
Kapurthala News :
Kapurthala News : ਪਿੰਡ ਭੰਡਾਲ ਬੇਟ ਵਿਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਸਿਹਤ ਖ਼ਰਾਬ ਹੋਣ ਕਾਰਨ ਘਰ ਵਿਚ ਪਈ ਕੋਈ ਦਵਾਈ ਖਾ ਲਈ, ਜਿਸ ਕਾਰਨ ਉਸ ਦੀ ਹਾਲਤ ਵਿਗੜਨ ਲੱਗੀ। ਪਰਿਵਾਰ ਵਾਲੇ ਉਸ ਨੂੰ ਸੁਭਾਨਪੁਰ ਦੇ ਐਸਜੀਐਲ ਚੈਰੀਟੇਬਲ ਹਸਪਤਾਲ ਲੈ ਗਏ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਹਿਚਾਣ 17 ਸਾਲ ਲਵਪ੍ਰੀਤ ਕੌਰ ਪੱਤਰੀ ਜਸਪ੍ਰੀਤ ਸਿੰਘ ਵਜੋਂ ਹੋਈਹੈ।
ਇਹ ਵੀ ਪੜੋ:Haryana News : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੁਰੂਕਸ਼ੇਤਰ ’ਚ CM ਨਾਇਬ ਸੈਣੀ ਦਾ ਵੱਡਾ ਐਲਾਨ
ਪੁਲਿਸ ਨੇ ਲਾਸ਼ ਨੂੰ ਕੁਬਜੇ ਵਿਚ ਲੈ ਲਿਆ ਹੈ। ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਬੇਟੀ ਦੀ ਤਬੀਅਤ ਅਚਾਨਕ ਖ਼ਰਾਬ ਹੋਣ ਲੱਗੀ। ਉਸ ਨੇ ਘਰ ਵਿਚ ਪਈ ਕੋਈ ਦਵਾਈ ਖਾ ਲਈ । ਪਰ ਕੋਈਸੁਧਾਰ ਨਾ ਹੋਣ ਕਾਰਨ ਉਹ ਉਸ ਨੂੰ ਸੁਭਾਨਪੁਰ ਦੇ ਐਸਜੀਐਲ ਚੇਰੀਟੇਬਲ ਹਸਪਤਾਲ ਲੈ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
(For more news apart from 12th class student died due to drug consumption in Kapurthala News in Punjabi, stay tuned to Rozana Spokesman)