ਮੇਰੀਆਂ ਦੁਆਵਾਂ ਪੀੜਤ ਪਰਿਵਾਰ ਅਤੇ ਉਸ ਦੇ ਬੱਚਿਆਂ ਨਾਲ ਹਨ
ਚੰਡੀਗੜ੍ਹ - ਬੀਤੇ ਦਿਨੀਂ ਅਮਰੀਕਾ ਵਿਚ ਇਕ ਪੰਜਾਬਣ ਨੇ ਪਤੀ ਵੱਲੋਂ ਕੁੱਟ ਮਾਰ ਕਰਨ ਦੇ ਚੱਲਦਿਆਂ ਖੁਦਕੁਸ਼ੀ ਕਰ ਲਈ ਸੀ ਜਿਸ ਦਾ ਮੁੱਦਾ ਕਾਫ਼ੀ ਭਖਿਆ ਹੋਇਆ ਹੈ। ਮਨਦੀਪ ਕੌਰ ਨੂੰ ਇਨਸਾਫ਼ ਦਿਵਾਉਣ ਲਈ ਹਰ ਕੋਈ ਅਵਾਜ਼ ਚੁੱਕ ਰਿਹਾ ਹੈ ਤੇ ਉਸ ਦੇ ਦੋ ਬੱਚਿਆਂ ਜਲਦ ਤੋਂ ਜਲਦ ਉਸ ਦੇ ਪਿਤਾ ਦੇ ਚੰਗੁਲ 'ਚੋਂ ਛੁਡਾਵਾਉਣ ਦੀ ਗੱਲ ਕਰ ਰਿਹਾ ਹੈ। ਮਨਦੀਪ ਕੌਰ ਨੂੰ ਲੈ ਕੇ ਜਿੱਥੇ ਪਾਲੀਵੁੱਡ ਦੇ ਨਾਮੀ ਸਿਤਾਰਿਆਂ ਨੇ ਟਵੀਟ ਕੀਤਾ ਹੈ ਉੱਥੇ ਹੀ ਐੱਮਪੀ ਰਾਘਵ ਚੱਢਾ ਨੇ ਵੀ ਅੱਜ ਟਵੀਟ ਕਰ ਕੇ ਮੁੱਦਾ ਚੁੱਕਿਆ ਹੈ।
ਰਾਘਵ ਚੱਢਾ ਨੇ ਟਵੀਟ ਕਰ ਕੇ ਲਿਖਿਆ ਕਿ - ''ਘਰੇਲੂ ਹਿੰਸਾ ਅਤੇ ਬਦਸਲੂਕੀ ਕਾਰਨ ਨਿਊਯਾਰਕ ਵਿਚ ਮਨਦੀਪ ਕੌਰ ਦੀ ਖ਼ੁਦਕੁਸ਼ੀ ਦੀ ਦੁਖ਼ਦਾਈ ਖ਼ਬਰ ਨੇ ਸਾਨੂੰ ਝੰਜੋੜ ਕੇ ਰੱਖ ਦਿੱਤਾ। ਮੇਰੀਆਂ ਦੁਆਵਾਂ ਪੀੜਤ ਪਰਿਵਾਰ ਅਤੇ ਉਸ ਦੇ ਬੱਚਿਆਂ ਨਾਲ ਹਨ ਅਤੇ ਮੈਂ ਵਿਦੇਸ਼ ਮੰਤਰੀ ਨੂੰ ਮੰਗ ਕੀਤੀ ਹੈ ਕਿ ਇਨਸਾਫ਼ ਨੂੰ ਯਕੀਨੀ ਬਣਾਉਣ ਲਈ ਸਮੇਂ ਸਿਰ ਇਸ ਕੇਸ ਵਿਚ ਦਖਲ ਦੇਣ''