
ਸੂਬਾ ਪੱਧਰ ’ਤੇ ਆਗੂਆਂ ਦੀ ਕੀਤੀ ਨਿਯੁਕਤੀ
Aam Aadmi Party expands student wing : ਆਮ ਆਦਮੀ ਪਾਰਟੀ ਪੰਜਾਬ ਵੱਲੋਂ ਆਪਣੇ ਸਟੂਡੈਂਟ ਵਿੰਗ ਦਾ ਵਿਸਥਾਰ ਕਰ ਦਿੱਤਾ ਗਿਆ ਹੈ। ਸੂਬਾ ਪੱਧਰ ’ਤੇ ਕੀਤੀਆਂ ਗਈਆਂ ਨਿਯੁਕਤੀਆਂ ਅਨੁਸਾਰ ਹਰਿੰਦਰ ਸਿੰਘ ਜੌਨੀ ਨੂੰ ਐਸੋਸੀਏਸ਼ਨ ਆਫ ਸਟੂਡੈਂਟਸ ਫਾਰ ਅਲਟਰਨੇਟਿਵ ਪੋਲੀਟਿਕਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।
ਜਦਕਿ ਗਗਨਦੀਪ ਸਿੰਘ ਬਰਾੜ ਅਤੇ ਨਵਦੀਪ ਚੌਧਰੀ ਨੂੰ ਸੀਨੀਅਰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਅਗਮਪ੍ਰੀਤ ਕੌਰ, ਦੀਪਾਂਸ਼ੂ ਸ਼ਰਮਾ,ਅਭਿਸ਼ੇਕ ਆਹੂਜਾ, ਵਿਕਰਮ ਸਿੰਘ ਅਤੇ ਯਸ਼ਪ੍ਰੀਤ ਸਿੰਘ ਮਨੀ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ।
ਪਿ੍ਰੰਸ ਚੌਧਰੀ ਨੂੰ ਜਨਰਲ ਸੈਕਟਰੀ, ਕੰਵਲਪ੍ਰੀਤ ਜੱਜ ਨੂੰ ਸਟੇਟ ਆਰਗੇਨਾਈਜੇਸ਼ਨਲ ਸੈਕਟਰੀ ਨਿਯੁਕਤ ਕੀਤਾ ਹੈ। ਪ੍ਰਭਨੂਰ ਸਿੰਘ, ਪਲਕ ਸਿੰਗਲਾ, ਹਰਿਤਵਿਜ ਚੌਬੇ,ਅਰਪਿਤ ਠਾਕੁਰ ਅਤੇ ਅਕਾਸ਼ਦੀਪ ਸਿੰਘ ਨੂੰ ਜੁਆਇੰਟ ਸੈਕਟਰੀ ਨਿਯੁਕਤਾ ਗਿਆ ਹੈ। ਜਦਕਿ ਵਤਨਵੀਰ ਸਿੰਘ ਨੂੰ ਸਟੇਟ ਸਪੋਕਸਪਰਸਨ ਅਤੇ ਸਨਰੀਤ ਕੌਰ ਨੂੰ ਸਟੇਟ ਦਾ ਸ਼ੋਸ਼ਲ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ ਹੈ।