੀ. ਜੀ.ਡੀ. ਕਾਂਸਟੇਬਲ ਭਰਤੀ ਤਹਿਤ, ਲਿਖਤੀ ਪ੍ਰੀਖਿਆ ਤੋਂ ਬਾਅਦ, ਸਰੀਰਕ ਯੋਗਤਾ ਟੈਸਟ, ਪੀਈਟੀ ਦਾ ਨਤੀਜਾ ਵੀ ਜਾਰੀ ਕੀਤਾ ਗਿਆ ਹੈ। ਜਿਨ੍ਹਾਂ ਉਮੀਦਵਾਰਾਂ ਨੇ ਇਹ ਪ੍ਰੀਖਿਆ ਦਿਤੀ ਸੀ, ਉਹ ਅਧਿਕਾਰਤ ਵੈੱਬਸਾਈਟ ssc.nic.in 'ਤੇ ਜਾ ਕੇ ਅਪਣਾ ਨਤੀਜਾ ਦੇਖ ਸਕਦੇ ਹਨ ਅਤੇ ਹੁਣ ਕੇਂਦਰੀ ਹਥਿਆਰਬੰਦ ਪੁਲਿਸ ਬਲ ਦੁਆਰਾ ਸਰੀਰਕ ਯੋਗਤਾ ਟੈਸਟ ਅਤੇ ਸਰੀਰਕ ਮਿਆਰੀ ਟੈਸਟ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਕਰੰਟ ਲੱਗਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ

ਇਸ ਟੈਸਟ ਲਈ, ਵਿਸਤ੍ਰਿਤ ਮੈਡੀਕਲ ਜਾਂਚ ਲਈ ਇਕ ਲੱਖ 46 ਹਜ਼ਾਰ ਤੋਂ ਵੱਧ ਮਹਿਲਾ ਅਤੇ ਪੁਰਸ਼ ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਸੀ.ਏ.ਪੀ.ਐਫ਼. ਦੀ ਨੋਟੀਫਿਕੇਸ਼ਨ ਅਨੁਸਾਰ,ਐ.ਐਸ.ਸੀ. ਜੀ.ਡੀ. ਕਾਂਸਟੇਬਲ 2023 ਦੀ ਭਰਤੀ ਵਿਚ ਪੀ.ਐਸ.ਟੀ. ਅਤੇ ਪੀ.ਈ.ਟੀ. ਲਈ ਚੁਣੇ ਗਏ ਉਮੀਦਵਾਰਾਂ ਦੀ ਵਿਸਤ੍ਰਿਤ ਮੈਡੀਕਲ ਜਾਂਚ 17 ਜੁਲਾਈ ਤੋਂ ਸ਼ੁਰੂ ਹੋਵੇਗੀ।

ਇਹ ਵੀ ਪੜ੍ਹੋ: ਵਿਜੀਲੈਂਸ ਵਲੋਂ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਵਕੀਲ ਵਿਰੁਧ ਕੇਸ ਦਰਜ 

ਮੈਡੀਕਲ ਟੈਸਟ ਵਿਚ ਸ਼ਾਮਲ ਉਮੀਦਵਾਰਾਂ ਦੇ ਦਸਤਾਵੇਜ਼ ਵੀ ਤਸਦੀਕ ਕੀਤੇ ਜਾਣਗੇ। ਇਸ ਤੋਂ ਬਾਅਦ, ਐ.ਐਸ.ਸੀ. ਜੀ.ਡੀ. ਕਾਂਸਟੇਬਲ ਭਰਤੀ ਵਿਚ ਅੰਤਿਮ ਚੋਣ ਤਿੰਨੇ ਪੜਾਅ ਦੀਆਂ ਪ੍ਰੀਖਿਆਵਾਂ ਵਿਚ ਪ੍ਰਦਰਸ਼ਨ ਦੇ ਆਧਾਰ 'ਤੇ ਕੀਤੀ ਜਾਵੇਗੀ।  ਦੱਸਣਯੋਗ ਹੈ ਕਿ ਇਸ ਵਿਚ ਕੰਪਿਊਟਰ ਆਧਾਰਿਤ ਪ੍ਰੀਖਿਆ ਹੋ ਚੁੱਕੀ ਜਦਕਿ ਸਰੀਰਕ ਅਤੇ ਮੈਡੀਕਲ ਟੈਸਟ ਬਾਕੀ ਹਨ। ਇਹ ਵੀ ਜ਼ਿਕਰਯੋਗ ਹੈ ਕਿ ਐ.ਐਸ.ਸੀ. ਜੀ.ਡੀ. ਕਾਂਸਟੇਬਲ ਪੀ.ਐਸ.ਟੀ. ਅਤੇ ਪੀ.ਈ.ਟੀ. ਪ੍ਰੀਖਿਆ 24 ਅਪ੍ਰੈਲ ਤੋਂ 8 ਮਈ 2023 ਤੱਕ ਕਰਵਾਈ ਗਈ ਸੀ। ਇਸ ਟੈਸਟ ਵਿਚ ਲਗਭਗ 4 ਲੱਖ ਉਮੀਦਵਾਰਾਂ ਨੇ ਭਾਗ ਲਿਆ ਸੀ।

Location: India, Punjab

SHARE ARTICLE

ਏਜੰਸੀ

Advertisement

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM

ਤੁਹਾਡਾ ਇਕ-ਇਕ ਵੋਟ ਕਿੰਨਾ ਜ਼ਰੂਰੀ ਹੈ ਦੇਸ਼ ਲਈ? ਖ਼ਾਸ ਪ੍ਰੋਗਰਾਮ ਰਾਹੀਂ ਵੋਟਰਾਂ ਨੂੰ ਕੀਤਾ ਗਿਆ ਜਾਗਰੂਕ

19 May 2024 10:24 AM

ਵੱਡੇ ਲੀਡਰਾਂ ਨੂੰ ਵਖ਼ਤ ਪਾਉਣ ਲਈ ਚੋਣਾਂ 'ਚ ਖੜ੍ਹ ਗਈ PhD ਪਕੌੜੇ ਵਾਲੀ ਕੁੜੀ, ਕਹਿੰਦੀ - 'ਹਵਾਵਾਂ ਬਦਲ ਦਵਾਂਗੀ!'

19 May 2024 9:57 AM

BBMB ਦੇ ਲਾਪਤਾ ਮੁਲਾਜ਼ਮ ਦੀ ਲ** ਨਹਿਰ 'ਚੋਂ ਹੋਈ ਬ**ਮਦ, ਪੀੜਤ ਪਰਿਵਾਰ ਨੇ ਇੱਕ ਔਰਤ ਖਿਲਾਫ ਮਾਮਲਾ ਕਰਵਾਇਆ ਦਰਜ

19 May 2024 9:51 AM
Advertisement