ਖ਼ਬਰਾਂ |

ਤਾਜ਼ਾ |

PSPCL ਵੱਲੋਂ ਆਪਣੇ ਫੈਮਲੀ ਪੈਨਸ਼ਨਰਾਂ ਲਈ ਵਿਸ਼ੇਸ਼ ਹੈਲਪਲਾਈਨ ਦੀ ਸ਼ੁਰੂਆਤ : ਹਰਭਜਨ ਸਿੰਘ ਈ.ਟੀ.ਓ.
Published : Aug 6, 2022, 7:59 pm IST
Updated : Aug 6, 2022, 7:59 pm IST
SHARE ARTICLE
Harbhajan Singh ETO
Harbhajan Singh ETO

ਹੁਣ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਮਿਲ ਸਕੇਗੀ ਸਹੂਲਤ

ਚੰਡੀਗੜ੍ਹ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਵਿਭਾਗ ਦੇ ਫੈਮਲੀ ਪੈਨਸ਼ਨਰਾਂ ਨੂੰ ਸ਼ਨੀਵਾਰ ਅਤੇ ਐਤਵਾਰ ਨੂੰ ਵਾਧੂ ਸਹੂਲਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇੱਕ ਹੋਰ ਵਿਸ਼ੇਸ਼ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ। ਇਹ ਜਾਣਕਾਰੀ ਸੂਬੇ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਦਿੱਤੀ।

helplinehelpline

ਹਰਭਜਨ ਸਿੰਘ ਈ.ਟੀ.ਓ. ਨੇ ਪੀ.ਐਸ.ਪੀ.ਸੀ.ਐਲ ਦੀ ਇਸ ਨਵੀਂ ਪਹਿਲਕਦਮੀ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੀ.ਐਮ.ਏ. ਜਸਵਿੰਦਰ ਸਿੰਘ , ਉਪ ਮੁੱਖ ਲੇਖਾ ਅਫਸਰ ਪੈਨਸ਼ਨ ਅਤੇ ਫੰਡ, ਪੀ.ਐਸ.ਪੀ.ਸੀ.ਐਲ. ਦੇ ਕਰਮਚਾਰੀਆਂ/ਸੇਵਾਮੁਕਤ ਵਿਅਕਤੀਆਂ ਦੇ ਕਾਨੂੰਨੀ ਵਾਰਸਾਂ ਦੀ ਫੈਮਲੀ ਪੈਨਸ਼ਨ ਸਬੰਧੀ ਸਵਾਲਾਂ ਸਬੰਧੀ  ਫੋਨ ਨੰਬਰ 9646122256 'ਤੇ ਲੋੜੀਂਦੀ ਜਾਣਕਾਰੀ ਤੇ ਸਹਾਇਤਾ ਦੇਣਗੇ।

Harbhajan Singh ETOHarbhajan Singh ETO

ਸੀ.ਐਮ.ਏ. ਜਸਵਿੰਦਰ ਸਿੰਘ ਉੱਪ ਮੁੱਖ ਲੇਖਾ ਅਫਸਰ ਹਫ਼ਤੇ ਦੇ ਅਖੀਰ 'ਤੇ (ਸ਼ਨੀਵਾਰ ਤੇ ਐਤਵਾਰ) ਸਵੇਰੇ 9:30 ਵਜੇ ਤੋਂ ਦੁਪਹਿਰ 1:00 ਵਜੇ ਤੱਕ ਫੋਨ 'ਤੇ ਉਪਲਬਧ ਰਹਿਣਗੇ। ਜ਼ਿਕਰਯੋਗ ਹੈ ਕਿ ਇਹ ਸਹੂਲਤ ਪੀ.ਐਸ.ਪੀ.ਸੀ.ਐਲ. ਵਲੋਂ ਪਹਿਲਾਂ ਤੋਂ (9646115517) ਰਾਹੀਂ ਉਪਲਬਧ ਹੈਲਪਲਾਈਨ ਸੇਵਾ ਤੋਂ ਇਲਾਵਾ ਦਿੱਤੀ ਜਾਵੇਗੀ ਤਾਂ ਜੋ  ਵਿਭਾਗ ਆਪਣੇ ਸਤਿਕਾਰਤ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਨੂੰ ਟੈਲੀਫੋਨ ’ਤੇ ਹੀ ਹੱਲ ਕਰਨ ਲਈ ਨਿਰਵਿਘਨ ਸਹੂਲਤ ਮੁਹੱਈਆ ਕਰਵਾ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement