ਪੰਜਾਬ ਤੋਂ ਦਿੱਲੀ ਨੂੰ ਲਗਾਤਾਰ ਜਾ ਰਿਹਾ 496 ਕਿਉਸਿਕ ਪਾਣੀ ਮੁਫ਼ਤ ’ਚ ਕਿਉਂ? : ਜਸਟਿਸ ਨਿਰਮਲ ਸਿੰਘ
Published : Aug 6, 2022, 7:40 am IST
Updated : Aug 6, 2022, 7:40 am IST
SHARE ARTICLE
image
image

ਪੰਜਾਬ ਤੋਂ ਦਿੱਲੀ ਨੂੰ ਲਗਾਤਾਰ ਜਾ ਰਿਹਾ 496 ਕਿਉਸਿਕ ਪਾਣੀ ਮੁਫ਼ਤ ’ਚ ਕਿਉਂ? : ਜਸਟਿਸ ਨਿਰਮਲ ਸਿੰਘ

ਫਤਹਿਗੜ੍ਹ ਸਾਹਿਬ,  5 ਅਗੱਸਤ (ਗੁਰਬਚਨ ਸਿੰਘ ਰੁਪਾਲ ) : 2019 ਵਿਚ ਹੋਏ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿਚਾਲੇ ਸਮਝੌਤੇ ਮੁਤਾਬਕ ਇਕ ਕਿਊਸਿਕ ਪਾਣੀ ਪ੍ਰਤੀ ਸੈਕਿੰਡ ਦੇ ਹਿਸਾਬ ਨਾਲ ਦਿੱਲੀ ਨੂੰ ਜਾਂਦਾ ਹੈ ਤੇ ਇਸ ਬਦਲੇ ’ਚ ਦਿੱਲੀ ਹਿਮਾਚਲ ਨੂੰ ਪ੍ਰਤੀ ਹਜ਼ਾਰ ਕਿਊਬਕ ਫੁੱਟ 32 ਰੁਪਏ ਦੀ ਕੀਮਤ ਅਦਾ ਕਰਦਾ ਹੈ। ਇਨ੍ਹਾਂ  ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਐਮ ਐਲ ਏ ਜਸਟਿਸ ਨਿਰਮਲ ਸਿੰਘ ਨੇ ਇਕ ਬਿਆਨ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਹਿਮਾਚਲ ਸਮਝੌਤੇ ਦੀ ਇਕ ਮਦ ਇਹ ਵੀ ਹੈ ਕਿ ਕੀਮਤ ਹਰ 5 ਸਾਲਾਂ ਬਾਅਦ ਰਿਜ਼ਰਵ ਬੈਂਕ ਦੇ ਥੋਕ ਕੀਮਤ ਸੂਚਕ ਅੰਕ ਦੇ ਮੁਤਾਬਕ ਵਧਾਈ ਜਾਵੇਗੀ। ਇਹ ਵੀ ਸ਼ਰਤਾਂ ਰਖੀਆਂ ਗਈਆਂ ਹਨ ਕਿ 90 ਦਿਨਾਂ ਦੇ ਅੰਦਰ ਅੰਦਰ ਇਹ ਪੈਸੇ ਦੀ ਅਦਾਇਗੀ ਦਿੱਲੀ ਸਰਕਾਰ ਹਿਮਾਚਲ ਪ੍ਰਦੇਸ਼ ਨੂੰ ਕਰਨ ਲਈ ਪਾਬੰਦ ਹੋਵੇਗੀ।  ਸਮਝੌਤਾ ਸਿਰਫ਼ 25 ਸਾਲਾਂ ਵਾਸਤੇ ਹੈ ਇਸ ਤੋਂ ਬਾਅਦ ਨਵਾਂ ਸਮਝੌਤਾ ਨਵੀਂਆਂ ਸ਼ਰਤਾਂ ਦੇ ਤਹਿਤ ਹੋਵੇਗਾ। ਬੜੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਤੋਂ ਦਿੱਲੀ ਨੂੰ 496 ਕਿਊਸਕ ਪਾਣੀ ਲਗਾਤਾਰ ਜਾ ਰਿਹਾ ਹੈ ਜੋ ਦਿੱਲੀ ਨਾਲ ਕੀਤੇ ਸਮਝੌਤੇ ਤੋਂ 20 ਫ਼ੀ ਸਦੀ ਜ਼ਿਆਦਾ ਹੈ। ਹੁਣ ਸੋਚਣ ਦੀ ਗੱਲ ਹੈ ਕਿ ਹਿਮਾਚਲ ਨੂੰ ਤਾਂ ਪਾਣੀ ਦਾ ਪੈਸਾ ਦਿਤਾ ਜਾ ਰਿਹਾ ਪਰ ਪੰਜਾਬ ਨੂੰ ਕੋਈ ਖੋਟਾ ਸਿੱਕਾ ਵੀ ਨਹੀਂ ਦਿਤਾ ਜਾ ਰਿਹਾ।  ਇਹੀ ਹਾਲ ਪੰਜਾਬ ਵਲੋਂ ਜੋ ਰਾਜਸਥਾਨ ਨੂੰ ਪਾਣੀ ਜਾ ਰਿਹੈ ਉਸਦਾ ਹੈ ਤੇ ਉਸ ਵਲੋਂ ਵੀ ਕੋਈ ਪੈਸਾ ਨਹੀਂ ਦਿਤਾ ਜਾ ਰਿਹਾ। ਜਸਟਿਸ ਹੋਰਾਂ ਪੁਛਿਆ ਹੈ ਕਿ ਕੀ ਪੰਜਾਬ ਦਾ ਪਾਣੀ ਪਾਣੀ ਨਹੀਂ ਹੈ? ਉਨ੍ਹਾਂ ਕਿਹਾ ਕਿ ਪੰਜਾਬ ਦੇ ਰਾਜ ਸਭਾ ਮੈਂਬਰ ਇਸ ਗੱਲ ਨੂੰ ਪਾਰਲੀਮੈਂਟ ਦੇ ਵਿਚ ਉਠਾਉਣ ਕਿ ਦਿੱਲੀ ਤੇ ਰਾਜਸਥਾਨ ਪੰਜਾਬ ਦੇ ਪਾਣੀ ਦੀ ਕੀਮਤ ਅਦਾ ਕਰੇ ਨਹੀਂ ਤਾਂ ਇਹ ਸਮਝੌਤਾ 

