
ਈਵੀਐਮ ਮਸ਼ੀਨਾਂ ਅਤੇ ਕੇਵਲ ਪੇਪਰ ਟਰਾਇਲ ਮਸ਼ੀਨ ਲਗਾਉਣ ਨਾਲ ਭਾਜਪਾ ਵੱਲੋਂ ਕੀਤੀ ਜਾ ਰਹੀ ਧਾਂਧਲੀ ਰੁਕਣੀ ਨਹੀ ਬਲਕਿ ਪੇਪਰ ਟਰਾਇਲ ਮਸ਼ੀਨਾਂ 'ਚੋਂ ਨਿਕਲਣ ਵਾਲੇ............
ਲੁਧਿਆਣਾ : ਈਵੀਐਮ ਮਸ਼ੀਨਾਂ ਅਤੇ ਕੇਵਲ ਪੇਪਰ ਟਰਾਇਲ ਮਸ਼ੀਨ ਲਗਾਉਣ ਨਾਲ ਭਾਜਪਾ ਵੱਲੋਂ ਕੀਤੀ ਜਾ ਰਹੀ ਧਾਂਧਲੀ ਰੁਕਣੀ ਨਹੀ ਬਲਕਿ ਪੇਪਰ ਟਰਾਇਲ ਮਸ਼ੀਨਾਂ 'ਚੋਂ ਨਿਕਲਣ ਵਾਲੇ ਪੇਪਰਾਂ ਦੀ ਗਿਣਤੀ ਹੋਣਾਂ ਵੀ ਬਹੁਤ ਜ਼ਰੂਰੀ ਹੈ ਅਤੇ ਇਸਦੇ ਲਈ ਅਸੀਂ 15 ਅਗਸਤ ਤੋਂ ਪਹਿਲਾਂ ਸੁਪਰੀਮ ਕੋਰਟ ਕੇਸ ਦਰਜ ਕਰਵਾਉਣ ਜਾ ਰਹੇ ਹਾਂ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਡਾ: ਅੰਬੇਡਕਰ ਵਿੱਦਿਆ ਮੰਦਰ ਸਕੂਲ ਵਿਖੇ ਪਹੁੰਚੇ ਬਾਮਸੇਫ ਦੇ ਕੌਮੀਂ ਪ੍ਰਧਾਨ ਬਾਮਨ ਮੇਸ਼ਰਾਮ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਦੀ ਹਾਜ਼ਰੀ ਵਿੱਚ ਕੀਤਾ
ਜਿਥੇ ਉਹ 7 ਅਗਸਤ ਤੋਂ ਮੱਧ ਪ੍ਰਦੇਸ਼ ਤੋਂ ਦੇਸ਼ ਭਰ ਵਿੱਚ ਨਿਕਲਣ ਵਾਲੀ ਪਰਿਵਰਤਨ ਯਾਤਰਾ ਦੀਆਂ ਤਿਆਰੀਆਂ ਸਬੰਧੀ ਪਹੁੰਚੇ ਸਨ। ਉਨ੍ਹਾਂ ਦੱਸਿਆ ਕਿ ਸਾਲ 2014 ਵਿੱਚ ਭਾਜਪਾ ਦੀ ਵੱਡੀ ਜਿੱਤ ਈਵੀਐਮ ਮਸ਼ੀਨਾਂ ਦੀ ਗੜਬੜੀ ਵੱਲ ਸਾਫ ਸੰਕੇਤ ਕਰ ਰਹੀ ਸੀ ਅਤੇ ਉਦੋਂ ਹੀ ਧਿਆਨ ਵਿੱਚ ਆਇਆ ਸੀ ਕਿ ਅਕਤੂਬਰ 2013 ਨੂੰ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਈਵੀਐਮ ਮਸ਼ੀਨਾਂ ਨਾਲ ਪੇਪਰ ਟਰਾਇਲ ਮਸ਼ੀਨ ਲਗਾਏ ਬਗੈਰ ਪਾਰਦਰਸ਼ੀ ਨਤੀਜੇ ਨਹੀ ਆ ਸਕਦੇ। ਪਰ 2014 ਦੀਆਂ ਲੋਕ ਸਭਾ ਚੋਣਾਂ ਬਗੈਰ ਏਹ ਮਸ਼ੀਨ ਲਗਾਏ ਕਰਵਾਈਆਂ ਗਈਆਂ।
ਅਸੀ 2014 ਤੋਂ ਹੀ ਸਾਲ ਭਰ ਪੂਰੇ ਦੇਸ਼ ਵਿੱਚ ਈ ਵੀ ਐਮ ਮਸ਼ੀਨਾਂ ਤੇ ਪਾਬੰਧੀ ਲਗਾਉਣ ਅਤੇ ਲੋਕਾਂ ਨੂੰ ਜਗਾਉਣ ਲਈ ਜਨ ਜਾਗਰਣ ਅੰਦੋਲਨ ਕੀਤਾ। ਇਸ ਤੋਂ ਇਲਾਵਾ ਦੇਸ਼ ਭਰ ਤੋਂ ਇੱਕਠੇ ਕੀਤੇ ਡਾਟੇ ਦੇ ਆਧਾਰ 'ਤੇ ਅਸੀ ਚੰਡੀਗੜ੍ਹ, ਬੰਬਈ ਅਤੇ ਪਟਨਾ ਹਾਈ ਕੋਰਟ ਵਿੱਚ ਰਿਟ ਦਾਇਰ ਕੀਤੀ। ਚੰਡੀਗੜ੍ਹ ਹਾਈ ਕੋਰਟ ਨੇ ਕਿਹਾ ਕਿ ਏਹ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਦਾ ਮਾਮਲਾ ਵਿੱਚ ਹੈ ਜਿਸ 'ਤੇ ਅਸੀ ਫੈਸਲਾ ਨਹੀ ਦੇ ਸਕਦੇ ਤੁਹਾਨੂੰ ਇਸਦੇ ਲਈ ਸੁਪਰੀਮ ਕੋਰਟ ਜਾਣਾ ਚਾਹੀਦਾ ਹੈ ਤਾਂ ਅਸੀ ਸੁਪਰੀਮ ਕੋਰਟ ਗਏ ਜਿਥੇ 24 ਅਪ੍ਰੈਲ 2017 ਨੂੰ ਸਾਡੇ ਪੱਖ ਵਿੱਚ ਫੈਸਲਾ ਦਿੱਤਾ
ਕਿ ਈਵੀਐਮ ਮਸ਼ੀਨਾ ਨਾਲ 100 ਫੀਸਦੀ ਪੇਪਰ ਟਰਾਇਲ ਮਸ਼ੀਨ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਏਹ ਵੀ ਅਧੂਰਾ ਫੈਸਲਾ ਹੈ ਕਿਉਂਕਿ ਪੇਪਰ ਟਰਾਇਲ ਮਸ਼ੀਨ 'ਚੋਂ ਨਿਕਲੇ ਪੇਪਰਾਂ ਦੀ ਗਿਣਤੀ ਕਰਵਾਏ ਬਗੈਰ ਇਸਤੇ ਯਕੀਨ ਹੀ ਨਹੀ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪੂਰਾ ਫੈਸਲਾ ਲੈਣ ਭਾਵ ਇਨ੍ਹਾਂ ਪੇਪਰਾਂ ਦੀ ਗਿਣਤੀ ਕਰਵਾਉਣ ਲਈ ਵੀ ਅਸੀ 15 ਅਗਸਤ ਤੋਂ ਪਹਿਲਾਂ ਪਹਿਲਾਂ ਦੁਬਾਰਾ ਰਿੱਟ ਦਾਇਰ ਕਰਨ ਜਾ ਰਹੇ ਹਾਂ। ਇਸ ਮੌਕੇ ਸ: ਮਾਨ ਨੇ ਕਿਹਾ ਕਿ ਉਹ ਦੇਸ਼ ਭਰ ਵਿੱਚ ਇਸ ਪਰਿਵਰਤਨ ਯਾਤਰਾ ਦਾ ਸਵਾਗਤ ਕਰਨਗੇ ਅਤੇ ਇਸਦੇ ਮਨੋਰਥ ਨੂੰ ਪੂਰਾ ਕਰਨ ਲਈ ਕੰਮ ਕਰਨਗੇ।
ਉਨ੍ਹਾਂ ਕਿਹਾ ਕਿ ਸ੍ਰੀ ਮੇਸ਼ਰਾਮ ਜੋ ਮਿਸ਼ਨ ਲੈ ਕੇ ਚੱਲ ਰਹੇ ਹਨ ਉਹ ਸ੍ਰੋਮਣੀ ਕਮੇਟੀ ਨੂੰ ਲੈ ਕੇ ਚੱਲਣਾ ਚਾਹੀਦਾ ਸੀ ਪਰ ਉਸਨੇ ਅਜਿਹਾ ਨਹੀ ਕੀਤਾ। ਹੁਣ ਅਸੀ ਸ੍ਰੀ ਮੇਸ਼ਰਾਮ ਨਾਲ ਮਿਲ ਕੇ ਏਹ ਮਿਸ਼ਨ ਲੈ ਕੇ ਚੱਲੇ ਹਾਂ। ਇਸ ਮੌਕੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਅਮਰੀਕ ਸਿੰਘ ਬੱਲੋਵਾਲ, ਜਿਲ੍ਹਾ ਪ੍ਰਧਾਨ ਜਸਵੰਤ ਸਿੰਘ ਚੀਮਾ, ਗੁਰਮੇਲ ਸਿੰਘ ਸੰਧੂ, ਰਾਜੀਵ ਕੁਮਾਰ ਲਵਲੀ, ਜੋਗਿੰਦਰ ਰਾਏ, ਸਾਬਕਾ ਵਿਧਾਇਕ ਸਿੰਗਾਰਾ ਰਾਮ ਸੰਹੂਗੜਾ, ਗੁਰਜੰਟ ਸਿੰਘ ਕੱਟੂ, ਨਵਦੀਪ ਸਿੰਘ ਬਾਜਵਾ,
ਗੁਰਸੇਵਕ ਸਿੰਘ ਆਨੰਦਪੁਰੀ, ਕੁਲਵੰਤ ਸਿੰਘ ਸਲੇਮਟਾਬਰੀ, ਪਰਮਿੰਦਰ ਸਿੰਘ, ਰਣਜੀਤ ਸਿੰਘ, ਸੁਖਦੇਵ ਸਿੰਘ ਮਹਿਰਾ, ਦਲਵਿੰਦਰ ਸਿੰਘ, ਇੰਦਰਜੀਤ ਐਡਵੋਕੇਟ, ਮੋਫੀਨ ਫਾਰੁੱਕੀ ਐਡਵੋਕੇਟ, ਇੰਦਰਜੀਤ ਲਗਾਂਹ, ਲਲਿਤ ਮੋਹਣ ਸਿੰਘ, ਹਰਬੰਸ ਸਿੰਘ ਗਿੱਲ, ਬਿੰਦਰ ਪ੍ਰੀਤ, ਲਾਡੀ ਰਾਠੋਰ, ਡਾ. ਤਰਸੇਮ ਸਿੰਘ ਆਦਿ ਹਾਜ਼ਰ ਸਨ।