
ਜੰਮੂ-ਕਸ਼ਮੀਰ ਰਾਜ ਭਾਸ਼ਾ ਬਿਲ 'ਚੋਂ ਪੰਜਾਬੀ ਨੂੰ ਬਾਹਰ ਕਰਨ ਦਾ ਮਾਮਲਾ
ਜੇ ਬਾਦਲ ਪਰਵਾਰ ਨੇ ਪੰਜਾਬੀ ਨਾਲ ਹੋ ਰਹੇ ਧੱਕੇ ਬਾਰੇ ਨਹੀਂ ਬੋਲਣਾ ਤਾਂ ਹਰਸਿਮਰਤ ਬਾਦਲ ਮੋਦੀ ਕੈਬਨਿਟ ਵਿਚ ਕੀ ਕਰ ਰਹੀ ਹੈ?
ਨਵੀਂ ਦਿੱਲੀ, 5 ਸਤੰਬਰ (ਅਮਨਦੀਪ ਸਿੰਘ): ਜੰਮੂ-ਕਸ਼ਮੀਰ ਰਾਜ ਭਾਸ਼ਾ ਬਿਲ 'ਚੋਂ ਪੰਜਾਬੀ ਬੋਲੀ ਨੂੰ ਅਧਿਕਾਰਤ ਭਾਸ਼ਾਵਾਂ ਦੀ ਲੜੀ 'ਚੋਂ ਬਾਹਰ ਰੱਖੇ ਜਾਣ ਨੂੰ ਮੰਦਭਾਗਾ ਫ਼ੈਸਲਾ ਦੱਸਦੇ ਹੋਏ ਦਿੱਲੀ ਤੋਂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਅਹੁਦੇਦਾਰ ਹਰਪ੍ਰੀਤ ਸਿੰਘ ਬੰਨੀ ਜੌਲੀ ਨੇ ਕਿਹਾ ਹੈ ਕਿ ਜੇ ਮੋਦੀ ਕੈਬਨਿਟ ਵਿਚ ਸ਼ਾਮਲ ਬਾਦਲ ਪਰਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਵਲੋਂ ਪੰਜਾਬੀ ਦੇ ਹੱਕ ਵਿਚ ਆਵਾਜ਼ ਚੁਕੀ ਗਈ ਹੁੰਦੀ, ਤਾਂ ਸ਼ਾਇਦ ਇਹ ਧੱਕਾ ਨਾ ਹੁੰਦਾ, ਪਰ ਉਨਾਂ੍ਹ ਵਲੋਂ ਅਜਿਹਾ ਨਾ ਕਰਨ ਨਾਲ ਪੰਜਾਬੀ ਬਾਰੇ ਬਾਦਲ ਪਰਵਾਰ ਦਾ ਸਟੈਂਡ ਬੇਪਰਦ ਹੋ ਚੁਕਾ ਹੈ।
ਉਨਾਂ੍ਹ ਕਿਹਾ ਕਿ ਬਿਲ ਵਿਚ ਜੋ ਤਜਵੀਜ਼ ਦਿਤੀ ਗਈ ਹੈ, ਉਸ ਮੁਤਾਬਕ ਕਸ਼ਮੀਰੀ, ਡੋਗਰੀ, ਉਰਦੂ, ਅੰਗ੍ਰੇਜ਼ੀ ਅਤੇ ਹਿੰਦੀ ਸ਼ਾਮਲ ਹਨ ਤੇ ਮਾਨਸੂਨ ਇਜਲਾਸ ਵਿਚ ਇਹ ਬਿੱਲ ਪਾਰਲੀਮੈਂਟ ਵਿਚ ਪਾਸ ਵੀ ਹੋ ਜਾਵੇਗਾ, ਪਰ ਪੰਜਾਬੀ ਨਾਲ ਹੋ ਰਹੇ ਧੱਕੇ ਬਾਰੇ ਬਾਦਲਾਂ ਵਲੋਂ ਕੇਂਦਰੀ ਕੈਬਨਿਟ 'ਤੇ ਦਬਾਅ ਨਾ ਬਨਾਉਣਾ ਬੀਬੀ ਬਾਦਲ ਦੀ ਵੱਡੀ ਗ਼ਲਤੀ ਹੈ।
ਇਥੇ ਜਾਰੀ ਇਕ ਬਿਆਨ 'ਚ ਸ.ਜੌਲੀ ਨੇ ਕਿਹਾ, ਰਾਜ ਸਭਾ ਮੈਂਬਰ ਤੇ ਡੈਮੋਕ੍ਰੇਟਿਕ ਅਕਾਲੀ ਦਲ ਦੇ ਪ੍ਰਧਾਨ ਸ.ਸੁਖਦੇਵ ਸਿੰਘ ਢੀਂਡਸਾ ਇਸ ਬਾਰੇ ਪੂਰੀ ਤਰ੍ਹਾਂ ਚਿੰਤਤ ਹਨ ਤੇ ਉਨਾਂ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ imageਨੂੰ ਚਿੱਠੀ ਲਿੱਖ ਕੇ, ਪੰਜਾਬੀ ਨੂੰ ਵੀ ਅਧਿਕਾਰਤ ਭਾਸ਼ਾ ਬਿਲ ਵਿਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਜੰਮੂ-ਕਸ਼ਮੀਰ ਵਿਚ ਚੌਖੀ ਵੱਸੋਂ ਪੰਜਾਬੀਆਂ ਦੀ ਵੀ ਹੈ ਤੇ ਪੰਜਾਬੀ ਨਾਲ ਇਸ ਖਿੱਤੇ ਦਾ ਪੁਰਾਣਾ ਰਿਸ਼ਤਾ ਹੈ।
4elhi_ 1mandeep_ ੫ Sep_ 6ile No ੦੩