ਕੈਪਟਨ ਅਮਰਿੰਦਰ ਸਿੰਘ ਵਲੋਂ 'ਪੰਜਾਬ ਦਾ ਮਾਣ' ਪ੍ਰੋਗਰਾਮ ਦਾ ਆਗਾਜ਼
Published : Aug 6, 2020, 11:00 am IST
Updated : Aug 6, 2020, 11:00 am IST
SHARE ARTICLE
Captain Amrinder Singh
Captain Amrinder Singh

ਸੂਬਾ ਸਰਕਾਰ ਤੇ 'ਯੁਵਾਹ' ਵਲੋਂ ਨੌਜਵਾਨਾਂ ਦੇ ਵਿਕਾਸ ਲਈ ਸਾਂਝਾ ਉਪਰਾਲਾ

ਚੰਡੀਗੜ੍ਹ, 5 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁਧਵਾਰ ਨੂੰ ਵੀਡੀਉ ਕਾਨਫ਼ਰੰਸਿੰਗ ਰਾਹੀਂ 'ਪੰਜਾਬ ਦਾ ਮਾਣ' ਪ੍ਰੋਗਰਾਮ ਦਾ ਆਗਾਜ਼ ਕੀਤਾ ਜੋ ਕਿ ਯੁਵਕ ਸੇਵਾਵਾਂ ਅਤੇ ਖੇਡ ਵਿਭਾਗ ਤੇ 'ਯੁਵਾਹ'- ਜੋ ਕਿ ਯੂਨੀਸੈਫ, ਯੂ.ਐਨ. ਏਜੰਸੀਆਂ, ਸਿਵਲ ਸੁਸਾਇਟੀ ਦੇ ਸੰਗਠਣਾਂ ਅਤੇ ਨਿਜੀ ਖੇਤਰ ਦਾ ਉਦਮ ਹੈ, ਦੀ ਸਾਂਝੀ ਕੋਸ਼ਿਸ਼ ਹੈ।

ਪੰਜਾਬ ਦੀ ਨੌਜਵਾਨੀ ਲਈ ਸਰਵੋਤਮ ਮੌਕੇ ਮੁਹੱਈਆ ਕਰਵਾਉਣ 'ਤੇ ਕੇਂਦਰਤ ਇਸ ਪ੍ਰਾਜੈਕਟ ਤਹਿਤ ਨੌਜਵਾਨਾਂ ਨੂੰ ਉਨ੍ਹਾਂ ਦੇ ਸੁਪਨੇ ਪੂਰੇ ਕਰਨ ਅਤੇ ਅਪਣੇ ਭਾਈਚਾਰੇ ਵਿਚ ਬਦਲਾਅ ਦੇ ਦੂਤ ਬਣਨ ਤੇ ਇਸ ਤੋਂ ਇਲਾਵਾ ਹੋਰ ਨੌਜਵਾਨਾਂ ਨੂੰ ਅਪਣੇ ਜੀਵਨ ਦਾ ਮਕਸਦ ਹਾਸਲ ਕਰਵਾਉਣ ਲਈ ਮਦਦ ਕੀਤੀ ਜਾਵੇਗੀ। ਇਸ ਉਦਮ ਦੀ ਸ਼ੁਰੂਆਤ ਯੂ-ਰਿਪੋਰਟ ਦੀ ਮਦਦ ਨਾਲ ਕੀਤੇ ਜਾਣ ਵਾਲੇ ਇਕ ਸਰਵੇਖਣ ਤੋਂ ਕੀਤੀ ਜਾਵੇਗੀ ਜਿਸ ਵਿਚ ਯੁਵਾਹ ਅਤੇ ਯੂਨੀਸੈਫ ਵੀ ਮਦਦਗਾਰ ਹੋਣਗੇ ਅਤੇ ਪੰਜਾਬ ਦੇ ਨੌਜਵਾਨ ਵਰਗ ਨੂੰ ਦਰਪੇਸ਼ ਚੁਣੌਤੀਆਂ ਦੀ ਸੁਣਵਾਈ ਕਰਦੇ ਹੋਏ ਉਨ੍ਹਾਂ ਦੀਆਂ ਇੱਛਾਵਾਂ ਜਾਣਨ ਦੀ ਕੋਸ਼ਿਸ਼ ਕਰਨਗੇ।

ਪੰਜਾਬ ਲਈ ਯੂ-ਰਿਪੋਰਟ ਨੂੰ ਸੂਬੇ ਦੇ ਨੌਜਵਾਨਾਂ ਦੇ ਜੀਵਨ ਲਈ ਬੇਹੱਦ ਅਸਰਦਾਰ ਸਾਬਤ ਹੋਣ ਵਾਲੀਆਂ ਨੀਤੀਆਂ ਨਿਰਧਾਰਤ ਕਰਨ ਅਤੇ ਸਮੱਸਿਆਵਾਂ ਦੇ ਹੱਲ ਲੱਭਣ ਪੱਖੋਂ ਬੇਹੱਦ ਅਹਿਮ ਮੌਕਾ ਦਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਨੌਜਵਾਨ ਵਰਗ ਲਈ ਰੁਜ਼ਗਾਰ ਮੁਹੱਈਆ ਕਰਨ ਅਤੇ ਉਨ੍ਹਾਂ ਅੰਦਰ ਲੁਕੀ ਉੱਦਮਤਾ ਦੀ ਭਾਵਨਾ ਨੂੰ ਉਜਾਗਰ ਕਰਨ ਲਈ ਪੰਜਾਬ ਸਰਕਾਰ, ਯੂ.ਐਨ. ਏਜੰਸੀਆਂ, ਨਿਜੀ ਖੇਤਰ ਅਤੇ ਸਿਵਲ ਸੁਸਾਇਟੀ ਸੰਗਠਨਾਂ ਵੱਲੋਂ ਗੰਭੀਰ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਯੁਵਾਹ ਸਾਂਝੇਦਾਰੀ ਵਲੋਂ ਅਪਣੇ ਕਰੀਅਰ ਗਾਈਡੈਂਸ ਪੋਰਟਲ ਜ਼ਰੀਏ ਹੁਣ ਤਕ ਪੂਰੇ ਭਾਰਤ ਵਿਚ 15 ਮਿਲੀਅਨ ਨੌਜਵਾਨਾਂ ਨੂੰ ਅਪਣਾ ਕੈਰੀਅਰ ਸੰਵਾਰਨ ਲਈ ਮੌਕੇ ਮੁਹਈਆ ਕਰਵਾਉਣ ਵਿਚ ਮਦਦ ਕੀਤੀ ਗਈ ਹੈ ਅਤੇ ਛੇਤੀ ਹੀ ਇਹ ਸੁਵਿਧਾ ਪੰਜਾਬ ਦੇ ਨੌਜਵਾਨਾਂ ਨੂੰ ਬਿਨਾਂ ਕਿਸੇ ਕੀਮਤ ਦੇ ਹਾਸਲ ਹੋਵੇਗੀ।

ਮੁੱਖ ਮੰਤਰੀ ਨੇ ਰੁਜ਼ਗਾਰ ਉਤਪੱਤੀ ਨੂੰ ਅਪਣੀ ਸਰਕਾਰ ਦੀ ਇਕ ਬੇਹੱਦ ਅਹਿਮ ਪਹਿਲ ਦਸਦੇ ਹੋਏ ਕਿਹਾ ਕਿ ਇਸ ਰਾਹੀਂ ਘਰ ਘਰ ਰੁਜ਼ਗਾਰ ਯੋਜਨਾ ਤਹਿਤ ਸੂਬੇ ਦੇ ਨੌਜਵਾਨਾਂ ਲਈ ਲੱਖਾਂ ਹੀ ਨੌਕਰੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਅੱਗੇ ਜਾਣਕਾਰੀ ਦਿਤੀ ਕਿ ਲਾਕਡਾਊਨ ਦੌਰਾਨ ਵੀ 13 ਹਜ਼ਾਰ ਨੌਕਰੀਆਂ ਅਤੇ 22 ਹਜ਼ਾਰ ਸਵੈ-ਰੁਜ਼ਗਾਰ ਦੇ ਵਸੀਲੇ ਸੂਬੇ ਦੇ ਨੌਜਵਾਨਾਂ ਨੂੰ ਉਪਲਬੱਧ ਕਰਵਾਏ ਗਏ ਸਨ।

7ਵੇਂ ਰੁਜ਼ਗਾਰ ਮੇਲੇ ਸਬੰਧੀ ਰਜਿਸਟਰੇਸ਼ਨ ਦੀ ਪ੍ਰਕ੍ਰਿਆ ਚਾਲੂ ਹੈ ਅਤੇ ਇਸ ਰੁਜ਼ਗਾਰ ਮੇਲੇ ਤੋਂ 50 ਹਜ਼ਾਰ ਨੌਕਰੀਆਂ ਸਿਰਜੇ ਜਾਣ ਦੀ ਉਮੀਦ ਹੈ। ਪੰਜਾਬ ਦੇ ਆਰਥਕ ਵਿਕਾਸ ਲਈ ਉਦਯੋਗੀਕਰਨ, ਜਿਸ ਦੀ ਦੌੜ ਵਿਚ ਆਪਣੀ ਵੰਡ ਦੌਰਾਨ ਸੂਬਾ ਆਪਣਾ ਉਦਯੋਗਿਕ ਖੇਤਰ ਹਰਿਆਣਾ ਹੱਥੋਂ ਗੁਆ ਬੈਠਿਆ ਸੀ, ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਦੇ ਮਾਹੌਲ ਵਿਚ ਪੰਜਾਬ ਦੇ ਉਦਯੋਗਾਂ ਨੂੰ ਆਪਣੇ ਪੈਰੀਂ ਕਰਨ ਲਈ ਮੌਂਟੇਕ ਸਿੰਘ ਆਹਲੂਵਾਲੀਆ ਕਮੇਟੀ ਵੀ ਉਪਰਾਲੇ ਕਰ ਰਹੀ ਹੈ। ਇਸ ਮੌਕੇ ਸੂਬੇ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੀ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement