ਲੁਧਿਆਣਾ : ਜ਼ਮੀਨੀ ਵਿਵਾਦ ਦੇ ਚੱਲਦੇ NRI ’ਤੇ ਜਾਨਲੇਵਾ ਹਮਲਾ
Published : Aug 6, 2023, 12:12 pm IST
Updated : Aug 6, 2023, 12:12 pm IST
SHARE ARTICLE
photo
photo

2-3 ਵਾਰ ਗੱਡੀ ਨਾਲ NRI ਨੂੰ ਮਾਰੀ ਟੱਕਰ

 

ਲੁਧਿਆਣਾ : ਪਿੰਡ ਅਕਾਲਗੜ੍ਹ ਵਿਚ ਇੱਕ ਐਨਆਰਆਈ ਨੂੰ ਕਾਰ ਨੇ ਟੱਕਰ ਮਾਰ ਦਿਤੀ। ਪੈਲੇਸ ਦੇ ਬਾਹਰ ਕੁਰਸੀ 'ਤੇ ਬੈਠੇ ਪ੍ਰਵਾਸੀ ਭਾਰਤੀ 'ਤੇ ਸਵਿਫਟ ਕਾਰ ਚੜ੍ਹਾ ਦਿਤੀ ਗਈ ਹੈ। ਡਰਾਈਵਰ ਨੇ ਕਾਰ ਨੂੰ ਦੋ ਵਾਰ ਟੱਕਰ ਮਾਰੀ ਹੈ। ਇਸ ਕਾਰਨ ਐਨਆਰਆਈ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦੀ ਪਛਾਣ ਸੇਵਕ ਸਿੰਘ ਵਜੋਂ ਹੋਈ ਹੈ। ਇਸ ਦੇ ਨਾਲ ਹੀ ਇਹ ਘਟਨਾ ਪੈਲੇਸ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ।

ਉਸ ਨੇ ਦਸਿਆ ਕਿ ਨਵੀਂ ਆਬਾਦੀ ਵਿਚ ਰਹਿਣ ਵਾਲੇ ਇੱਕ ਵਿਅਕਤੀ ਨੇ ਉਸ ਕੋਲ ਮੈਰਿਜ ਪੈਲੇਸ ਗਿਰਵੀ ਰੱਖਿਆ ਹੋਇਆ ਸੀ। ਉਕਤ ਵਿਅਕਤੀ ਨੇ ਉਸ ਨੂੰ ਪੈਸੇ ਵਾਪਸ ਨਹੀਂ ਕੀਤੇ ਅਤੇ ਪੈਲੇਸ ਦੀ ਰਜਿਸਟਰੀ ਉਸ ਦੇ ਨਾਂ ਕਰਵਾ ਦਿਤੀ। ਇਸੇ ਦੌਰਾਨ ਅਗਲੇ ਦਿਨ ਮੁਲਜ਼ਮ ਦੀ ਪਤਨੀ ਪੈਲੇਸ ਵਿਚ ਸੇਵਕ ਸਿੰਘ ਕੋਲ ਆਈ ਅਤੇ ਗਲਤ ਸ਼ਬਦਾਵਲੀ ਵਰਤ ਕੇ ਜਾਤੀ ਸੂਚਕ ਸ਼ਬਦ ਬੋਲੇ।

ਸੇਵਕ ਨੇ ਦਸਿਆ ਕਿ ਔਰਤ ਨੂੰ ਕਾਫੀ ਸਮਝਾਇਆ ਗਿਆ ਕਿ ਉਸ ਦਾ ਪਤੀ ਨਾਲ ਪੈਸਿਆਂ ਦਾ ਲੈਣ-ਦੇਣ ਹੈ, ਜਿਸ ਕਾਰਨ ਉਸ ਨੇ ਪੈਲੇਸ ਦੀ ਰਜਿਸਟਰੀ ਕਰਵਾਈ। ਅਗਲੇ ਹੀ ਦਿਨ ਪੈਲੇਸ ਵਿਚ ਵਿਆਹ ਦੀ ਰਸਮ ਸੀ। ਉਸ ਸਮਾਗਮ ਵਿਚ ਮੁਲਜ਼ਮ ਵੀ ਆਏ ਸਨ। ਮੁਲਜ਼ਮ ਨੇ ਕਾਫੀ ਸ਼ਰਾਬ ਪੀਤੀ। ਜਿਸ ਤੋਂ ਬਾਅਦ ਗੁੱਸੇ 'ਚ ਆ ਕੇ ਉਸ ਨੇ ਸਵਿਫਟ ਕਾਰ ਨਾਲ ਉਸ ਨੂੰ ਕੁਚਲ ਦਿਤਾ।

ਲੋਕ ਉਸ ਨੂੰ ਹਸਪਤਾਲ ਲੈ ਗਏ। ਜਿੱਥੇ ਲੱਤ ਟੁੱਟਣ ਕਾਰਨ ਡਾਕਟਰਾਂ ਨੇ ਉਸ ਨੂੰ ਦਾਖਲ ਕਰਵਾਇਆ। ਉਸ ਦੀ ਲੱਤ 2 ਥਾਵਾਂ ਤੋਂ ਟੁੱਟ ਗਈ ਹੈ। ਇਸ ਸਬੰਧੀ ਸਥਾਨਕ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।

Tags: ludhiana, nri, attack

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement