
ਪੀਪੀ ਗੋਲਡੀ ਦੀ NGO ਨੂੰ ਲੈ ਕੇ ਕ੍ਰਿਸ਼ਨ ਲਾਲ ਚੌਧਰੀ ਨੇ ਕੀਤੇ ਹੈਰਾਨੀਜਨਕ ਖੁਲਾਸੇ
ਚੰਡੀਗੜ੍ਹ: ਵਿਵਾਦਾਂ ’ਚ ਚੱਲ ਰਹੇ PP ਗੋਲਡੀ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਜਿਥੇ ਅੱਜ ਇਕ NRI ਬਘੇਲ ਸਿੰਘ ਨੇ ਲਾਇਵ ਹੋ ਕੇ ਵੱਡੇ ਖੁਲਾਸੇ ਕੀਤੇ ਹਨ। ਉਹਨਾਂ ਦਾ ਕਹਿਣਾ ਹੈ ਇਹ NGO ਰਜਿਸਟਰਡ ਨਹੀਂ ਹੈ। ਇਹ NGO ਦੇ ਨਾਮ ਤੇ ਪੈਸੇ ਖਾਂਦੇ ਹਨ ਜਿਸ ਦਾ ਮੁੱਦਾ ਚੁੱਕ ਸਾਬਕਾ SHO ਕ੍ਰਿਸ਼ਨ ਲਾਲ ਚੌਧਰੀ ਨੇ ਸਰਕਾਰ ਅੱਗੇ ਵੱਡੀ ਮੰਗ ਰੱਖ ਦਿਤੀ ਹੈ।
Ex SHO
ਉਹਨਾਂ ਦਾ ਕਹਿਣਾ ਹੈ ਕੇ 2018 ਤੋਂ ਇਹ NGO ਕੰਮ ਕਰ ਰਹੀ ਹੈ। ਉਸ ਵੇਲੇ ਦੇ ਪੁਲਿਸ ਅਫ਼ਸਰ ਤੇ ਵੀ ਮੁਕੱਦਮਾ ਹੋਣਾ ਚਾਹੀਦਾ ਹੈ ਜਿਸ ਨੇ ਇਹਨਾਂ ਨੂੰ ਆਜ਼ਾਦੀ ਦਿੱਤੀ ਕਿ ਉਹ ਬਿਨਾਂ ਰਜਿਸਟ੍ਰੇਸ਼ਨ ਦੇ ਇਹ NGO ਚਲਾ ਸਕਣ। ਸਾਬਕਾ SHO ਕ੍ਰਿਸ਼ਨ ਲਾਲ ਚੌਧਰੀ ਨੇ ਕਿਹਾ ਕਿ ਸਰਕਾਰ ਨੇ ਇਹ ਐਨਜੀਓ ਰਜਿਸਟਰਡ ਕਿਉਂ ਨਹੀਂ ਕਰਵਾਈ?
PP Goldy
ਜਦੋਂ ਦੀ ਐਨਜੀਓ ਚਲ ਰਹੀ ਹੈ ਉਦੋਂ ਤੋਂ ਇਸ ਦਾ ਹਿਸਾਬ-ਕਿਤਾਬ ਕਿਸ ਕੋਲ ਹੈ ਇਸ ਬਾਰੇ ਵੀ ਕੋਈ ਜਾਣਕਾਰੀ ਅਜੇ ਤਕ ਸਾਹਮਣੇ ਨਹੀਂ ਆਈ। ਪਿਛਲੇ ਦਿਨਾਂ ਵਿਚ ਵੀ ਐਸਐਚਓ ਨੇ ਪੁਨੀਤ, ਗੋਲਡੀ ਤੇ ਅਨਮੋਲ ਕਵਾਤਰਾ ਤੇ ਕਈ ਸਵਾਲ ਖੜ੍ਹੇ ਕੀਤੇ ਸਨ। ਉਹਨਾਂ ਕਿਹਾ ਸੀ ਕਿ ਉਹਨਾਂ ਕੋਲ ਵਿਦੇਸ਼ਾਂ ਤੋਂ ਕਈ ਫੋਨ ਤੇ ਕਈ ਰਿਕਾਰਡਿੰਗਾਂ ਆਈਆਂ ਹਨ ਕਿ ਉਹਨਾਂ ਦੀ ਗੱਲ ਪ੍ਰਸ਼ਾਸਨ ਤੇ ਸਰਕਾਰ ਤਕ ਪਹੁੰਚਾਈ ਜਾਵੇ।
PP Goldy
ਉਹਨਾਂ ਸਵਾਲ ਚੁੱਕਿਆ ਕਿ ਉਹ ਸੇਵਾ ਬਿਨਾਂ ਵੀਡੀਓ ਤੋਂ ਕਿਉਂ ਨਹੀਂ ਕਰਦੇ, ਸੇਵਾ ਸਮੇਂ ਵੀਡੀਓ ਬਣਾਉਣ ਜ਼ਰੂਰੀ ਕਿਉਂ ਹੈ। ਜਦੋਂ ਐਨਆਰਆਈਜ਼ ਸਮਾਜ ਸੇਵੀਆਂ ਨੂੰ ਫੋਨ ਕਰਦੇ ਹਨ ਤਾਂ ਉਹਨਾਂ ਦਾ ਫੋਨ ਕਿਉਂ ਨਹੀਂ ਚੁੱਕਿਆ ਜਾਂਦਾ। ਇਸ ਤੋਂ ਬਾਅਦ ਪੀਪੀ ਗੋਲਡੀ, ਅਨਮੋਲ ਕਵਾਤਰਾ, ਪੀਪੀ ਪੁਨੀਤ ਨੇ ਲਾਈਵ ਹੋ ਕੇ ਇਸ ਤੇ ਵਿਰੋਧੀਆਂ ਨੂੰ ਠੋਕਵਾਂ ਜਵਾਬ ਦਿੱਤਾ ਹੈ।
PP Puneet
ਅਨਮੋਲ ਕਵਾਤਰਾ, ਪੀਪੀ ਗੋਲਡੀ ਤੇ ਪੀਪੀ ਪੁਨੀਤ ਨੇ ਕਿਹਾ ਕਿ ਉਹਨਾਂ ਵੱਲੋਂ ਸੇਵਾ ਕਦੇ ਵੀ ਬੰਦ ਨਹੀਂ ਹੋਵੇਗੀ ਸਗੋਂ ਉਹ ਹੋਰ ਵਧਾ ਕੇ ਲੋਕਾਂ ਦੀ ਮਦਦ ਕਰਨਗੇ। ਜਿਸ ਨੂੰ ਲੈ ਕੇ ਸਾਰੇ ਪਾਸੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸੀ ਪਰ ਹੁਣ ਇਸ ਨੌਜਵਾਨ ਦੀ ਇਹ ਵੀਡੀਓ ਨੇ ਇਸ ਵਿਵਾਦ ਨੂੰ ਇਕ ਨਵੇ ਮੋੜ ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਇਸ ਵੀਡੀਓ ਵਿਚਲੇ ਸ਼ਕਸ ਵੱਲੋਂ ਜੋ ਦਾਅਵੇ ਕੀਤੇ ਜਾ ਰਹੇ ਨੇ ਉਨ੍ਹਾਂ ’ਚ ਕਿੰਨੀ ਕੁ ਸਚਾਈ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।