ਭਾਰਤ-ਚੀਨ ਸਰਹੱਦ 'ਤੇ ਹਾਲਾਤ ਬਹੁਤ ਖ਼ਰਾਬ ਹਨ, ਮਦਦ ਲਈ ਤਿਆਰ ਹਾਂ : ਟਰੰਪ
Published : Sep 6, 2020, 1:01 am IST
Updated : Sep 6, 2020, 1:01 am IST
SHARE ARTICLE
image
image

ਭਾਰਤ-ਚੀਨ ਸਰਹੱਦ 'ਤੇ ਹਾਲਾਤ ਬਹੁਤ ਖ਼ਰਾਬ ਹਨ, ਮਦਦ ਲਈ ਤਿਆਰ ਹਾਂ : ਟਰੰਪ

ਵਾਸ਼ਿੰਗਟਨ, 5 ਸਤੰਬਰ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ-ਚੀਨ ਸਰਹੱਦ 'ਤੇ ਹਾਲਾਤ ''ਬਹੁਤ ਖ਼ਰਾਬ'' ਹਨ ਅਤੇ ਚੀਨ ਜ਼ਿਆਦਾ ਮਜ਼ਬੂਤੀ ਨਾਲ ''ਇਸ ਨੂੰ ਅੱਗੇ ਵਧਾਉਣ ਜਾ ਰਿਹਾ ਹੈ।'' ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ 'ਚ ਸ਼ਾਮਲ ਹੋਣਾ ਅਤੇ ਮਦਦ ਕਰਨੀ ਚਾਹੁੰਦੇ ਹਨ। ਵਾਈਟ ਹਾਊਸ 'ਚ ਟਰੰਪ ਨੇ ਸ਼ੁਕਰਵਾਰ ਨੂੰ ਕਿਹਾ, ''ਸਰਹੱਦ 'ਤੇ ਚੀਨ ਅਤੇ ਭਾਰਤ ਵਿਚਾਲੇ ਹਾਲਾਤ ਬਹੁਤ ਖ਼ਰਾਬ ਹਨ।'' ਟਰੰਪ ਨੇ ਦੁਹਰਾਇਆ ਕਿ ਉਹ ਇਸ ਬਾਰੇ ਭਾਰਤ ਅਤੇ ਚੀਨ ਦੋਹਾਂ ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ, ''ਭਾਰਤ ਅਤੇ ਚੀਨ ਦੇ ਸਬੰਧ 'ਚ ਅਸੀਂ ਮਦਦ ਕਰਨ ਲਈ ਤਿਆਰ ਹਾਂ। ਜੇਕਰ ਅਸੀਂ ਕੁਝ ਕਰ ਸਕਦੇ ਹਾਂ, ਤਾਂ ਅਸੀਂ ਉਸ 'ਚ ਸ਼ਾਮਲ ਹੋਣਾ ਅਤੇ ਮਦਦ ਕਰਨੀ ਚਾਹਵਾਂਗੇ। ਇਸ ਬਾਰੇ ਅਸੀਂ ਦੋਹਾਂ ਦੇਸ਼ਾਂ ਨਾਲ ਗੱਲਬਾਤ ਕਰ ਰਹੇ ਹਾਂ।'' ਇਸ ਸਬੰਧ 'ਚ ਸਵਾਲ ਪੁਛਣ 'ਤੇ ਕਿ ਕੀ ਚੀਨ ਭਾਰਤ ਨਾਲ ਦਾਦਾਗਿਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਟਰੰਪ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਅਜਿਹੀ ਗੱਲ ਨਾ ਹੋਵੇ, ਨਾਲ ਹੀ ਕਿਹਾ ਕਿ ਚੀਨ ''ਯਕੀਨੀ ਤੌਰ 'ਤੇ ਇਹ ਕਰਨ ਜਾ ਰਿਹਾ ਹੈ।''ਟਰੰਪ ਨੇ ਕਿਹਾ, ''ਮੈਂ ਉਮੀਦ ਕਰਦਾ ਹਾਂ ਕਿ ਅਜਿਹਾ ਨਾ ਹੋਵੇ, ਪਰ ਉਹ (ਚੀਨ) ਯਕੀਨੀ ਤੌਰ 'ਤੇ ਇਹ ਕਰਨ ਜਾ ਰਿਹਾ ਹੈ। ਜ਼ਿਆਦਾਤimageimageਰ ਲੋਕ ਜਿੰਨਾ ਸਮਝ ਰਹੇ ਹਨ, ਉਹ ਉਸ ਤੋਂ ਕਿਤੇ ਜ਼ਿਆਦਾ ਮਜ਼ਬੂਤੀ ਨਾਲ ਇਹ ਕਰਨ ਜਾ ਰਿਹਾ ਹੈ।''             (ਪੀਟੀਆਈ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement