
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਕਿ ਗ਼ੈਰਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਵਾਲਿਆਂ ਨੂੰ ਅਜਿਹਾ ਕਰਨ ਦੇ ਅੰਜਾਮ ਭੁਗਤਣੇ ਹੀ...
ਬ੍ਰਿਜਵਾਟਰ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਕਿ ਗ਼ੈਰਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਵਾਲਿਆਂ ਨੂੰ ਅਜਿਹਾ ਕਰਨ ਦੇ ਅੰਜਾਮ ਭੁਗਤਣੇ ਹੀ ਪੈਣਗੇ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਅਪਣੇ ਸ਼ੈਤਾਨੀ ਮੰਤਵ ਨੂੰ ਪੂਰਾ ਕਰਨ ਲਈ ਬੱਚਿਆਂ ਦਾ ਪ੍ਰਯੋਗ ਕਰ ਰਹੇ ਹਨ।ਟਰੰਪ ਦਾ ਅੱਜ ਦਾ ਇਹ ਟਵੀਟ ਸਰਕਾਰ ਦੇ ਉਸ ਬਿਆਨ ਤੋਂ ਕਈ ਦਿਨ ਬਾਅਦ ਆਇਆ ਹੈ ਜਿਸ 'ਚ ਕਿਹਾ ਗਿਆ ਸੀ ਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਅਮਰੀਕਾ-ਮੈਕਸਿਕੋ ਸਰਹੱਦ 'ਤੇ ਪ੍ਰਵਾਰ ਤੋਂ ਵਿਛੋੜੇ ਗਏ 1800 ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨਾਲ ਮਿਲਾ ਦਿਤਾ ਗਿਆ ਹੈ। ਹਾਲਾਂਕਿ ਸੈਂਕੜੇ ਬੱਚੇ ਅਜੇ ਵੀ ਅਪਣੇ ਪ੍ਰਵਾਰ ਤੋਂ ਦੂਰ ਹਨ।
Donald Trump
ਟਵਿੱਟਰ 'ਤੇ ਕਈ ਦਿਨ ਖ਼ਾਮੋਸ਼ ਰਹਿਣ ਮਗਰੋਂ ਟਰੰਪ ਨੇ ਅੱਜ ਕਿਹਾ, ''ਕ੍ਰਿਪਾ ਕਰ ਕੇ ਸਮਝਣ ਦੀ ਕੋਸ਼ਿਸ਼ ਕਰੋ ਕਿ ਗ਼ੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਟੱਪਣ ਵਾਲਿਆਂ ਨੂੰ ਨਤੀਜੇ ਭੁਗਤਣੇ ਹੀ ਪੈਣਗੇ, ਭਾਵੇਂ ਉਨ੍ਹਾਂ ਨਾਲ ਬੱਚੇ ਹੋਣ ਜਾਂ ਨਾ ਹੋਣ ਅਤੇ ਜ਼ਿਆਦਾਤਰ ਇਨ੍ਹਾਂ ਬੱਚਿਆਂ ਨੂੰ ਅਪਣੇ ਸ਼ੈਤਾਨੀ ਇਰਾਦਿਆਂ ਲਈ ਵਰਤਦੇ ਹਨ।'' ਉਨ੍ਹਾਂ ਅਮਰੀਕਾ ਦੇ ਪ੍ਰਵਾਸੀਆਂ ਬਾਰੇ ਕਾਨੂੰਨ ਨੂੰ ਦੁਨੀਆਂ ਦਾ ਸੱਭ ਤੋਂ ਘਟੀਆ ਕਾਨੂੰਨ ਦਸਿਆ ਅਤੇ ਕਿਹਾ ਕਿ ਦੇਸ਼ ਦੀ ਸੰਸਦ ਨੂੰ ਇਸ 'ਚ ਤਬਦੀਲੀ ਕਰਨੀ ਹੀ ਹੋਵੇਗੀ। (ਪੀਟੀਆਈ)