
ਜੋਤੀ ਸਰੂਪ ਕੰਨਿਆ ਆਸਰਾ ਖਰੜ 'ਚ ਟੀਪ ਫ਼ਾਈਟ ਫ਼ਾਰ ਰਾਈਟ ਨੇ ਧੀਆਂ ਦੀਆਂ ਤੀਆਂ ਮਨਾਈਆਂ
ਚੰਡੀਗੜ੍ਹ, 5 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ): ਅੱਜ ਸਾਡੀ ਸੰਸਥਾ ਵਲੋਂ ਕੰਨਿਆ ਆਸਰਾ ਦੇ ਬੱਚਿਆਂ ਨਾਲ ਧੀਆਂ ਦੀਆਂ ਤੀਆਂ ਮਨਾਈਆਂ ਗਈਆਂ | ਜਿਥੇ ਨਾ ਸਿਰਫ਼ ਪੰਜਾਬੀ ਸਭਿਆਚਾਰ ਦਾ ਰੰਗ ਬਿਖੇਰਿਆ ਬਲਕਿ ਬੱਚਿਆਂ ਦੀ ਪੰਜਾਬੀ ਸਭਿਆਚਾਰ ਅਤੇ ਮਾਂ ਬੋਲੀ ਨਾਲ ਸਬੰਧਤ ਜਾਣਕਾਰੀ ਵੀ ਪਰਖੀ ਗਈ | ਕਲਾ ਦੇ ਨਾਲ ਨਾਲ ਸੂਝ-ਬੂਝ ਦੀ ਪਰਖ ਕਰ ਕੇ ਸੁਨੱਖੀ ਮੁਟਿਆਰ, ਗਿੱਧਿਆ ਦੀ ਰਾਣੀ, ਸੁਰੀਲੀ ਅਵਾਜ਼, ਰੰਗੋਲੀ, ਮਹਿੰਦੀ ਅਤੇ ਕਿੱਕਲੀ ਅਤੇ ਗੀਤਾਂ ਵਾਲੀ ਕੁਰਸੀ ਮੁਕਾਬਲੇ ਕਰਵਾਏ | ਇਹ ਪ੍ਰੋਗਰਾਮ ਨਾਂ ਸਿਰਫ਼ ਬੱਚੀਆਂ ਦੇ ਅਨੰਦ ਅਤੇ ਖ਼ੁਸ਼ੀ ਮਾਨਣ ਲਈ ਸੀ ਬਲਕਿ ਉਨ੍ਹਾਂ ਨੂੰ ਪੰਜਾਬੀ ਸਭਿਆਰਚਾਰ ਅਤੇ ਮਾਂ ਬੋਲੀ ਨਾਲ ਜੋੜਨ ਦਾ ਉਪਰਾਲਾ ਸੀ ਜੋ ਹੁਣ ਤੋਂ ਹਰ ਸਾਲ 20 ਸਾਉਣ ਨੂੰ ਮਨਾਇਆ ਜਾਇਆ ਕਰੇਗਾ | ਨੂਰਦੀਪ ਸੁਨੱਖੀ ਮੁਟਿਆਰ, ਰਮਨਦੀਪ ਨੇ ਰੰਗੋਲੀ, ਉਛਾ ਨੇ ਗਿੱਧਿਆਂ ਦੀ ਰਾਣੀ ਦੇ ਖ਼ਿਤਾਬ ਜਿੱਤੇ |