
ਪੰਜਾਬ ਦੇ ਹਰ ਕਿਸਾਨ ਸਿਰ ਹੈ 2 ਲੱਖ ਰੁਪਏ ਤੋਂ ਜ਼ਿਆਦਾ ਕਰਜ਼ਾ, ਕਰਜ਼ਾ ਲੈਣ ਦੇ ਮਾਮਲੇ ’ਚ ਆਂਧਰਾ ਪ੍ਰਦੇਸ਼ ਦੇ ਕਿਸਾਨ ਪਹਿਲੇ ਨੰਬਰ ’ਤੇ
Punjab ranks third in the country in terms of farm debt -ਨਵੀਂ ਦਿੱਲੀ : ਦੇਸ਼ ਦੇ ਕਿਸਾਨਾਂ ਸਿਰ ਖੇਤੀ ਕਰਜ਼ੇ ਦਾ ਬੋਝ ਵਧਦਾ ਜਾ ਰਿਹਾ ਹੈ। ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਕਿਸਾਨਾਂ ’ਤੇ ਕਰਜ਼ੇ ਦੀ ਪੰਡ ਕਾਫੀ ਭਾਰੀ ਹੋ ਗਈ ਹੈ। ਦੇਸ਼ ਦੇ ਹਰ ਇਕ ਕਿਸਾਨ ’ਤੇ ਲਗਭਗ 74,121 ਰੁਪਏ ਦਾ ਕਰਜ਼ਾ ਹੈ।
ਜਾਰੀ ਕੀਤੇ ਗਏ ਕੌਮੀ ਅੰਕੜਿਆਂ ਅਨੁਸਾਰ ਪ੍ਰਤੀ ਔਸਤ ਕਿਸਾਨ ਕਰਜ਼ੇ ਦੇ ਮਾਮਲੇ ਵਿੱਚ ਪੰਜਾਬ ਤੀਜੇ ਨੰਬਰ ’ਤੇ ਹੈ ਅਤੇ ਪੰਜਾਬ ਦੇ ਹਰ ਕਿਸਾਨ ਸਿਰ ਲਗਭਗ 2,03,249 ਰੁਪਏ ਦਾ ਕਰਜ਼ਾ ਹੈ। ਜਦਕਿ ਆਂਧਰਾ ਪ੍ਰਦੇਸ਼ 2,45,554 ਰੁਪਏ ਕਰਜ਼ੇ ਨਾਲ ਸਭ ਤੋਂ ਪਹਿਲੇ ਨੰਬਰ ’ਤੇ ਹੈ। ਇਸੇ ਤਰ੍ਹਾਂ ਦੂਜੇ ਨੰਬਰ ’ਤੇ ਕੇਰਲਾ ਹੈ ਅਤੇ ਕੇਰਲਾ ਦੇ ਹਰ ਕਿਸਾਨ ਸਿਰ 2,42,482 ਰੁਪਏ ਦਾ ਕਰਜਾ ਹੈ। ਚੌਥੇ ਨੰਬਰ ਤੇ ਹਰਿਆਣਾ ਹੈ ਅਤੇ ਇਥੋਂ ਹਰ ਕਿਸਾਨ ਸਿਰ 1,82,922 ਰੁਪਏ ਦਾ ਕਰਜ਼ਾ ਹੈ।
ਜਦਕਿ 1,52,113 ਰੁਪਏ ਦਾ ਕਰਜ਼ੇ ਦੇ ਨਾਲ ਤੇਲਨਗਾਨਾ ਦੇ ਕਿਸਾਨ ਪੰਜਵੇਂ ਨੰਬਰ ’ਤੇ ਹਨ। ਸਭ ਤੋਂ ਘੱਟ ਕਰਜ਼ਾ 1750 ਨਾਗਾਲੈਂਡ ਦੇ ਹਰ ਕਿਸਾਨ ਸਿਰ ਹੈ। ਇਸੇ ਤਰ੍ਹਾਂ ਉਤਰੀ ਇੰਡੀਆ ਦੇ ਕਿਸਾਨਾਂ ਸਿਰ ਐਵਰੇਜ਼ 10,034 ਰੁਪਏ ਕਰਜ਼ਾ ਹੈ। ਇਸ ਤੋਂ ਇਲਾਵਾ ਦੇਸ਼ ਦੇ ਕੇਂਦਰ ਸ਼ਾਸਿਤ ਪ੍ਰਦੇਸਾਂ ’ਤੇ ਐਵਰੇਜ਼ 25,629 ਰੁਪਏ ਦਾ ਕਰਜ਼ਾ ਹੈ।