ਰੱਦ ਕਰ ਦੇਣਾ ਚਾਹੀਦਾ ਹੈ। ਜਸਟਿਸ ਨਿਰਮਲ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੂੰ ਕਿਹਾ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਲੋਕਾਂ ਚ ਵਿਚਰਦਿਆਂ ਇਨ੍ਹਾਂ ਗੱਲਾਂ ਨੂੰ ਖੂਬ ਉਠਾਇਆ ਸੀ ਪਰ ਹੁਣ ਮੌਕਾ ਹੈ ਜਦੋਂ ਉਨ੍ਹਾਂ ਦੇ ਹੱਥ ’ਚ ਤਾਕਤ ਹੈ ਪੰਜਾਬ ਦੇ ਹੱਕਾਂ ਤੇ ਪੈ ਰਹੇ ਡਾਕੇ ਨੂੰ ਰੋਕਣ ਅਤੇ ਪੰਜਾਬ ਦੇ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਕਿਸਾਨ ਲਈ ਪਾਣੀ ਜਿੰਦ ਜਾਨ ਹੁੰਦਾ ਹੈ ਤੇ ਮਾਨ ਉਸ ਪਾਣੀ ਨੂੰ ਬਚਾਉਣ ਵਿਚ ਅਪਣਾ ਬਣਦਾ ਯੋਗਦਾਨ ਪਾਉਣ। 
 

SHARE ARTICLE

ਏਜੰਸੀ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement