
ਮੋਗਾ ਪੁਲਿਸ ਦੁਆਰਾ ਸ਼ਰਾਬ ਦਾ ਗ਼ੈਰਕਾਨੂੰਨੀ ਧੰਦਾ ਕਰਨ ਵਾਲੇ ਤਸਕਰਾਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ
ਮੋਗਾ: ਮੋਗਾ ਪੁਲਿਸ ਦੁਆਰਾ ਸ਼ਰਾਬ ਦਾ ਗ਼ੈਰਕਾਨੂੰਨੀ ਧੰਦਾ ਕਰਨ ਵਾਲੇ ਤਸਕਰਾਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਐਕਸਾਈਜ ਵਿਭਾਗ ਮੋਗਾ ਨੇ ਇੱਕ ਕਾਰ ਨੂੰ ਕਾਬੂ ਕਰਕੇ ਉਤਰਾਖੰਡ ਦੀ ਬਣੀ 30 ਪੇਟੀਆਂ ਸ਼ਰਾਬ ਸਹਿਤ ਤਿੰਨ ਤਸਕਰਾਂ ਨੂੰ ਦਬੋਚ ਲਿਆ। ਜਦੋਂ ਕਿ ਇੱਕ ਕਾਬੂ ਨਹੀਂ ਆ ਸਕਿਆ। ਦਸਿਆ ਜਾ ਰਿਹਾ ਹੈ ਕੇ ਪੁਲਿਸ ਨੇ ਮਾਮਲਾ ਦਰਜ਼ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
liquor
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਕਸਾਈਜ ਵਿਭਾਗ ਦੇ ਸਹਾਇਕ ਥਾਣੇਦਾਰ ਰਾਜ ਸਿੰਘ ਨੇ ਦੱਸਿਆ ਕਿ ਜਦੋਂ ਉਹ ਹਵਲਦਾਰ ਬਲਜਿੰਦਰ ਸਿੰਘ ,ਗੋਬਿੰਦ ਰਾਮ ਅਤੇ ਜਰਨੈਲ ਸਿੰਘ ਦੇ ਨਾਲ ਇਲਾਕੇ ਵਿੱਚ ਗਸ਼ਤ ਕਰਦੇ ਬੁਘੀਪੁਰਾ ਚੌਕ ਦੇ ਨਜਦੀਕ ਜਾ ਰਹੇ ਸਨ ਤਾਂ ਉਨ੍ਹਾਂ ਨੇ ਸ਼ੰਕਾ ਦੇ ਆਧਾਰ ਉੱਤੇ ਇੱਕ ਗੜਵਾ ਕਾਰ ਨੂੰ ਰੋਕਿਆ ਅਤੇ ਤਲਾਸ਼ੀ ਲੈਣ ਉੱਤੇ ਉਸ ਵਿੱਚ ਵਿੱਚੋ 30 ਪੇਟੀਆਂ ਸ਼ਰਾਬ ਜੋ ਕੇ ਉਤਰਾਖੰਡ ਦੀ ਬਣੀ ਹੋਈ ਸੀ,
Arrested
ਬਰਾਮਦ ਕਰਨ ਦੇ ਇਲਾਵਾ ਤਿੰਨ ਸ਼ਰਾਬ ਤਸਕਰਾਂ ਜਗਦੀਪ ਸਿੰਘ ਨਿਵਾਸੀ ਪਿੰਡ ਚੁਪਕੀਤੀ ,ਰਵਿੰਦਰ ਸਿੰਘ ਨਿਵਾਸੀ ਬੇਦੀ ਨਗਰ ਮੋਗਾ , ਕਮਲਜੀਤ ਸਿੰਘ ਉਰਫ ਬਲਜੀਤ ਸਿੰਘ ਨੂੰ ਗਿਰਫਤਾਰ ਕਰ ਲਿਆ। ਜਦੋਂ ਕਿ ਜਸਵਿੰਦਰ ਸਿੰਘ ਉਰਫ ਛਿੰਦਰ ਸਾਬਕਾ ਸਰਪੰਚ ਬੁੱਟਰ ਪੁਲਿਸ ਦੇ ਕਾਬੂ ਨਹੀਂ ਆ ਪਾਇਆ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਪੁੱਛਗਿਛ ਕਰਨ ਉੱਤੇ ਤਸਕਰਾਂ ਨੇ ਦੱਸਿਆ ਕਿ ਉਕਤ ਸ਼ਰਾਬ ਉਹ ਪਿੰਡ ਬੁੱਟਰ ਤੋਂ ਲੈ ਕੇ ਆਏ ਸਨ ਅਤੇ ਇਸ ਸ਼ਰਾਬ ਨੂੰ ਅੱਗੇ ਸਪਲਾਈ ਕਰਨ ਲਈ ਜਾ ਰਹੇ ਸਨ ਕਿ ਪੁਲਿਸ ਦੇ ਕਾਬੂ ਆ ਗਏ।
arrested
ਇਸ ਸੰਬੰਧ ਵਿੱਚ ਮੋਗਾ ਪੁਲਿਸ ਦੁਆਰਾ ਚਾਰਾਂ ਤਸਕਰਾਂ ਦੇ ਖਿਲਾਫ ਐਕਸਾਈਜ ਐਕਟ ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਸਹਾਇਕ ਥਾਣੇਦਾਰ ਬਾਜ ਸਿੰਘ ਨੇ ਦੱਸਿਆ ਕਿ ਅੱਜ ਗਿਰਫਤਾਰ ਕੀਤੇ ਗਏ ਤਿੰਨ ਤਸਕਰਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਤਿੰਨਾਂ ਨੂੰ 20 ਅਗਸਤ ਤੱਕ ਜੁਡੀਸ਼ੀਅਲ ਹਿਰਾਸਤ ਭੇਜਣ ਦਾ ਆਦੇਸ਼ ਦਿੱਤਾ।
liquor
ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਭਗੌੜੇ ਸਾਬਕਾ ਸਰਪੰਚ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਜਿਸ ਦੇ ਕਾਬੂ ਆਉਣ ਉੱਤੇ ਹੋਰ ਵੀ ਸ਼ਰਾਬ ਤਸਕਰੀ ਦੇ ਸੁਰਾਖ ਮਿਲਣ ਦੀ ਸੰਭਾਵਨਾ ਹੈ। ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕੇ ਸਾਡੀ ਟੀਮ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। `ਤੇ ਛੇਤੀ ਤੋਂ ਛੇਤੀਂ ਇਸ ਮਾਮਲੇ ਨਾਲ ਨਜਿੱਠਿਆ ਜਾਵੇਗਾ।